ਟੈਂਟ ਹਾਉਸ ਨੂੰ ਲੱਗੀ ਅੱਗ ਨੂੰ ਦਮਕਲ ਵਿਭਾਗ ਦੇ ਕਰਮਚਾਰੀਆਂ ਨਾਲ ਮਿਲਕੇ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ
Punjab Fire News: (ਅਨਿਲ ਲੁਟਾਵਾ) ਅਮਲੋਹ। ਲੰਘੀ ਰਾਤ ਤਕਰੀਬਨ 9 ਵਜੇ ਕਪੂਰਗੜ੍ਹ, ਭਰਪੂਰਗੜ੍ਹ, ਦੀਵਾ ਗੰਢੂਆਂ, ਮਲਕਪੁਰ, ਟਿੱਬੀ ਦੇ ਤਕਰੀਬਨ ਸੈਂਕੜੇ ਏਕੜ ਫ਼ਸਲ ਦੇ ਨਾੜ ਨੂੰ ਅਚਾਨਕ ਹੀ ਅੱਗ ਲੱਗ ਗਈ ਜੋ ਕਿ ਤੇਜ਼ ਹਨ੍ਹੇਰੀ ਕਾਰਨ ਬਹੁਤ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ। ਜਿਸ ਦਾ ਪਤਾ ਚਮਕੌਰ ਸਿੰਘ ਇੰਸਾਂ ਬੁੱਗਾ ਕਲਾਂ ਨੂੰ ਲੱਗਿਆ ਤਾਂ ਉਸਨੇ ਤਰੁੰਤ 9:30 ਵਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਜਿੰਮੇਵਾਰ ਅਨਿਲ ਬਾਂਸਲ ਇੰਸਾਂ ਅਤੇ 85 ਮੈਂਬਰ ਨਿਰਮਲ ਸਿੰਘ ਇੰਸਾਂ ਨਾਲ ਸੰਪਰਕ ਕੀਤਾ। ਜਿਨ੍ਹਾਂ ਤਰੁੰਤ ਗਰੀਨ ਐੱਸ ਕਮੇਟੀ ਦੇ ਮੈਂਬਰਾਂ ਨੂੰ ਇਕੱਠਾ ਕਰਕੇ ਪਿੰਡਾਂ ਵਿੱਚ ਪਹੁੰਚ ਗਏ ਅਤੇ ਦਮਕਲ ਵਿਭਾਗ ਦੇ ਕਰਮਚਾਰੀਆਂ ਨਾਲ ਮਿਲਕੇ ਅੱਗ ਨੂੰ ਬੁਝਾਉਣ ਵਿੱਚ ਮੱਦਦ ਕੀਤੀ।
ਸੈਂਕੜੇ ਏਕੜ ਫ਼ਸਲ ਦਾ ਨਾੜ ਸੜ ਕੇ ਸਵਾਹ
ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਹਨ੍ਹੇਰੀ ਕਾਰਨ ਕਈ ਪਿੰਡਾਂ ਦੇ ਖੇਤਾਂ ‘ਚ ਕਣਕ ਦੇ ਨਾੜ ਨੂੰ ਲੱਗੀ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਜੋ ਕਿ ਲਗਾਤਾਰ ਫੈਲਦੀ ਜਾ ਰਹੀ ਸੀ ਅਤੇ ਪਿੰਡਾਂ ਦੇ ਲੋਕ ਇਸ ਅੱਗ ’ਤੇ ਕਾਬੂ ਪਾਉਣ ਲਈ ਕਰੜੀ ਮਿਹਨਤ ਕਰ ਰਹੇ ਸਨ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਵੀ ਆਪ ਲੋਕਾਂ ਨੂੰ ਵਟਸਐਪ ਰਾਹੀਂ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅੱਗ ਬੁਝਾਉਣ ਲਈ ਆਉਣ ਲਈ ਕਿਹਾ ਗਿਆ ਅਤੇ ਪ੍ਰਸ਼ਾਸਨ ਨੂੰ ਸਮੇਂ ਸਿਰ ਇਸ ਘਟਨਾ ਦੀ ਜਾਣਕਾਰੀ ਦੇ ਕੇ ਦਮਕਲ ਵਿਭਾਗ ਦੀਆਂ ਸੇਵਾਵਾਂ ਲਈਆਂ।
ਇਹ ਵੀ ਪੜ੍ਹੋ: Gold Price: ਸੋਨੇ ਦੀਆਂ ਕੀਮਤਾਂ ’ਚ ਆਈ ਵੱਡੀ ਗਿਰਾਵਟ, ਜਾਣੋ

ਇਸ ਸਬੰਧੀ ਗੱਲਬਾਤ ਕਰਦਿਆਂ ਅਨਿਲ ਬਾਂਸਲ ਇੰਸਾਂ ਨੇ ਦੱਸਿਆ ਕਿ ਤਕਰੀਬਨ 12 ਵਜੇ ਤੱਕ ਸਾਰਿਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ਪਰ ਜਦੋਂ ਉਹ ਵਾਪਸ ਮੁੜ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਭਰਪੂਰਗੜ੍ਹ ਇੱਕ ਤੁੜੀ ਦੇ ਕੁੱਪ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਅੱਗ ’ਤੇ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਰਾਤ ਇੱਕ ਵਜੇ ਦੇ ਕਰੀਬ ਵਾਪਸੀ ਮੌਕੇ ਜਦੋਂ ਉਹ ਪਿੰਡ ਟਿੱਬੀ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਦੇਖਿਆ ਕਿ ਇੱਕ ਦੁਕਾਨ ‘ਗੁਰੂ ਕਿਰਪਾ ਟੈਂਟ ਹਾਉਸ’ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅੱਗ ਐਨੀ ਭਿਆਨਕ ਸੀ ਕਿ ਦੁਕਾਨ ਦਾ ਲੈਂਟਰ ਪਾੜਕੇ ਅੱਗ ਦੀਆਂ ਲਪਟਾਂ ਉੱਪਰ ਦੀ ਨਿਕਲ ਰਹੀਆਂ ਸਨ। ਇਸ ’ਤੇ ਉਨ੍ਹਾਂ ਤਰੁੰਤ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ ਅਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਸਹੀ ਸਮੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਅਤੇ ਸੇਵਾਦਾਰਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ। Punjab Fire News

ਇਸ ਮੌਕੇ ’ਤੇ ਹਾਜ਼ਰ ਦੁਕਾਨ ਮਾਲਕ ਸਹਿਜ਼ਪਰੀਤ ਅਤੇ ਪਿੰਡ ਵਾਸੀਆਂ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾਦਾਰ ਗੁਰਸੇਵਕ ਸਿੰਘ ਇੰਸਾਂ, ਬਲਤੇਜ ਇੰਸਾਂ, ਨਿਰਮਲ ਇੰਸਾਂ 85 ਮੈਂਬਰ, ਡਾ. ਅਵਤਾਰ ਵਿਰਕ ਇੰਸਾਂ, ਅਨਿਲ ਬਾਂਸਲ ਇੰਸਾਂ, ਸੇਵਾ ਸਿੰਘ ਇੰਸਾਂ, ਤਰਸੇਮ ਇੰਸਾਂ ਰੋਡਾ, ਮਾਸਟਰ ਗੁਰਪਾਲ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਮਨੋਜ ਸ਼ਮਸਪੁਰ, ਰਮਨਦੀਪ ਇੰਸਾਂ, ਗੁਰਜੋਤ ਇੰਸਾਂ, ਨਵਜੋਤ ਇੰਸਾਂ, ਹਰਜੀਤ ਸਿੰਘ ਇੰਸਾਂ ਆਦਿ ਮੌਜ਼ੂਦ ਸਨ।