
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਅੱਗ ’ਤੇ ਕਾਬੂ ਪਾਉਣ ’ਚ ਕੀਤੀ ਮੱਦਦ
Bathinda Fire Incident: (ਸੁਖਜੀਤ ਮਾਨ) ਬਠਿੰਡਾ। ਦੇਰ ਰਾਤ ਬਠਿੰਡਾ ਸ਼ਹਿਰ ਦੇ ਇੱਕ ਫਰਨੀਚਰ ਦੇ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਗਈ, ਜਿਸ ’ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਸਖ਼ਤ ਮੁਸ਼ੱਕਤ ਨਾਲ ਕਾਬੂ ਪਾਇਆ। ਜਾਣਕਾਰੀ ਅਨੁਸਾਰ ਦੇਰ ਰਾਤ ਸਥਾਨਕ ਕਿੱਕਰ ਬਾਜਾਰ ਵਿੱਚ ਸਥਿਤ ਫਰਨੀਚਰ ਦੇ ਸ਼ੋਅਰੂਮ ਦੀ ਚੌਥੀ ਮੰਜਿਲ ‘ਤੇ ਅੱਗ ਲੱਗ ਗਈ। ਤੰਗ ਗਲੀਆਂ ਹੋਣ ਕਰਕੇ ਫਾਇਰ ਬ੍ਰਿਗੇਡ ਵੀ ਘਟਨਾ ਸਥਾਨ ’ਤੇ ਨਹੀਂ ਪੁੱਜ ਸਕੀ ਅਤੇ ਥੋੜ੍ਹੀ ਦੂਰੀ ਤੋਂ ਹੀ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਇਸ ਮੌਕੇ ਦੁਕਾਨ ਕੋਲੋਂ ਲੰਘ ਰਹੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਧੀਰਜ ਇੰਸਾਂ, ਸ਼ੋਅਰੂਮ ਦੇ ਨੇੜੇ ਹੀ ਦੁਕਾਨ ਕਰਦੇ ਸੁਭਾਸ਼ ਮਿੱਤਲ ਇੰਸਾਂ ਅਤੇ ਸੇਵਾਦਾਰ ਗੌਰਵ ਇੰਸਾਂ ਨੇ ਸੇਵਾਦਾਰਾਂ ਨੂੰ ਅੱਗ ਲੱਗਣ ਬਾਰੇ ਸੂਚਿਤ ਕੀਤਾ ਕੁਝ ਹੀ ਦੇਰ ਵਿਚ ਸੇਵਾਦਾਰ ਘਟਨਾ ਸਥਾਨ ’ਤੇ ਪਹੁੰਚੇ ਗਏ ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਵਾਸਤੇ 5-6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਉਣੀ ਪਈਆਂ। ਫਾਇਰ ਬ੍ਰਿਗੇਡ ਅਮਲੇ ਦੇ ਮੋਢੇ ਨਾਲ ਮੋਢਾ ਲਾ ਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਨੌਜਵਾਨ ਵੈਲਫੇਅਰ ਸੋਸਾਇਟੀ, ਸਿਵਲ ਡਿਫੈਂਸ ਵਲੰਟੀਅਰ ਅਤੇ ਹੋਰ ਸੰਸਥਾਂਵਾਂ ਦੇ ਵਲੰਟੀਅਰਾਂ ਨੇ ਮਿਲ ਕੇ ਦੇਰ ਰਾਤ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੀ ਪੜ੍ਹੋ: Punjab Board 12th Result 2025: ਪੰਜਾਬ ’ਚ 12ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ, ਹੁਣੇ ਕਰੋ ਚੈੱਕ
ਇਸ ਮੌਕੇ ਜਾਣਕਾਰੀ ਦਿੰਦਿਆਂ ਧੀਰਜ ਇੰਸਾਂ ਨੇ ਦੱਸਿਆ ਕਿ ਸ਼ੁਰੂ ਵਿਚ ਅੱਗ ਦਾ ਸ਼ੇਕ ਜਿਆਦਾ ਹੋਣ ਕਰਕੇ ਅੱਗ ਬੁਝਾਉਣ ਵਿਚ ਬਹੁਤ ਜਿਆਦਾ ਮੁਸ਼ਿਕਲ ਹੋ ਰਹੀ ਸੀ ਤਾਂ ਸੇਵਾਦਾਰਾਂ ਨੇ ਵਾਰੀ-ਵਾਰੀ ਆਪਣੀਆਂ ਡਿਊਟੀਆਂ ਨਿਭਾਈਆਂ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਕਿਸੇ ਵੀ ਮੁਸੀਬਤ ਵੇਲੇ ਲੋਕਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਈ ਹੋਰ ਕੁਦਰਤੀ ਆਫਤਾਂ ਸਬੰਧੀ ਟੇ੍ਰਨਿੰਗ ਹਾਸਲ ਕੀਤੀ ਹੋਈ ਹੈ ਜਦੋਂ ਵੀ ਕੋਈ ਕੁਦਰਤੀ ਘਟਨਾ ਵਾਪਰਦੀ ਹੈ ਤਾਂ ਇਹ ਸੇਵਾਦਾਰ ਬਿਨਾ ਕਿਸੇ ਦੇਰੀ ਦੇ ਘਟਨਾ ਸਥਾਨ ’ਤੇ ਪਹੁੰਚ ਜਾਂਦੇ ਹਨ। Bathinda Fire Incident

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਮੌਕੇ ਸ਼ੋਅਰੂਮ ਮਾਲਕ ਅਕਸ਼ਿਤ ਕੁਮਾਰ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਵਿਚ ਸਹਿਮ ਦਾ ਮਹੌਲ ਪਾਇਆ ਗਿਆ। ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਬਜ਼ਾਰ ਵਿਚ ਦੁਕਾਨਾਂ ਵਿਚ ਪਏ ਜਲਨਸ਼ੀਲ ਪਦਾਰਥ ਕਿਸੇ ਸਮੇਂ ਵੀ ਲੋਕਾਂ ਦੀ ਜਿੰਦਗੀ ਲਈ ਵੱਡਾ ਖਤਰਾ ਹੋ ਸਕਦੇ ਹਨ। ਜਿਕਰਯੋਗ ਹੈ ਕਿ ਬੀਤੇ ਕੱਲ੍ਹ ਸਥਾਨਕ ਲਾਲ ਸਿੰਘ ਨਗਰ ਵਿਖੇ ਕਬਾੜ ਦੇ ਗੁਦਾਮ ’ਚ ਲੱਗੀ ਅੱਗ ’ਤੇ ਵੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕਾਬੂ ਪਾਇਆ ਸੀ ਜਿਸ ਦੀ ਸਥਾਨਕ ਨਿਵਾਸੀਆਂ ਨੇ ਭਰਪੂਰ ਸ਼ਲਾਘਾ ਕੀਤੀ। Bathinda Fire Incident