(ਨੈਨਸੀ ਇੰਸਾਂ) ਲਹਿਰਾਗਾਗਾ। ਜੀ. ਜੀ. ਐੱਸ. ਇੰਟਰਨੈਸ਼ਨਲ ਸਕੂਲ ਝਲੂਰ ’ਚ ਗ੍ਰੀਨ ਦੀਵਾਲੀ ਬਹੁਤ ਹੀ ਧੂਮ-ਧਾਮ ਨਾਲ ਮਨਾਈ ਗਈ। ਸਵੇਰ ਦੀ ਸਭਾ ’ਚ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ ਇਸ ਤੋਂ ਬਾਅਦ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਵੀ ਦੀਵਾਲੀ ਦੇ ਇਤਿਹਾਸ ’ਤੇ ਚਾਨਣਾ ਪਾਇਆ। ਫਿਰ ਸਾਰੇ ਵਿਦਿਆਰਥੀਆਂ ਨੇ ਆਪੋ-ਆਪਣੀਆਂ ਜਮਾਤਾਂ ਦੀ ਸਫ਼ਾਈ ਅਤੇ ਸਜਾਵਟ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਦੀਵਿਆਂ ਦੀ ਸਜਾਵਟ ਅਤੇ ਸੁੰਦਰ ਡਰਾਇੰਗ ਦੀ ਕਲਾਕਾਰੀ ਪੇਸ਼ ਕੀਤੀ। Happy Diwali
ਇਹ ਵੀ ਪੜ੍ਹੋ : AUS Vs BAN : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਸਕੂਲ ਦੇ ਵਾਇਸ ਪਿ੍ਰੰਸੀਪਲ ਮਿਸਿਜ ਪੂਜਾ ਸ਼ਰਮਾ ਅਤੇ ਮੈਡਮ ਮਨੀਸ਼ਾ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਐਡਵੋਕੇਟ ਵਿਵੇਕ ਸਿੰਗਲਾ ਅਤੇ ਮੈਨੇਜਿੰਗ ਡਾਇਰੈਕਟਰ ਸੰਜੇ ਗਰਗ ਵੱਲੋਂ ਸਾਰੇ ਸਟਾਫ ਮੈਂਬਰ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਗਿਫਟ ਦਿੱਤੇ ਗਏ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ’ਚ ਪੌਦੇ ਲਾ ਕੇ ਦੀਵਾਲੀ ਮਨਾਈ ਗਈ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ। Happy Diwali