Welfare Work: ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ, ਚਾਰ ਮਹੀਨਿਆਂ ਦਾ ਗੁਲਾਬ ਸਿੰਘ ਬਣਿਆ ਮਹਾਂਦਾਨੀ

Welfare Work
Welfare Work: ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ, ਚਾਰ ਮਹੀਨਿਆਂ ਦਾ ਗੁਲਾਬ ਸਿੰਘ ਬਣਿਆ ਮਹਾਂਦਾਨੀ

Welfare Work: ਬਲਾਕ ਖਿਆਲਾ ਕਲਾਂ ’ਚੋਂ 21ਵਾਂ ਅਤੇ ਪਿੰਡ ਬਰਨਾਲਾ ’ਚੋਂ ਦੂਜਾ ਸਰੀਰਦਾਨ

Welfare Work: ਖਿਆਲਾ ਕਲਾਂ (ਮਾਨਸਾ) (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਜ਼ਿਲ੍ਹਾ ਮਾਨਸਾ ਦੇ ਬਲਾਕ ਖਿਆਲਾ ਕਲਾਂ ਦੇ ਪਿੰਡ ਬਰਨਾਲਾ ਵਾਸੀ ਗੁਲਾਬ ਸਿੰਘ (4 ਮਹੀਨੇ) ਪੁੱਤਰ ਬਲਵਿੰਦਰ ਸਿੰਘ ਇੰਸਾਂ ਨੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤੀ ਗਈ ਬੱਚੇ ਦੀ ਇਸ ਮ੍ਰਿਤਕ ਦੇਹ ’ਤੇ ਮੈਡੀਕਲ ਦੇ ਵਿਦਿਆਰਥੀ ਖੋਜਾਂ ਕਰਨਗੇ, ਜੋ ਭਵਿੱਖ ’ਚ ਬਿਮਾਰੀਆਂ ਤੋਂ ਬਚਾਅ ਲਈ ਲਾਹੇਵੰਦ ਸਾਬਿਤ ਹੋਣਗੀਆਂ। ਬਲਾਕ ਖਿਆਲਾ ਕਲਾਂ ’ਚੋਂ ਅੱਜ 21ਵਾਂ ਅਤੇ ਪਿੰਡ ਬਰਨਾਲਾ ’ਚੋਂ ਦੂਜਾ ਸਰੀਰਦਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਇੰਸਾਂ ਦੇ ਘਰ ਚਾਰ ਮਹੀਨੇ ਪਹਿਲਾਂ ਪੁੱਤਰ ਨੇ ਜਨਮ ਲਿਆ ਸੀ, ਜੋ ਜਨਮ ਤੋਂ ਹੀ ਬਿਮਾਰ ਹੋਣ ਕਾਰਨ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜਿਆ। ਪਰਿਵਾਰ ਨੇ ਇਸ ਪਹਾੜ ਜਿੱਡੇ ਦੁੱਖ ਦੇ ਬਾਵਜ਼ੂਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਆਪਣੇ 4 ਮਹੀਨਿਆਂ ਦੇ ਪੁੱਤਰ ਗੁਲਾਬ ਸਿੰਘ ਦੇ ਦਿਹਾਂਤ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕਰ ਦਿੱਤਾ । Welfare Work

Read Also : ਸੂਬੇਦਾਰ ਗੁਰਦੀਪ ਸਿੰਘ ਇੰਸਾਂ ਜਾਂਦੇ-ਜਾਂਦੇ ਵੀ ਕਰ ਗਏ ਮਾਨਵਤਾ ਦੀ ਸੇਵਾ

ਮ੍ਰਿਤਕ ਦੇ ਰਿਹਾਇਸ਼ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ‘ਸਰੀਰਦਾਨੀ ਗੁਲਾਬ ਸਿੰਘ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਦੇ ਨਾਲ ਸਰੀਰਦਾਨੀ ਗੁਲਾਬ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਬਰਨਾਲਾ ਦੇ ਸਰਪੰਚ ਬੀਰਬਲ ਸਿੰਘ ਅਤੇ ਸਾਧ-ਸੰਗਤ, ਪਰਿਵਾਰਕ ਮੈਂਬਰਾਂ ਵੱਲੋਂ ਇਲਾਹੀ ਨਾਅਰਾ ਲਾ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ।

Welfare Work

ਇਸ ਮੌਕੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਮਾ. ਲਖਵੀਰ ਸਿੰਘ ਇੰਸਾਂ ਨੇ ਆਖਿਆ ਕਿ ਚਾਰ ਮਹੀਨਿਆਂ ਦੇ ਬੱਚੇ ਗੁਲਾਬ ਸਿੰਘ ਦੇ ਦਿਹਾਂਤ ਦੇ ਬਾਵਜ਼ੂਦ ਪਰਿਵਾਰ ਨੇ ਅਜਿਹੇ ਦੁੱਖ ਭਰੇ ਸਮੇਂ ’ਚ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਜੋ ਬੱਚੇ ਦਾ ਸਰੀਰਦਾਨ ਕੀਤਾ ਹੈ, ਇਸ ਲਈ ਪਰਿਵਾਰ ਦੇ ਜਜ਼ਬੇ ਨੂੰ ਸਲਾਮ ਹੈ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮੇਜਰ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ ਤੋਂ ਇਲਾਵਾ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਬਲਾਕ ਦੇ ਵੱਖ-ਵੱਖ ਪਿੰਡਾਂ ’ਚੋਂ ਸਾਧ-ਸੰਗਤ, ਰਿਸ਼ਤੇਦਾਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ : ਸਰਪੰਚ

ਪਿੰਡ ਬਰਨਾਲਾ ਦੇ ਸਰਪੰਚ ਬੀਰਬਲ ਸਿੰਘ ਨੇ ਇਸ ਮੌਕੇ ਆਖਿਆ ਕਿ ਦੁੱਖ ਦੀ ਘੜੀ ’ਚ ਵੀ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਬੱਚੇ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਇਸ ਬੱਚੇ ਰਾਹੀਂ ਖੋਜਾਂ ਕਰਨਗੇ ਤਾਂ ਕਿ ਭਵਿੱਖ ’ਚ ਕਿਸੇ ਹੋਰ ਬੱਚੇ ਨੂੰ ਅਜਿਹੀ ਸਮੱਸਿਆ ਨਾ ਆਵੇ।