Maharashtra News: ਮਹਾਂਰਾਸ਼ਟਰ ’ਚ ਮਹਾਂ ਜਿੱਤ

Maharashtra News
Maharashtra News: ਮਹਾਂਰਾਸ਼ਟਰ ’ਚ ਮਹਾਂ ਜਿੱਤ

Maharashtra News: ਮਹਾਂਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਸ਼ ਦੀ ਸਿਆਸਤ ’ਚ ਮਹੱਤਵਪੂਰਨ ਅਧਿਆਇ ਹੈ। ਸਭ ਤੋਂ ਵੱਡੀ ਗੱਲ ਭਾਜਪਾ ਨੇ ਵੱਡੇ ਸੂਬੇ ਮਹਾਂਰਾਸ਼ਟਰ ’ਚ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕਰਕੇ ਕੇਂਦਰੀ ਸਿਆਸਤ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ ਹੈ। ਸਿਆਸੀ ਮਾਹਿਰ ਇਹ ਮੰਨਦੇ ਹਨ ਜਿਸ ਕੋਲ ਵੱਡੇ ਸੂਬਿਆਂ ਦੀ ਚਾਬੀ ਹੈ ਉਸੇ ਕੋਲ ਦੇਸ਼ ਦੀ ਚਾਬੀ ਹੈ।

ਉੱਤਰ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਦੇਸ਼ ਦੇ ਵੱਡੇ ਸੂਬੇ ਹਨ ਜੋ ਸਿਆਸਤ ’ਚ ਅਹਿਮ ਸਥਾਨ ਰੱਖਦੇ ਹਨ। ਫਿਰ ਵੀ ਇਨ੍ਹਾਂ ਚੋਣਾਂ ’ਚ ਮਹਾਂਰਾਸ਼ਟਰ ਦੀ ਆਪਣੀ ਮਹੱਤਤਾ ਹੈ। ਇਸ ਲਈ ਭਾਜਪਾ ਦੇ ਇਸ ਸੂਬੇ ’ਤੇ ਫੋਕਸ ਕਰਨ ਪਿੱਛੇ ਵਜ਼ਨਦਾਰ ਤਰਕ ਹੋ ਸਕਦੇ ਹਨ। ਜੋ ਸੂਬਾ ਹੁਣ ਹੱਥ ’ਚ ਤਾਂ ਘੱਟੋ-ਘੱਟ ਉਸ ਨੂੰ ਨਾ ਗੁਆਉਣ ਦੀ ਰਣਨੀਤੀ ਵੀ ਵਜ਼ਨਦਾਰ ਸਾਬਤ ਹੋਈ ਹੈ। Maharashtra News

Read Also : School Closed: ਹੁਣ ਇਸ ਦਿਨ ਤੱਕ ਹੋਰ ਬੰਦ ਰਹਿਣਗੇ ਸਕੂਲ, ਸਰਕਾਰ ਵੱਲੋਂ ਆਦੇਸ਼ ਜਾਰੀ

ਝਾਰਖੰਡ ਦੀਆਂ 81 ਸੀਟਾਂ ਦੀ ਬਜਾਇ 288 ਸੀਟਾਂ ਵਾਲਾ ਮਹਾਂਰਾਸ਼ਟਰ ਸਿਆਸੀ ਨਜ਼ਰੀਏ ਤੋਂ ਕਿੰਨਾ ਵਜ਼ਨਦਾਰ ਹੈ ਇਹ ਆਪਣੇ-ਆਪ ’ਚ ਸਪੱਸ਼ਟ ਹੈ। ਓਧਰ ਵਿਰੋਧੀ ਗਠਜੋੜ ਦੀ ਰਣਨੀਤੀ ਕਾਰਗਰ ਸਾਬਤ ਨਹੀਂ ਹੋਈ। ਮਹਾਂਰਾਸ਼ਟਰ, ਕਾਂਗਰਸ ਐਨਸੀ ਤੇ ਸ਼ਿਵ ਸੈਨਾ (ਊਧਵ) ਦਾ ਗਠਜੋੜ ਕੁਝ ਖਾਸ ਨਹੀਂ ਕਰ ਸਕਿਆ। ਇੱਥੇ ਵੋਟਰ ਦੀ ਮਾਨਸਿਕਤਾ ਤੇ ਸਮਝ ਵੀ ਸਾਹਮਣੇ ਆਉਂਦੀ ਹੈ। ਸੱਤਾਧਿਰ ਨਾਲ ਜੁੜੇ ਰਹਿਣ ਦਾ ਰੁਝਾਨ ਦੋਵਾਂ ਸੂਬਿਆਂ ’ਚ ਨਜ਼ਰ ਆਇਆ ਹੈ।

ਇਸੇ ਤਰ੍ਹਾਂ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਚਾਰਾਂ ’ਚੋਂ ਤਿੰਨ ਸੀਟਾਂ ’ਤੇ ਜਿੱਤ ਤੇ ਉੱਤਰ ਪ੍ਰਦੇਸ਼ ’ਚ ਭਾਜਪਾ ਨੇ 9 ਸੀਟਾਂ ’ਚੋਂ 7 ’ਤੇ ਅੱਗੇ ਰਹਿਣਾ ਵੀ ਸੱਤਾਧਿਰ ਨਾਲ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ ਪਕੜ ਨੂੰ ਜਾਹਿਰ ਕਰਦੀ ਹੈ। ਰਾਸ਼ਟਰੀ ਪਾਰਟੀਆਂ ਲਈ ਹਰ ਹਾਲਤ ’ਚ ਮਹਾਂਰਾਸ਼ਟਰ ਮਹੱਤਵਪੂਰਨ ਸੀ ਅਤੇ ਭਾਜਪਾ ਫਿਰ ਬਾਜ਼ੀ ਮਾਰਨ ’ਚ ਕਾਮਯਾਬ ਰਹੀ ਹੈ।