ਹਰੇ ਭਰੇ ਵਾਤਾਵਰਣ ਦੇ ਹੱਕ ’ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਵੱਡਾ ਹੰਭਲਾ

ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ’ਚ ਕੁਝ ਹੀ ਘੰਟਿਆਂ ਵਿੱਚ ਲਾਏ 31 ਹਜ਼ਾਰ ਤੋਂ ਜ਼ਿਆਦਾ ਪੌਦੇ

ਲਹਿਰਾ ਬਲਾਕ ਪੌਦੇ ਲਾਉਣ ’ਚ ਅੱਵਲ, ਭਵਾਨੀਗੜ੍ਹ ਦੂਜੇ ਅਤੇ ਸੁਨਾਮ ਰਿਹਾ ਤੀਜੇ ਸਥਾਨ ’ਤੇ

ਸੰਗਰੂਰ, (ਗੁਰਪ੍ਰੀਤ ਸਿੰਘ) ਅੱਜ ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਪੂਜ਼ਨੀਕ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਦਿਨ ਅਤੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ਦੇ ਡੇਰਾ ਪ੍ਰੇਮੀਆਂ ਵੱਲੋਂ ਕੁਝ ਹੀ ਘੰਟਿਆਂ ਵਿੱਚ 31 ਹਜ਼ਾਰ ਤੋਂ ਜ਼ਿਆਦਾ ਪੌਦੇ ਲਾ ਕੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਡੇਰਾ ਪ੍ਰੇਮੀ ਆਪਣੀ ਖੁਸ਼ੀ ਮਨੁੱਖਤਾ ਭਲਾਈ ਦੇ ਕੰਮ ਕਰਕੇ ਮਨਾਉਂਦੇ ਹਨ ਪਿਛਲੇ ਵਰ੍ਹੇ 2020 ਵਿੱਚ ਜਦੋਂ ਕਰੋਨਾ ਦਾ ਪੂਰਾ ਸਿਖ਼ਰ ਸੀ ਅਤੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਹੋਏ ਬੈਠੇ ਸਨ ਤਾਂ ਉਦੋਂ ਵੀ ਡੇਰਾ ਪ੍ਰੇਮੀਆਂ ਵੱਲੋਂ ਜ਼ਿਲ੍ਹੇ ਵਿੱਚ ਹਰ ਸਾਲ ਪੌਦੇ ਲਾਉਣ ਦੀ ਆਪਣੀ ਰੀਤ ਨੂੰ ਕਾਇਮ ਰੱਖਿਆ ਸੀ

ਇਸ ਸਾਲ ਪੌਦੇ ਲਾਉਣ ਦੇ ਮੁਕਾਬਲੇ ਵਿੱਚ ਬਲਾਕ ਲਹਿਰਾਗਾਗਾ ਅੱਵਲ ਆਇਆ ਹੈ ਜਿਸ ਨੇ 3080 ਪੌਦੇ ਲਾ ਕੇ ਇਹ ਸਥਾਨ ਹਾਸਲ ਕੀਤਾ ਜਦੋਂ ਕਿ ਭਵਾਨੀਗੜ੍ਹ ਬਲਾਕ ਨੇ 3050 ਪੌਦੇ ਲਾ ਕੇ ਦੂਜਾ ਅਤੇ ਸੁਨਾਮ ਨੇ 2750 ਪੌਦੇ ਲਾ ਕੇ ਤੀਜਾ ਸਥਾਨ ਹਾਸਲ ਕੀਤਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਿੰਦਰ ਇੰਸਾਂ ਮੰਗਵਾਲ ਨੇ ਦੱਸਿਆ ਕਿ ਅੱਜ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਜਨਮ ਦਿਹਾੜੇ ਅਤੇ ਆਜ਼ਾਦੀ ਦਿਵਸ ਸਬੰਧੀ ਸਾਧ ਸੰਗਤ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਪੌਦੇ ਲਾਏ ਗਏ

ਉਨ੍ਹਾਂ ਦੱਸਿਆ ਕਿ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਲਗਭਗ 21 ਬਲਾਕਾਂ ਦੀ ਸਾਧ ਸੰਗਤ ਵੱਲੋਂ ਸਾਂਝੀਆਂ ਥਾਵਾਂ ’ਤੇ ਪੌਦੇ ਲਾ ਕੇ ਡੇਰਾ ਸੱਚਾ ਸੌਦਾ ਦੀ ਰੀਤ ਨੂੰ ਇਸ ਸਾਲ ਵੀ ਅੱਗੇ ਵਧਾਇਆ ਹੈ ਉਨ੍ਹਾਂ ਦੱਸਿਆ ਕਿ ਸਾਧ ਸੰਗਤ ਵੱਲੋਂ ਨਿੰਮ, ਜਾਮਣ, ਪਪੀਤਾ, ਅਨਾਰ, ਅਮਰੂਦ, ਟਾਹਲੀ, ਬਕਰੈਣ, ਅਸ਼ੋਕਾ, ਅਰਜੁਨ, ਕਟਹਲ, ਗੁਲਮੋਹਰ, ਨਿੰਬੂ ਆਦਿ ਦੇ ਛਾਂਦਾਰ, ਫਲਦਾਰ ਤੇ ਫੁੱਲਦਾਰ ਪੌਦੇ ਲਾਏ ਗਏ ਉਨ੍ਹਾਂ ਕਿਹਾ ਕਿ ਹਰ ਸਾਲ ਸਾਧ ਸੰਗਤ ਵੱਲੋਂ ਲੱਖਾਂ ਪੌਦੇ ਲਾਏ ਜਾਂਦੇ ਹਨ ਜਿਸਦਾ ਇੱਕੋ ਇੱਕ ਉਦੇਸ਼ ਹੁੰਦਾ ਹੈ ਕਿ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਦੀ ਰੱਖਿਆ ਹੋ ਸਕੇ ਉਨ੍ਹਾਂ ਦੱਸਿਆ ਕਿ ਜਿੰਨੀ ਗਿਣਤੀ ਵਿੱਚ ਪੌਦੇ ਲਾਏ ਗਏ ਹਨ, ਸਾਧ ਸੰਗਤ ਵੱਲੋਂ ਉਨ੍ਹਾਂ ਦੀ ਵੱਡੇ ਹੋਣ ਤੱਕ ਸੰਭਾਲ ਵੀ ਕੀਤੀ ਜਾਵੇਗੀ

ਬਲਾਕ ਲਾਏ ਪੌਦਿਆਂ ਦੀ ਗਿਣਤੀ

  • ਸੰਗਰੂਰ 1700
  • ਭਲਵਾਨ 1000
  • ਭਵਾਨੀਗੜ੍ਹ 3050
  • ਨਿਦਾਮਪੁਰ 745
  • ਦਿੜ੍ਹਬਾ 1300
  • ਮੂਣਕ 1500
  • ਖਨੌਰੀ 1150
  • ਲਹਿਰਾਗਾਗਾ 3080
  • ਗੋਬਿੰਦਗੜ੍ਹ ਜੇਜੀਆਂ 2700
  • ਧਰਮਗੜ੍ਹ 700
  • ਸੁਨਾਮ 3000
  • ਲੌਂਗੋਵਾਲ 2750
  • ਮਹਿਲਾਂ ਚੌਕ 1875
  • ਲੱਡਾ 1000
  • ਧੂਰੀ 1200
  • ਸ਼ੇਰਪੁਰ 2000
  • ਸੰਦੌੜ 660
  • ਅਮਰਗੜ੍ਹ 400
  • ਗੁਆਰਾ 350
  • ਮਾਲੇਰਕੋਟਲਾ 625
  • ਅਹਿਮਦਗੜ੍ਹ 1000
  • ਕੁੱਲ ਜੋੜ 31,785

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ