ਤੀਜੇ ਦਿਨ ਸ਼੍ਰੀਲੰਕਾ ਦੂਜੀ ਪਾਰੀ ’ਚ 53/2 | ENG vs SL
ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਲਾਰਡਸ ’ਚ ਚੱਲ ਰਹੇ ਦੂਜੇ ਟੈਸਟ ਦੇ ਤੀਜੇ ਦਿਨ ਜੋ ਰੂਟ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਟੈਸਟ ਸੈਂਕੜਾ ਜੜਿਆ। ਰੂਟ ਨੇ 121 ਗੇਂਦਾਂ ’ਤੇ 103 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਟੈਸਟ ਦੀ ਪਹਿਲੀ ਪਾਰੀ ’ਚ 143 ਦੌੜਾਂ ਦੀ ਸੈਂਕੜਾ ਪਾਰੀ ਵੀ ਖੇਡੀ ਸੀ। ਇਸ ਨਾਲ ਰੂਟ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਸੈਂਕੜੇ ਲਾਉਣ ਵਾਲੇ ਬੱਲੇਬਾਜ ਬਣ ਗਏ ਹਨ। ਪਿਛਲੀ ਪਾਰੀ ’ਚ ਆਪਣੇ ਸੈਂਕੜੇ ਨਾਲ, ਉਸਨੇ ਐਲਿਸਟੇਅਰ ਕੁੱਕ ਦੇ 33 ਟੈਸਟ ਸੈਂਕੜੇ ਦੀ ਬਰਾਬਰੀ ਕਰ ਲਈ ਸੀ। ਪਰ ਹੁਣ ਰੂਟ ਉਸ ਤੋਂ ਅੱਗੇ ਨਿਕਲ ਗਏ ਹਨ। ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 251 ਦੌੜਾਂ ’ਤੇ ਆਲ ਆਊਟ ਹੋ ਗਈ। ENG vs SL
Read This : England Vs SL: ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ
ਟੀਮ ਨੇ ਸ਼੍ਰੀਲੰਕਾ ਨੂੰ ਜਿੱਤ ਲਈ 483 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼੍ਰੀਲੰਕਾ ਨੇ ਦੂਜੀ ਪਾਰੀ ’ਚ ਦੋ ਵਿਕਟਾਂ ਗੁਆ ਕੇ 53 ਦੌੜਾਂ ਬਣਾ ਲਈਆਂ ਸਨ। ਦਿਮੁਥ ਕਰੁਣਾਰਤਨੇ (23) ਤੇ ਪ੍ਰਬਥ ਜੈਸੂਰੀਆ (3) ਨਾਬਾਦ ਪਰਤੇ। ਨਿਸ਼ਾਨ ਮਦੁਸ਼ਕਾ 13 ਦੌੜਾਂ ਬਣਾ ਕੇ ਆਊਟ ਹੋਏ ਤੇ ਪਥੁਮ ਨਿਸਾਂਕਾ 14 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਲਈ ਗੁਸ ਐਟਕਿੰਸਨ ਤੇ ਓਲੀ ਸਟੋਨ ਨੂੰ 1-1 ਵਿਕਟ ਮਿਲੀ। ਇੰਗਲੈਂਡ ਨੇ ਪਹਿਲੀ ਪਾਰੀ ’ਚ 427 ਦੌੜਾਂ ਬਣਾਈਆਂ ਸਨ। ਜਵਾਬ ’ਚ ਪਹਿਲੀ ਪਾਰੀ ’ਚ ਸ਼੍ਰੀਲੰਕਾਈ ਟੀਮ 196 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ENG vs SL
ਇੰਗਲੈਂਡ ਦੀ ਦੂਜੀ ਪਾਰੀ | ENG vs SL
ਰੂਟ (103) ਤੋਂ ਇਲਾਵਾ ਕੋਈ ਹੋਰ ਬੱਲੇਬਾਜ ਦੂਜੀ ਪਾਰੀ ’ਚ ਇੰਗਲੈਂਡ ਲਈ ਵੱਡੀ ਪਾਰੀ ਨਹੀਂ ਖੇਡ ਸਕਿਆ। ਹੈਰੀ ਬਰੂਕ ਨੇ 37, ਜੈਮੀ ਸਮਿਥ ਨੇ 26 ਤੇ ਬੇਨ ਡਕੇਟ ਨੇ 24 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਥਾ ਫਰਨਾਂਡੋ ਤੇ ਲਾਹਿਰੂ ਕੁਮਾਰਾ ਨੇ 3-3 ਵਿਕਟਾਂ ਲਈਆਂ। ਪ੍ਰਬਥ ਜੈਸੂਰੀਆ ਤੇ ਮਿਲਾਨ ਰਤਨਾਇਕ ਨੇ 2-2 ਵਿਕਟਾਂ ਲਈਆਂ।
ਰੂਟ ਨੇ ਪਹਿਲੀ ਪਾਰੀ ’ਚ ਵੀ ਜੜਿਆ ਸੀਪ ਸੈਂਕੜਾ
ਜੋ ਰੂਟ ਨੇ ਇਸ ਮੈਚ ਦੀ ਪਹਿਲੀ ਪਾਰੀ ’ਚ ਮੁਸ਼ਕਿਲ ਹਾਲਾਤ ’ਚ ਸ਼ਾਨਦਾਰ ਸੈਂਕੜਾ ਜੜਿਆ ਸੀ। ਉਸ ਨੇ 206 ਗੇਂਦਾਂ ’ਚ 16 ਚੌਕਿਆਂ ਦੀ ਮਦਦ ਨਾਲ 143 ਦੌੜਾਂ ਦੀ ਪਾਰੀ ਖੇਡੀ। ਉਸ ਦੇ ਸੈਂਕੜੇ ਦੀ ਬਦੌਲਤ ਹੀ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ’ਚ 400 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ENG vs SL
ਇੰਗਲੈਂਡ ਨੇ ਪਹਿਲੀ ਪਾਰੀ ’ਚ ਬਣਾਇਆਂ ਸਨ 427 ਦੌੜਾਂ
ਇਸ ਮੈਚ ਦੀ ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ ਨੇ 427 ਦੌੜਾਂ ਬਣਾਈਆਂ ਸਨ। ਜੋ ਰੂਟ ਤੋਂ ਇਲਾਵਾ ਗੁਸ ਐਟਕਿੰਸਨ ਨੇ ਵੀ ਸੈਂਕੜਾ ਜੜਿਆ। ਅੱਠਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਐਟਕਿੰਸਨ ਨੇ 115 ਗੇਂਦਾਂ ’ਚ 14 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 118 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਸੀ। ENG vs SL