ਮਹਾਨ ਇੰਜੀਨੀਅਰ
ਦੇਸ਼ ’ਚ ਅੰਗਰੇਜ਼ਾਂ ਦਾ ਸ਼ਾਸਨ ਸੀ ਇੱਕ ਦਿਨ ਬੰਬਈ ਮੇਲ ਮੁਸਾਫ਼ਰਾਂ ਨਾਲ ਖਚਾਖਚ ਭਰੀ ਹੋਈ ਤੇਜ ਰਫ਼ਤਾਰ ਨਾਲ ਜਾ ਰਹੀ ਸੀ ਮੁਸਾਫ਼ਰਾਂ ’ਚ ਜ਼ਿਆਦਾਤਰ ਅੰਗਰੇਜ਼ ਸਨ ਪਰ ਡੱਬੇ ’ਚ ਸਾਂਵਲੇ ਰੰਗ ਦਾ ਧੋਤੀ-ਕੁੜਤਾ ਪਹਿਨੇ ਇੱਕ ਭਾਰਤੀ ਮੁਸਾਫ਼ਿਰ ਚੁੱਪਚਾਪ ਬੈਠਾ ਸੀ ਸਾਰੇ ਉਸ ਨੂੰ ਮੂਰਖ ਸਮਝ ਕੇ ਛੇੜ ਰਹੇ ਸਨ ਕੁਝ ਦੇਰ ਬਾਅਦ ਅਚਾਨਕ ਉਸ ਨੇ ਉੱਠ ਕੇ ਚੇਨ ਖਿੱਚ ਦਿੱਤੀ ਗੱਡੀ ਰੁਕੀ ਤਾਂ ਗਾਰਡ ਆਇਆ ਤੇ ਉਸ ਨੇ ਪੁੱਛਿਆ ਕਿ ਚੇਨ ਕਿਸ ਨੇ ਤੇ ਕਿਉਂ ਖਿੱਚੀ ਹੈ? ਉਹ ਵਿਅਕਤੀ ਬੋਲਿਆ, ‘‘ਜੀ ਮੈਂ ਖਿੱਚੀ ਹੈ, ਮੈਨੂੰ ਅਨੁਮਾਨ ਹੋਇਆ ਕਿ ਇੱਥੋਂ ਕੁਝ ਹੀ ਦੂਰ ਪਟੜੀ ਟੁੱਟੀ ਹੋਈ ਹੈ’’ ਗਾਰਡ ਨੇ ਹੈਰਾਨੀ ਨਾਲ ਕਿਹਾ, ‘‘ਤੁਹਾਨੂੰ ਕਿਵੇਂ ਪਤਾ ਲੱਗਾ?’’
ਉਸ ਨੇ ਕਿਹਾ, ‘‘ਦਰਅਸਲ ਗੱਡੀ ਦੀ ਰਫ਼ਤਾਰ ’ਚ ਅੰਤਰ ਆ ਗਿਆ ਸੀ ਇਸ ਨਾਲ ਪ੍ਰਤੀਧਵਨਿਤ ਹੋਣ ਵਾਲੀ ਅਵਾਜ ਤੋਂ ਮੈਨੂੰ ਖਤਰੇ ਦਾ ਪਤਾ ਲੱਗਾ’’ ਗਾਰਡ ਕੁਝ ਮੁਸਾਫ਼ਰਾਂ ਨੂੰ ਲੈ ਕੇ ਅੱਗੇ ਗਿਆ ਤਾਂ ਸਾਰੇ ਹੈਰਾਨ ਰਹਿ ਗਏ ਕਿ ਅਸਲ ’ਚ ਇੱਕ ਥਾਂ ਪਟੜੀ ਦੇ ਜੋੜ ਖੁੱਲ੍ਹੇ ਹੋਏ ਸਨ ਹੁਣ ਸਾਰੇ ਲੋਕ ਉਸ ਦਾ ਧੰਨਵਾਦ ਕਰਨ ਲੱਗੇ ਗਾਰਡ ਨੇ ਉਸ ਤੋਂ ਪੁੱਛਿਆ, ‘‘ਤੁਸੀਂ ਕੌਣ ਹੋ?’’ ਉਸ ਨੇ ਸਹਿਜ ਭਾਵ ਨਾਲ ਕਿਹਾ, ‘‘ਮੈਂ ਇੱਕ ਇੰਜੀਨੀਅਰ ਹਾਂ ਤੇ ਮੇਰਾ ਨਾਂਅ ਡਾ. ਐਮ. ਵਿਸ਼ਵੇਸ਼ਵਰੀਆ ਹੈ’’ ਸੁਣ ਕੇ ਸਾਰੇ ਹੈਰਾਨ ਰਹਿ ਗਏ ਉਨÎ੍ਹਾਂ ਦਾ ਨਾਂਅ ਮਾਣ ਨਾਲ ਲਿਆ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.