ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News National High...

    National Highway Punjab: ਨੈਸ਼ਨਲ ਹਾਈਵੇ ਦੇ ਪੁਲ ਹੇਠਾਂ ਬਣਿਆ ਬਿਮਾਰੀਆਂ ਦਾ ਗ੍ਰਾਫ਼, ਲੋਕਾਂ ਦੇ ਨੱਕ ’ਚ ਦਮ

    National Highway Punjab
    National Highway Punjab: ਨੈਸ਼ਨਲ ਹਾਈਵੇ ਦੇ ਪੁਲ ਹੇਠਾਂ ਬਣਿਆ ਬਿਮਾਰੀਆਂ ਦਾ ਗ੍ਰਾਫ਼, ਲੋਕਾਂ ਦੇ ਨੱਕ ’ਚ ਦਮ

    National Highway Punjab: ਨਾਰਾਜ਼ ਲੋਕਾਂ ਨੇ ਸਰਕਾਰ, ਨਗਰ ਕੌਂਸਲ ਅਤੇ ਸਿਹਤ ਮਹਿਕਮੇ ਖਿਲਾਫ ਕੀਤੀ ਜ਼ੋਰਦਾਰ ਨਾਅਰੇਬਾਜ਼ੀ

    National Highway Punjab: ਭਵਾਨੀਗੜ੍ਹ (ਵਿਜੈ ਸਿੰਗਲਾ) ਭਵਾਨੀਗੜ੍ਹ ਦੀ ਤਹਿਸੀਲ ਕੰਪਲੈਕਸ ਨੇੜੇ ਨੈਸ਼ਨਲ ਹਾਈਵੇ ਦੇ ਪੁਲ ਹੇਠਾਂ ਗੰਦੇ ਪਾਣੀ ਦਾ ਛੱਪੜ ਲੱਗਣ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੁਹੱਲਾ ਨਿਵਾਸੀ ਅਤੇ ਸ਼ਹਿਰ ਵਾਸੀਆਂ ਜਸਵਿੰਦਰ ਸਿੰਘ ਚੋਪੜਾ, ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਪ੍ਰੀਤ ਸਿੰਘ ਕੰਧੋਲਾ ਨੇ ਕਿਹਾ ਕਿ ਇਹ ਗੰਦਾ ਪਾਣੀ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਖੜਾ ਰਹਿੰਦਾ ਹੈ ਜਿਸ ਕਾਰਨ ਲੋਕ ਬਿਮਾਰੀਆਂ ਦੀ ਗਿ੍ਰਫਤ ਵਿਚ ਆ ਰਹੇ ਹਨ।

    Read Also : Faridkot News: ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ‘ਚ ਮੋਟਰਸਾਈਕਲ ਤੇ ਐਕਟਿਵਾ ਸਮੇਤ ਕਾਬੂ

    ਅੱਜ ਦੁਖੀ ਹੋਏ ਲੋਕਾਂ ਵੱਲੋਂ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਸਿਹਤ ਮਹਿਕਮੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਨੇ ਇਹ ਵੀ ਰੋਸ ਪ੍ਰਗਟਾਇਆ ਕਿ ਸਿਹਤ ਮਹਿਕਮਾਂ ਲੋਕਾਂ ਦੇ ਘਰਾਂ ’ਚ ਜਾ ਕੇ ਤਾਂ ਸਾਫ ਸਫਾਈ ਦਾ ਧਿਆਨ ਰੱਖਣ ਲਈ ਕਹਿੰਦਾ ਹੈ ਜਿੱਥੇ ਕਿ ਪਾਣੀ ਵੀ ਸਾਫ ਹੀ ਹੁੰਦਾ ਹੈ ਪਰੰਤੂ ਇੱਥੇ 24 ਘੰਟੇ ਗੰਦਾ ਪਾਣੀ ਖੜਾ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ। ਜਿਉਂ ਹੀ ਸਬੰਧਿਤ ਮਹਿਕਮੇ ਨੂੰ ਇਹ ਪਤਾ ਲੱਗਿਆ ਕਿ ਲੋਕ ਗੰਦੇ ਪਾਣੀ ’ਚ ਖੜ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਗੇ ਤਾਂ ਅੰਤਾਂ ਦੀ ਪੈ ਰਹੀ ਗਰਮੀ ’ਚ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰਾਂ ’ਚ ਜਾ ਕੇ ਪਾਣੀ ਵਾਲੀਆਂ ਟੂਟੀਆਂ ਹੀ ਬੰਦ ਕਰਵਾ ਦਿੱਤੀਆਂ ਤਾਂ ਜੋ ਸੜਕ ’ਤੇ ਪਾਣੀ ਇਕੱਠਾ ਨਾ ਹੋਵੇ।

    National Highway Punjab

    ਜ਼ਿਕਰਯੋਗ ਹੈ ਇਸ ਸੜਕ ਉਪਰ ਬਣੇ ਪੁਲ ਉਪਰੋਂ ਦੀ ਹਰ ਰੋਜ਼ ਸਰਕਾਰੀ ਅਧਿਕਾਰੀ ਅਤੇ ਸਰਕਾਰ ਦੇ ਨੁਮਾਇੰਦੇ ਲੰਘਦੇ ਹਨ ਕਿਉਂਕਿ ਇਹ ਨੈਸ਼ਨਲ ਹਾਈਵੇ ਚੰਡੀਗੜ੍ਹ ਨੂੰ ਜੋੜਦਾ ਹੈ। ਪਾਣੀ ਖੜਨ ਕਾਰਨ ਸੜਕ ਬਿਲਕੁੱਲ ਟੁੱਟ ਚੁੱਕੀ ਹੈ ਅਤੇ ਲੋਕਾਂ ਦੇ ਵਹੀਕਲਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ, ਕਈ ਵਾਰ ਵਹੀਕਲ ਪਲਟ ਵੀ ਗਏ ਹਨ। ਇਸ ਮੌਕੇ ਧਰਮਪਾਲ ਸਿੰਘ ਭਵਾਨੀਗੜ੍ਹ, ਲੱਜਾ ਰਾਮ, ਦੀਵਾਨ ਸਿੰਘ, ਰਾਜਪ੍ਰੀਤ ਕੌਰ, ਲਵਪ੍ਰੀਤ ਕੌਰ, ਰਾਜ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਜਸਦੀਪ ਸਿੰਘ, ਰਣਜੀਤ ਸਿੰਘ, ਸੀਤਾ ਸਿੰਘ, ਸਤਨਾਮ ਸਿੰਘ, ਗੱਗੀ ਸਿੰਘ ਸਮੇਤ ਵੱਡੀ ਗਿਣਤੀ ’ਚ ਬਾਲਦ ਕੋਠੀ ਅਤੇ ਸ਼ਹਿਰ ਦੇ ਲੋਕ ਹਾਜ਼ਰ ਸਨ।