ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਤਿੰਨ ਸਾਲ ਪੂਰੇ ਹੋਣ ‘ਤੇ 12809 ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਜਾਰੀ | Mohali News
ਮੋਹਾਲੀ (ਕੁਲਵੰਤ ਕੋਟਲੀ)। ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਤਿੰਨ ਸਾਲ ਪੂਰੇ ਹੋਣ ‘ਤੇ ਪੰਜਾਬ ਸਰਕਾਰ ਵੱਲੋਂ 12809 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 15.37 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਹ ਗ੍ਰਾਂਟ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਤਿੰਨ ਤੋਂ ਛੇ ਸਾਲ ਦੇ 3.30 ਲੱਖ ਵਿਦਿਆਰਥੀਆਂ ਦੀ ਹੋਰ ਬਿਹਤਰ ਤਰੀਕੇ ਨਾਲ ਸਿਹਤ ਸੰਭਾਲ, ਸਾਫ਼-ਸਫਾਈ ਅਤੇ ਸਿਹਤ-ਸੁਰੱਖਿਆ ਹਿੱਤ ਜਾਰੀ ਕੀਤੀ ਗਈ ਹੈ ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਦਾ ਚੌਥਾ ਸਾਲ ਸ਼ੁਰੂ ਹੋ ਗਿਆ ਹੈ ਅਤੇ ਮਾਪਿਆਂ ਨੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਦਿਖਾਇਆ ਹੈ। (Mohali News)
ਇਹ ਵੀ ਪੜ੍ਹੋ : ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
ਸਿੱਖਿਆ ਵਿਭਾਗ ਬੱਚਿਆਂ ਲਈ ਪਾਠਕ੍ਰਮ ਅਤੇ ਸਿੱਖਣ-ਸਿਖਾਉਣ ਵਿਧੀਆਂ ਲਈ ਤਾਂ ਲਗਾਤਾਰ ਕਾਰਜ ਕਰ ਰਿਹਾ ਹੈ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਕੂਲਾਂ ਵਿੱਚ ਇਹਨਾਂ ਬੱਚਿਆਂ ਦੇ ਆਉਣ ‘ਤੇ ਸਿਹਤ ਸੰਭਾਲ ਅਤੇ ਸਾਫ਼-ਸਫ਼ਾਈ ਦੇ ਯੋਗ ਪ੍ਰਬੰਧਾਂ ਦੀ ਵੀ ਲੋੜ ਨੂੰ ਮੁੱਖ ਰੱਖਦਿਆਂ ਸਕੂਲਾਂ ਨੂੰ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਸਮੂਹ ਅਧਿਕਾਰੀ ਸਕੂਲਾਂ ਵੱਲੋਂ ਖਰੀਦੇ ਸਮਾਨ ਦੀ ਗੁਣਵੱਤਾ ਦੀ ਨਿਗਰਾਨੀ ਕਰਨਗੇ। (Mohali News)
ਇਸ ਗ੍ਰਾਂਟ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ 828 ਸਕੂਲਾਂ ਨੂੰ 99.36 ਲੱਖ, ਬਰਨਾਲਾ ਦੇ 179 ਸਕੂਲਾਂ ਨੂੰ 21.48 ਲੱਖ. ਬਠਿੰਡਾ ਦੇ 399 ਸਕੂਲਾਂ ਨੂੰ 47.88 ਲੱਖ, ਫਰੀਦਕੋਟ ਦੇ 245 ਸਕੂਲਾਂ ਨੂੰ 29.4 ਲੱਖ, ਫਤਿਹਗੜ੍ਹ ਸਾਹਿਬ ਦੇ 438 ਸਕੂਲਾਂ ਨੂੰ 52.56 ਲੱਖ, ਫਾਜ਼ਿਲਕਾ ਦੇ 467 ਸਕੂਲਾਂ ਨੂੰ 56.04 ਲੱਖ, ਫ਼ਿਰੋਜ਼ਪੁਰ ਦੇ 613 ਸਕੂਲਾਂ ਨੂੰ 73.56 ਲੱਖ, ਗੁਰਦਾਸਪੁਰ ਦੇ 1099 ਸਕੂਲਾਂ ਨੂੰ 131.88 ਲੱਖ, ਹੁਸ਼ਿਆਰਪੁਰ ਦੇ 1220 ਸਕੂਲਾਂ ਨੂੰ 146.4 ਲੱਖ, ਜਲੰਧਰ ਦੇ 940 ਸਕੂਲਾਂ ਨੂੰ 112.8 ਲੱਖ, ਕਪੂਰਥਲਾ ਦੇ 521 ਸਕੂਲਾਂ ਨੂੰ 62.52 ਲੱਖ, ਲੁਧਿਆਣਾ ਦੇ 992 ਸਕੂਲਾਂ ਨੂੰ 119.04 ਲੱਖ, ਮਾਨਸਾ ਦੇ 295 ਸਕੂਲਾਂ ਨੂੰ 35.4 ਲੱਖ, ਮੋਗਾ ਦੇ 354 ਸਕੂਲਾਂ ਨੂੰ 42.48 ਲੱਖ, ਐੱਸ.ਏ.ਐੱਸ. ਨਗਰ (ਮੋਹਾਲੀ) ਦੇ 435 ਸਕੂਲਾਂ ਨੂੰ 52.2 ਲੱਖ। (Mohali News)
ਸ੍ਰੀ ਮੁਕਤਸਰ ਸਾਹਿਬ ਦੇ 325 ਸਕੂਲਾਂ ਨੂੰ 39 ਲੱਖ, ਸ.ਭ.ਸ. ਨਗਰ ਦੇ 420 ਸਕੂਲਾਂ ਨੂੰ 50.4 ਲੱਖ, ਪਠਾਨਕੋਟ ਦੇ 376 ਸਕੂਲਾਂ ਨੂੰ 45.12 ਲੱਖ, ਪਟਿਆਲਾ ਦੇ 942 ਸਕੂਲਾਂ ਨੂੰ 113.04 ਲੱਖ, ਰੂਪਨਗਰ ਦੇ 548 ਸਕੂਲਾਂ ਨੂੰ 65.76 ਲੱਖ, ਸੰਗਰੂਰ ਦੇ 667 ਸਕੂਲਾਂ ਨੂੰ 80.04 ਲੱਖ ਅਤੇ ਤਰਨਤਾਰਨ ਦੇ 506 ਸਕੂਲਾਂ ਨੂੰ 60.72 ਲੱਖ ਰੁਪਏ ਜਾਰੀ ਕੀਤੇ ਗਏ ਹਨ ਉਪਰੋਕਤ ਗ੍ਰਾਂਟ ਤਹਿਤ ਹਰੇਕ ਸਕੂਲ ਨੂੰ 12-12 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਕੂਲ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀ-ਪ੍ਰਾਇਮਰੀ ਕਮਰੇ ਦੇ ਅੰਦਰ ਫਰਸ਼ ਲਈ ਹਰਾ ਮੈਟ, ਫ਼ਸਟ-ਏਡ ਕਾਰਨਰ ਲਈ ਕਿੱਟ ਦੇ ਨਾਲ ਵਧੀਆ ਗੁਣਵੱਤਾ ਵਾਲਾ ਕੰਬਲ, ਫੋਮ ਵਾਲਾ ਗੱਦਾ, ਵਾਟਰ ਪਰੂਫ ਕਵਰ, ਦੋ ਚਾਦਰਾਂ ਅਤੇ ਸਿਰਹਾਣਾ ਦੀ ਖਰੀਦ ਕੀਤੀ ਜਾਵੇਗੀ ਇਸਦੇ ਨਾਲ ਹੀ ਸਟੇਨਲੈੱਸ ਸਟੀਲ ਦਾ ਡਸਟਬਿਨ, ਕੂੜਾ ਸੁੱਟਣ ਵਾਲਾ ਬੈਗ, ਨਹੁੰ ਕੱਟਣ ਲਈ ਨੇਲ ਕਟਰ, ਤੌਲੀਆ ਖਰੀਦਿਆ ਜਾਵੇਗਾ। (Mohali News)