ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News Congress Part...

    Congress Party Punjab: ਕਾਂਗਰਸ ‘ਚ ਸ਼ਾਮਲ ਹੋਣ ’ਤੇ ਰਜਿੰਦਰ ਦੀਪਾ ਦਾ ਸੁਨਾਮ ਪੁੱਜਣ ’ਤੇ ਭਰਵਾਂ ਸਵਾਗਤ

    Congress Party Punjab
    ਸੁਨਾਮ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਿੰਦਰ ਦੀਪਾ ਅਤੇ ਮੈਡਮ ਸੋਨੀਆ ਅਰੋੜਾ। ਤਸਵੀਰ: ਕਰਮ ਥਿੰਦ

    ਸਾਰੇ ਸਾਥੀਆਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ : ਰਾਜਿੰਦਰ ਦੀਪਾ

    Congress Party Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰਾਜਿੰਦਰ ਦੀਪਾ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਸੁਨਾਮ ਪੁੱਜੇ, ਸੁਨਾਮ ਪੁੱਜਣ ’ਤੇ ਰਜਿੰਦਰ ਦੀਪਾ ਦੇ ਸਮਰਥਕਾਂ ਅਤੇ ਕਾਂਗਰਸੀ ਆਗੂਆਂ ਸਮੇਤ ਵਰਕਰਾਂ ਵੱਲੋਂ ਆਈਟੀਆਈ ਚੌਂਕ ਦੇ ਵਿੱਚ ਰਜਿੰਦਰ ਦੀਪਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਰਜਿੰਦਰ ਦੀਪਾ ਸ਼ਹੀਦ ਊਧਮ ਸਿੰਘ ਦੇ ਸਮਾਰਕ ਤੇ ਨਤ-ਮਸਤਕ ਹੋਏ ਅਤੇ ਉਸ ਉਪਰੰਤ ਰਜਿੰਦਰ ਦੀਪਾ ਆਪਣੇ ਸਮਰਥਕਾਂ ਨਾਲ ਇੱਕ ਕਾਫਲੇ ਦੇ ਰੂਪ ਵਿੱਚ ਆਪਣੀ ਰਿਹਾਇਸ਼ (ਕੋਠੀ) ਪੁੱਜੇ ਜਿੱਥੇ ਉਹਨਾਂ ਆਪਣੀ ਕੋਠੀ ’ਤੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਸਮਰਥਕਾਂ ਵੱਲੋਂ ਰਜਿੰਦਰ ਦੀਪਾ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ।

    ਇਹ ਵੀ ਪੜ੍ਹੋ: Divya Deshmukh: ਬਲਿਟਜ਼ ਸੈਮੀਫਾਈਨਲ ’ਚ ਦਿਵਿਆ ਨੇ ਕੀਤਾ ਵੱਡਾ ਉਲਟਫੇਰ, ਨੰਬਰ-1 ਖਿਡਾਰਨ ਨੂੰ ਹਰਾਇਆ

    ਇਸ ਮੌਕੇ ਰਜਿੰਦਰ ਦੀਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਕਿਸੇ ਕਾਰਨਾਂ ਕਰਕੇ ਕਾਂਗਰਸ ਪਾਰਟੀ ਛੱਡ ਕੇ ਗਏ ਸਨ ਪਰੰਤੂ ਹੁਣ ਫਿਰ ਉਹ ਆਪਣੇ ਘਰ ਵਾਪਸ ਪਰਤੇ ਹਨ ਇਸ ’ਤੇ ਉਹਨਾਂ ਨੂੰ ਇਲਾਕੇ ਦੇ ਅਤੇ ਉਹਨਾਂ ਦੇ ਪੁਰਾਣੇ ਸਾਥੀਆਂ ਵੱਲੋਂ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਦੇ ਨਾਲ ਕੰਮ ਕੀਤਾ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਉਹ ਸਾਰੇ ਸਾਥੀਆਂ ਨੂੰ ਹਮੇਸ਼ਾ ਨਾਲ ਲੈਕੇ ਚੱਲਣਗੇ। ਇਸ ਮੌਕੇ ਰਜਿੰਦਰ ਦੀਪਾ ਦੇ ਧਰਮ ਪਤਨੀ ਮੈਡਮ ਸੋਨੀਆ ਅਰੋੜਾ ਨੇ ਕਿਹਾ ਕਿ ਰਜਿੰਦਰ ਦੀਪਾ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਇਨਸਾਨ ਹਨ। ਇਸ ਮੌਕੇ ਕਾਂਗਰਸੀ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

    ਮੰਤਰੀ ਅਮਨ ਅਰੋੜਾ ਦੇ ਜੀਜਾ ਹਨ ਰਜਿੰਦਰ ਦੀਪਾ…

    Congress Party Punjab
    Congress Party Punjab: ਕਾਂਗਰਸ ‘ਚ ਸ਼ਾਮਲ ਹੋਣ ’ਤੇ ਰਜਿੰਦਰ ਦੀਪਾ ਦਾ ਸੁਨਾਮ ਪੁੱਜਣ ’ਤੇ ਭਰਵਾਂ ਸਵਾਗਤ

    ਜ਼ਿਕਰਯੋਗ ਹੈ ਕਿ ਰਜਿੰਦਰ ਦੀਪਾ ਕਰੀਬ ਸੱਤ ਸਾਲ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ ਸਨ, ਪਰੰਤੂ ਹੁਣ ਉਹ ਫਿਰ ਕਾਂਗਰਸ ਪਾਰਟੀ ਵਿੱਚ ਵਾਪਸ ਆਏ ਹਨ। ਦੱਸਣਯੋਗ ਹੈ ਕਿ ਪੰਜਾਬ ਕੈਬਨਟ ਮੰਤਰੀ ਅਮਨ ਅਰੋੜਾ ਦੇ ਜੀਜਾ ਹਨ। ਰਜਿੰਦਰ ਦੀਪਾ ਅਤੇ ਅਮਨ ਅਰੋੜਾ ਦੇ ਪਰਿਵਾਰ ਵਿੱਚ ਮਤਭੇਦ ਬਣ ਗਏ ਸਨ। ਰਜਿੰਦਰ ਦੀਪਾ ਦੇ ਮੁੜ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਨਾਮ ਵਿੱਚ ਨਵੀਂ ਸਿਆਸੀ ਚਰਚਾ ਮੁੜ ਤੋਂ ਸ਼ੁਰੂ ਹੋ ਗਈ ਹੈ। Congress Party Punjab