
Religious Program Punjab: (ਅਨਿਲ ਲੁਟਾਵਾ) ਅਮਲੋਹ। ਸ੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਵੱਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ 14 ਫਰਵਰੀ ਦੀ ਰਾਤ ਮੇਨ ਬਾਜ਼ਾਰ ਅਮਲੋਹ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਠਨ ਦੇ ਚੇਅਰਮੈਨ ਕ੍ਰਿਸ਼ਨ ਵਰਮਾ ਬੌਬੀ, ਸਰਪ੍ਰਸਤ ਕੌਂਸਲਰ ਵਿੱਕੀ ਮਿੱਤਲ, ਪ੍ਰਧਾਨ ਰਾਜਨ ਮਿੱਤਲ, ਸਰਪ੍ਰਸਤ ਵਿੱਕੀ ਡੱਲਾ ਅਤੇ ਸਰਪ੍ਰਸਤ ਮਹਿੰਦਰਪਾਲ ਲੁਟਾਵਾ ਨੇ ਦੱਸਿਆ ਕਿ ਜਾਗਰਣ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: PM Modi New Schemes: ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਸਬੰਧਤ ਯੋਜਨਾਵਾਂ ਨੂੰ ਦਿੱਤੀ ਮ…
ਉਹਨਾਂ ਕਿਹਾ ਕਿ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂਕਿ ਕੰਵਰ ਹਰਪ੍ਰੀਤ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਹੋਣਗੇ। ਧਾਰਮਿਕ ਸਮਾਗਮ ਦੀ ਸ਼ੁਰੂਆਤ ਕੌਂਸਲਰ ਅਤੁੱਲ ਲੁਟਾਵਾ ਵੱਲੋਂ ਅਦਾ ਕੀਤੀ ਜਾਵੇਗੀ ਅਤੇ ਸਮਾਜ ਸੇਵਕ ਸੋਨੂੰ ਸੂਦ ਤੇ ਮੋਨੂੰ ਸੂਦ ਕਰਨਗੇ। ਚੁੰਨੀ ਦੀ ਰਸਮ ਸਮਾਜ ਸੇਵਕ ਬਲਵਿੰਦਰ ਸਿੱਧੂ, ਰਜਤ ਬਾਂਸਲ ਅਤੇ ਰਸ਼ਿਨ ਬਾਂਸਲ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ ਅਭੀਜੀਤ ਚੋਪੜਾ ਮਾਤਾ ਰਾਣੀ ਅਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਵੱਧਦੀ ਸੰਗਤਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਵੱਡੇ ਪੰਡਾਲ ਅਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਭੋਲੂ ਸੰਗਰ,ਵੈਨੂ ਅਮਲੋਹ ਅਤੇ ਜਤਿੰਦਰ ਬਨਸਾਲ ਆਦਿ ਮੌਜ਼ੂਦ ਸਨ। Religious Program Punjab













