Punjab Grain Market: ਪਹਿਲੇ ਦਿਨ ਖ਼ਾਲੀ ਰਹੀਆਂ ਦਾਣਾ ਮੰਡੀਆਂ, ਨਹੀਂ ਆਈ ਕਣਕ ਦੀ ਫਸਲ

Punjab Grain Market
Punjab Grain Market: ਪਹਿਲੇ ਦਿਨ ਖ਼ਾਲੀ ਰਹੀਆਂ ਦਾਣਾ ਮੰਡੀਆਂ, ਨਹੀਂ ਆਈ ਕਣਕ ਦੀ ਫਸਲ

ਪੰਜਾਬ ਸਰਕਾਰ ਵੱਲੋਂ 1 ਅਪਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਐ ਖ਼ਰੀਦ / Punjab Grain Market

  • ਕਈ ਦਾਣਾ ਮੰਡੀਆਂ ਵਿੱਚ ਇੰਤਜ਼ਾਮ ਮਾੜੇ, ਸਾਫ਼-ਸਫ਼ਾਈ ਕਰਨ ਲੱਗੇ ਹੋਏ ਹਨ ਕਰਮਚਾਰੀ

Punjab Grain Market: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਮੰਗਲਵਾਰ ਤੋਂ ਕਣਕ ਦੀ ਖ਼ਰੀਦ ਦੇ ਸੀਜ਼ਨ ਦਾ ਆਗਾਜ਼ ਹੋ ਗਿਆ ਹੈ ਪਰ ਪਹਿਲੇ ਹੀ ਦਿਨ ਇੱਕ ਵੀ ਦਾਣਾ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੇਚਣ ਲਈ ਨਹੀਂ ਲਿਆਂਦਾ ਗਿਆ ਹੈ। ਜਿਸ ਕਾਰਨ ਪਹਿਲੇ ਦਿਨ ਕੋਈ ਵੀ ਖਰੀਦ ਨਹੀਂ ਹੋਈ ਹੈ। ਇੱਥੇ ਹੀ ਮੰਡੀਆਂ ਵਿੱਚ ਕਿਸਾਨਾਂ ਤੋਂ ਬਿਨਾਂ ਦੇਰੀ ਤੋਂ ਖਰੀਦ ਕੀਤੀ ਜਾ ਸਕੇ, ਇਸ ਲਈ ਪੰਜਾਬ ਸਰਕਾਰ ਨੇ 28 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੇਡਿਟ ਲਿਮਿਟ ਜਾਰੀ ਕਰਨ ਦੇ ਨਾਲ ਹੀ 1864 ਮੰਡੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Punjab BJP: ਭਾਜਪਾ ਆਗੂ ਅਰਵਿੰਦ ਖੰਨਾ ਦਾ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੁਝ ਮੰਡੀਆਂ ਵਿੱਚ ਇੰਤਜ਼ਾਮ ਕਾਫ਼ੀ ਜਿਆਦਾ ਮਾੜੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਅਤੇ ਉਨ੍ਹਾਂ ਮੰਡੀਆਂ ਦੇ ਅਧਿਕਾਰੀ ਸਾਫ਼-ਸਫ਼ਾਈ ਕਰਵਾਉਣ ਦੇ ਨਾਲ ਹੀ ਇੰਤਜ਼ਾਮ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ। ਇਸ ਸਾਲ ਕਣਕ ਦੀ ਖਰੀਦ ਲਈ 2475 ਰੁਪਏ ਭਾਅ ਤੈਅ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਜੇ ਕਣਕ ਦੀ ਫਸਲ ਨਾ ਪੱਕਣ ਕਰਕੇ ਅਗਲੇ ਹਫ਼ਤੇ ਤੋਂ ਹੀ ਮੰਡੀਆਂ ਵਿੱਚ ਫਸਲ ਆਏਗੀ। Punjab Grain Market