
Graeme Pollock: ਕ੍ਰਿਕਟ ਜਗਤ ਵਿੱਚ ‘ਪੋਲਕ ਪਰਿਵਾਰ’ ਨੇ ਆਪਣੀ ਖਾਸ ਜਗ੍ਹਾ ਬਣਾਈ ਹੈ। ਇਸੇ ਪਰਿਵਾਰ ਤੋਂ ਸ਼ਾਨ ਪੋਲਕ ਵਰਗੇ ਖਿਡਾਰੀ ਰਹੇ ਹਨ, ਜਿਨ੍ਹਾਂ ਨੇ ਸਾਊਥ ਅਫਰੀਕਾ ਦੀ ਕਮਾਨ ਸੰਭਾਲੀ ਸੀ। ਪਰ ਸ਼ਾਨ ਤੋਂ ਪਹਿਲਾਂ ਉਨ੍ਹਾਂ ਦੇ ਚਾਚਾ ਰੌਬਰਟ ਗ੍ਰੀਮ ਪੋਲਕ ਕ੍ਰਿਕਟ ਜਗਤ ਵਿੱਚ ਆਪਣੀ ਡੂੰਘੀ ਛਾਪ ਛੱਡ ਚੁੱਕੇ ਸਨ। 27 ਫਰਵਰੀ 1944 ਨੂੰ ਡਰਬਨ ਵਿੱਚ ਜੰਮੇ ਰੌਬਰਟ ਗ੍ਰੀਮ ਪੋਲਕ ਨੇ ਦਸੰਬਰ 1963 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਉਹ ਸਮਾਂ ਸੀ ਜਦੋਂ ਸਾਊਥ ਅਫਰੀਕੀ ਟੀਮ ਸਿਰਫ਼ ਅਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੀਆਂ ਚੋਣਵੀਆਂ ਟੀਮਾਂ ਨਾਲ ਹੀ ਕ੍ਰਿਕਟ ਖੇਡਦੀ ਸੀ।
ਇਹ ਖਬਰ ਵੀ ਪੜ੍ਹੋ : Weather Update: ਹਿਮਾਚਲ ’ਚ ਬਰਫ਼ਬਾਰੀ, ਪੰਜਾਬ ’ਚ ਅੰਮ੍ਰਿਤਸਰ ਸਭ ਤੋਂ ਠੰਢਾ, ਪੜ੍ਹੋ ਮੌਸਮ ਦਾ ਪੂਰਾ ਹਾਲ…
ਗ੍ਰੀਮ ਪੋਲਕ ਆਪਣੇ ਡੈਬਿਊ ਮੈਚ ਵਿੱਚ ਉਸ ਪਲੇਇੰਗ ਇਲੈਵਨ ਦਾ ਹਿੱਸਾ ਬਣੇ ਸਨ ਜਿਸ ਵਿੱਚ ਉਨ੍ਹਾਂ ਦੇ ਵੱਡੇ ਭਰਾ ਪੀਟਰ ਪੋਲਕ ਵੀ ਸ਼ਾਮਲ ਸਨ। ਉਹੀ ਪੀਟਰ ਪੋਲਕ, ਜਿਨ੍ਹਾਂ ਦੇ ਪੁੱਤਰ ਸ਼ਾਨ ਪੋਲਕ ਨੇ ਅੱਗੇ ਚੱਲ ਕੇ ਸਾਊਥ ਅਫਰੀਕੀ ਟੀਮ ਦੀ ਕਪਤਾਨੀ ਵੀ ਕੀਤੀ। ਖੱਬੇ ਹੱਥ ਦੇ ਬੱਲੇਬਾਜ਼ ਗ੍ਰੀਮ ਪੋਲਕ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਸਿਰਫ਼ 23 ਟੈਸਟ ਮੈਚ ਖੇਡੇ, ਜਿਨ੍ਹਾਂ ਦੀਆਂ 41 ਪਾਰੀਆਂ ਵਿੱਚ 60.97 ਦੀ ਔਸਤ ਨਾਲ 2,256 ਦੌੜਾਂ ਬਣਾਈਆਂ। ਇਸ ਵਿੱਚ 7 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਸਨ।
ਟੈਸਟ ਇਤਿਹਾਸ ਵਿੱਚ ਸਰਵਉੱਤਮ ਬੱਲੇਬਾਜ਼ੀ ਔਸਤ ਦੇ ਮਾਮਲੇ ਵਿੱਚ ਸਿਰਫ਼ ਡਾਨ ਬ੍ਰੈਡਮੈਨ (99.94), ਕਾਮਿੰਦੂ ਮੈਂਡਿਸ (62.66) ਅਤੇ ਐਡਮ ਚਾਰਲਸ (61.87) ਹੀ ਗ੍ਰੀਮ ਪੋਲਕ ਤੋਂ ਅੱਗੇ ਹਨ। ਪੋਲਕ ਇੱਕ ਤਾਕਤਵਰ ਬੱਲੇਬਾਜ਼ ਸਨ। ਟਾਈਮਿੰਗ ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਸੀ। ਸਿਰਫ਼ 16 ਸਾਲ ਦੀ ਉਮਰ ਵਿੱਚ ਪਹਿਲਾ ਫਸਟ-ਕਲਾਸ ਸੈਂਕੜਾ ਲਾਉਣ ਵਾਲੇ ਪੋਲਕ ਨੇ 19 ਸਾਲ ਦੀ ਉਮਰ ਵਿੱਚ ਅਸਟਰੇਲੀਆ ਵਿੱਚ ਪਹਿਲਾ ਟੈਸਟ ਸੈਂਕੜਾ ਲਾਇਆ ਸੀ। ਗ੍ਰੀਮ ਪੋਲਕ ਨੇ ਆਪਣੇ ਤੀਜੇ ਹੀ ਮੈਚ ਵਿੱਚ 122 ਦੌੜਾਂ ਦੀ ਪਾਰੀ ਖੇਡੀ। ਅਗਲੇ ਮੈਚ ਵਿੱਚ 175 ਦੌੜਾਂ ਬਣਾਈਆਂ। ਇਹ ਦੋਵੇਂ ਮੈਚ ਅਸਟਰੇਲੀਆ ਵਿਰੁੱਧ ਖੇਡੇ ਗਏ ਸਨ। Graeme Pollock
ਦਸੰਬਰ 1966 ਵਿੱਚ ਖੇਡੇ ਗਏ ਟੈਸਟ ਮੈਚ ਵਿੱਚ ਉਨ੍ਹਾਂ ਨੇ 209 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਫਰਵਰੀ 1970 ਵਿੱਚ ਉਨ੍ਹਾਂ ਨੇ ਅਸਟਰੇਲੀਆ ਵਿਰੁੱਧ 274 ਦੌੜਾਂ ਬਣਾਈਆਂ, ਜੋ ਲੰਮੇ ਸਮੇਂ ਤੱਕ ਸਾਊਥ ਅਫਰੀਕੀ ਟੈਸਟ ਰਿਕਾਰਡ ਰਿਹਾ। ਭਕ੍ਰਿਕਟ ਮਾਹਿਰਾਂ ਦਾ ਮੰਨਣਾ ਸੀ ਕਿ ਉਨ੍ਹਾਂ ਵਿੱਚ ਡਾਨ ਬ੍ਰੈਡਮੈਨ ਅਤੇ ਗੈਰੀ ਸੋਬਰਸ ਵਰਗੇ ਖਿਡਾਰੀਆਂ ਵਰਗੀ ਪ੍ਰਤਿਭਾ ਸੀ, ਪਰ ਸਾਊਥ ਅਫਰੀਕਾ ਵਿੱਚ ਰੰਗ-ਭੇਦ ਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਸਾਊਥ ਅਫਰੀਕੀ ਟੀਮ ’ਤੇ 1970 ਵਿੱਚ ਪਾਬੰਦੀ ਲਾ ਦਿੱਤੀ ਗਈ, ਜਿਸ ਨੇ ਗ੍ਰੀਮ ਪੋਲਕ ਦੇ ਸ਼ਾਨਦਾਰ ਕਰੀਅਰ ਨੂੰ ਅਚਾਨਕ ਖਤਮ ਕਰ ਦਿੱਤਾ। Graeme Polloc
1991 ਵਿੱਚ ਸਾਊਥ ਅਫਰੀਕੀ ਟੀਮ ਤੋਂ ਇਹ ਪਾਬੰਦੀ ਹਟਾਈ ਗਈ, ਪਰ ਉਸ ਵੇਲੇ ਗ੍ਰੀਮ ਪੋਲਕ ਲਗਭਗ 47 ਸਾਲ ਦੇ ਹੋ ਚੁੱਕੇ ਸਨ। ਇਸ ਛੋਟੇ ਜਿਹੇ ਕਰੀਅਰ ਵਿੱਚ ਗ੍ਰੀਮ ਪੋਲਕ ਨੇ ਆਪਣੀ ਅਦਭੁੱਤ ਚਮਕ ਖਿਲਾਰੀ। ਗ੍ਰੀਮ ਪੋਲਕ ਦੇ ਫਸਟ-ਕਲਾਸ ਕਰੀਅਰ ਨੂੰ ਵੇਖੀਏ ਤਾਂ ਉਨ੍ਹਾਂ ਨੇ 262 ਮੈਚਾਂ ਦੀਆਂ 437 ਪਾਰੀਆਂ ਵਿੱਚ 54.67 ਦੀ ਔਸਤ ਨਾਲ 20,940 ਦੌੜਾਂ ਬਣਾਈਆਂ। ਇਸ ਦੌਰਾਨ 64 ਸੈਂਕੜੇ ਅਤੇ 99 ਅਰਧ ਸੈਂਕੜੇ ਸ਼ਾਮਲ ਰਹੇ। ਲਿਸਟ-ਏ ਕ੍ਰਿਕਟ ਵਿੱਚ ਉਨ੍ਹਾਂ ਨੇ 118 ਮੈਚ ਖੇਡੇ, ਜਿਨ੍ਹਾਂ ਵਿੱਚ 50.06 ਦੀ ਔਸਤ ਨਾਲ 4,656 ਦੌੜਾਂ ਬਣਾਈਆਂ। ਇਸ ਵਿੱਚ ਉਨ੍ਹਾਂ ਦੇ ਨਾਂਅ 12 ਸੈਂਕੜੇ ਅਤੇ 25 ਅਰਧ ਸੈਂਕੜੇ ਸ਼ਾਮਲ ਰਹੇ।













