ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home ਇੱਕ ਨਜ਼ਰ ਮਨਰੇਗਾ ਤੇ ਨਿਆ...

    ਮਨਰੇਗਾ ਤੇ ਨਿਆਂ ਲਾਗੂ ਕਰੇ ਸਰਕਾਰ : ਰਾਹੁਲ

    Rahul

    MGNREGA |  ਕਿਹਾ, ਅਰਥਵਿਵਸਥਾ ਲਈ ਵੀ ਬਹੁਤ ਫਾਇਦੇਮੰਦ ਹੋਵੇਗੀ

    ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਵਿਵਸਥਾ ‘ਚ ਸੁਧਾਰ ਲਿਆਉਣ ਤੇ ਕੋਰੋਨਾ ਮਹਾਂਮਾਰੀ ਦੇ ਕਾਰਨ ਬੇਰੁਜ਼ਗਾਰ ਹੋ ਕੇ ਪਿੰਡ ਪਰਤੇ ਲੋਕਾਂ ਦੇ ਲਈ (MGNREGA) ਮਨਰੇਗਾ ਯੋਜਨਾ ਨੂੰ ਜਾਰੀ ਰੱਖਣਾ ਜ਼ਰੂਰੀ ਦੱਸਿਆ ਤੇ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲੇਗੀ।

    ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਪੇਂਡੂ ਇਲਾਕਿਆਂ ‘ਚ ਰੁਜ਼ਗਾਰ ਲਈ (MGNREGA) ਮਨਰੇਗਾ ਯੋਜਨਾ ਨੂੰ ਲਾਗੂ ਰੱਖਣ ਦੇ ਨਾਲ ਹੀ ‘ਨਿਆਂ’ ਵਿਵਸਥਾ ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਬੇਰੁਜ਼ਗਾਰੀ ਨੂੰ ਲੋੜੀਂਦੀ ਮੱਦਦ ਮਿਲੇ ਸਕੇ।

    ਮਨਰੇਗਾ ਰਾਹੀਂ ਰੁਜ਼ਗਾਰ ਪਾਉਣ ਦੀ ਮੰਗ ‘ਚ ਵਧੇਰੇ ਵਾਧਾ ਹੋਇਆ

    ਗਾਂਧੀ ਨੇ ਕਿਹਾ, ਸ਼ਹਿਰ ‘ਚ ਬੇਰੁਜ਼ਗਾਰੀ ਦੀ ਮਾਰ ਨਾਲ ਪੀੜਤਾਂ ਦੇ ਲਈ ਮਨਰੇਗਾ (MGNREGA) ਵਰਗੀ ਯੋਜਨਾ ਤੇ ਦੇਸ਼ ਭਰ ਦੇ ਗਰੀਬ ਵਰਗ ਦੇ ਲਈ ਨਿਆਂ ਲਾਗੂ ਕਰਨਾ ਜ਼ਰੂਰੀ ਹੈ। ਇਹ ਅਰਥਵਿਵਸਥਾ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ। ਕੀ ਸੂਟ-ਬੂਟ-ਲੂਟ ਦੀ ਸਰਕਾਰ ਗਰੀਬਾਂ ਦਾ ਦਰਦ ਸਮਝ ਸਕੇਗੀ।” ਇਸ ਦੇ ਨਾਲ ਹੀ ਉਨ੍ਹਾਂ ਇੱਕ ਗ੍ਰਾਫ਼ ਵੀ ਪੋਸਟ ਕੀਤਾ ਹੈ, ਜਿਸ ਦੇ ਅਨੁਸਾਰ ਮਨਰੇਗਾ ਰਾਹੀਂ ਰੁਜ਼ਗਾਰ ਪਾਉਣ ਦੀ ਮੰਗ ‘ਚ ਵਧੇਰੇ ਵਾਧਾ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

     

    LEAVE A REPLY

    Please enter your comment!
    Please enter your name here