ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਦੋ੍ਰਪਦੀ ਮੁਰਮੂ ਨੇ ਐਤਵਾਰ ਨੂੰ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਦਾ ਤਬਾਦਲਾ ਕੀਤਾ ਹੈ। ਇਸ ਦਰਮਿਆਨ ਮਹਾਂਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਲੱਦਾਖ ਦੇ ਉੱਪ ਰਾਜਪਾਲ ਰਾਧਾਕ੍ਰਿਸ਼ਨ ਮਾਥੁਰ ਨੇ ਅੱਜ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਨੇ ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਛੱਤੀਸਗੜ੍ਹ ਦੀ ਰਾਜਪਾਲ ਅਨਸੁਈਆ ਉੜਕੇ ਨੂੰ ਮਣੀਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਬੀਬੀ ਹਰਿਚਰਨ ਨੂੰ ਉਨ੍ਹਾਂ ਦੀ ਜਗ੍ਹਾ ’ਤੇ ਨਿਯੁਕਤ ਕੀਤਾ ਗਿਆ ਹੈ। (Governors changed)
ਐਫ਼ਟੀਨੈਂਟ ਜਨਰਲ ਕੈਵੱਲਿਆ ਤਿ੍ਰਵਿਕ੍ਰਮ ਪਰਨਾੲਂਕ ਨੂੰ ਅਰੁਣਾਚਲ ਪ੍ਰਦੇਸ਼, ਲਕਸ਼ਮਣ ਪ੍ਰਸਾਦ ਆਚਾਰਿਆ ਨੂੰ ਸਿੱਕਮ, ਸੀਪੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ, ਸ਼ਿਵਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼, ਗੁਲਾਬ ਚੰਦ ਕਟਾਰੀਆ ਨੂੰ ਅਸਮ, ਜਸਟਿਸ ਐੱਸ ਅਬਦੁਲ ਨਜੀਰ ਨੂੰ ਆਂਧਾਰਾ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਐਲ ਗਣੇਸ਼ਨ (ਮਨੀਪੁਰ) ਨੂੰ ਨਾਗਾਲੈਂਡ, ਫਾਗੂ ਚੌਹਾਨ (ਬਿਹਾਰ) ਨੂੰ ਮੇਘਾਲਿਆ, ਰਾਜਿੰਦਰ ਵਿਸ਼ਵਨਾਥ ਅਲੇਰਕਰ (ਹਿਮਾਚਲ ਪ੍ਰਦੇਸ਼) ਨੂੰ ਬਿਹਾਰ, ਰਮੇਸ਼ ਬੈਸ (ਝਾਰਖੰਡ) ਨੂੰ ਮਹਾਂਰਾਸ਼ਟਰ, ਬਿ੍ਰਗੇਡੀਅਰ ਬੀਡੀ ਮਿਸ਼ਰਾ (ਅਰੁਣਾਚਲ ਪ੍ਰਦੇਸ਼) ਨੂੰ ਲੱਦਾਖ ਦਾ ਉੱਪ ਰਾਜਪਾਲ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਰਾਜਪਾਲਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਦੇ ਨਾਲ ਹੀ ਲਾਗੂ ਹੋਣਗੀਆਂ। (Governors changed)