ਮੇਜਰ ਧਿਆਨ ਚੰਦ ਐਵਾਰਡ ਨਾਲ ਨਵਾਜੇ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਦਾ ਕੀਤਾ ਸਨਮਾਨ
ਮੋਹਾਲੀ , (ਕੁਲਵੰਤ ਕੋਟਲੀ) ਪੰਜਾਬ ਅਤੇ ਹੋਰ ਮੁਲਕਾਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੇ ਅਤੇ ਖੇਡ ਦਿਵਸ ‘ਤੇ ਰਾਸ਼ਟਰਪਤੀ ਮੇਜਰ ਧਿਆਨ ਚੰਦ ਐਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੂੰ ਖੇਡ-ਪ੍ਰਮੋਟਰ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਦੂਜੀਆਂ ਖੇਡਾਂ ਦੇ ਮੁਕਾਬਲੇ ਸਰਕਲ ਸਟਾਇਲ ਕਬੱਡੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਲ ਸਟਾਇਲ ਕਬੱਡੀ ਨੂੰ ਯੂਨੀਵਰਸਿਟੀਆਂ, ਕਾਲਜਾਂ ਵਿੱਚੋਂ ਵੀ ਹੌਲੀ ਹੌਲੀ ਬੰਦ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਖੇਡਾਂ ਲਈ ਪਹਿਲਾਂ ਖਰਚੇ ਜਾ ਰਹੇ ਫੰਡ ਨਾਲੋਂ 10 ਗੁਣਾ ਜ਼ਿਆਦਾ ਵਧਾਇਆ ਗਿਆ ਸੀ,
ਪ੍ਰੰਤੂ ਹੁਣ ਮੌਜੂਦਾ ਸਰਕਾਰ ਵੱਲੋਂ ਖੇਡਾਂ ਲਈ ਫੰਡ ਵੀ ਜਾਰੀ ਨਹੀਂ ਕੀਤੇ ਜਾ ਰਹੇ ਉਨ੍ਹਾਂ ਕਿਹਾ ਕਿ ਅਸੀਂ ਓਲੰਪਿਕ ਜਾਂ ਹੋਰ ਖੇਡਾਂ ਵਿੱਚੋਂ ਮੈਡਲ ਤਾਂ ਚਾਹੁੰਦੇ ਹਾਂ, ਪ੍ਰੰਤੂ ਖਿਡਾਰੀਆਂ ਦੀ ਹੌਂਸਲਾ ਅਫਜਾਈ ਨਹੀਂ ਕਰਦੇ, ਜੋ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇੱਕ ਚੰਗੀ ਖੇਡ ਨੀਤੀ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਕਿਸੇ ਖੇਡ ਨਾਲ ਵਿਤਕਰਾ ਨਾ ਹੋਵੇ ਪਿਛਲੇ ਦਿਨੀਂ ਪੰਜਾਬ ਵਿੱਚ ਹੋਏ ਕਬੱਡੀ ਖਿਡਾਰੀ ਦੇ ਕਤਲ ਦੇ ਸਬੰਧ ਵਿੱਚ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਕੋਈ ਚੀਜ ਨਹੀਂ ਹੈ, ਦਿਨੋਂ ਦਿਨ ਅਪਰਾਧਾਂ ਦਾ ਵਾਧਾ ਹੋ ਰਿਹਾ ਹੈ
ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧਸਦੀ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਵਧਾਉਣ ਦੀ ਲੋੜ ਹੈ ਉਨ੍ਹਾਂ ਅੱਗੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਪਰ ਜਦੋਂ ਦੀ ਕਮਾਨ ਕਾਂਗਰਸ ਸਰਕਾਰ ਦੇ ਹੱਥ ਵਿੱਚ ਆਈ ਹੈ ਉਸ ਦਿਨ ਤੋਂ ਬਾਅਦ ਕਬੱਡੀ ਖੇਡ ਦਾ ਰੁਤਬਾ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਘਟਦਾ ਜਾ ਰਿਹਾ ਹੈ ਇਸ ਮੌਕੇ ਹੋਰਾਂ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਜਰਨਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ, ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਸਮੇਤ ਮੈਂਬਰ ਹਾਜ਼ਰ ਸਨ
ਮਹਰਾਜਾ ਰਣਜੀਤ ਸਿੰਘ ਐਵਾਰਡ ਨਾ ਮਿਲਣ ਦਾ ਦੁੱਖ : ਕਬੱਡੀ ਖਿਡਾਰੀ
ਰਾਸ਼ਟਰਪਤੀ ਮੇਜਰ ਧਿਆਨ ਚੰਦ ਐਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੇ ਕਿਹਾ ਕਿ ਉਨ੍ਹਾਂ 25 ਸਾਲ ਕਬੱਡੀ ਖੇਡੀ ਅਤੇ ਅਨੇਕਾਂ ਮੈਡਲ ਜਿੱਤੇ ਉਨ੍ਹਾਂ ਇਸ ਗੱਲ ਨੂੰ ਲੈ ਕੇ ਵੀ ਸ਼ਿਕਵਾ ਵੀ ਜਿਤਾਇਆ ਕਿ ਉਸ ਤੋਂ ਬਾਅਦ ਜਿਨ੍ਹਾਂ ਕੋਈ ਬਹੁਤੇ ਮੈਡਲ ਵੀ ਨਹੀਂ ਜਿੱਤੇ ਉਹ ਅਰਜਨ ਐਵਾਰਡ ਲੈ ਗਏ ਪ੍ਰੰਤੂ ਉਸ ਨੂੰ ਨਾ ਮਿਲਿਆ ਉਨ੍ਹਾਂ ਦੱਸਿਆ ਕਿ 2007 ਵਿੱਚ ਉਸ ਨੇ ਅਰਜਨ ਐਵਾਰਡ ਲਈ ਅਪਲਾਈ ਕੀਤਾ ਸੀ,
ਜਦੋਂ ਨਾ ਮਿਲਿਆ ਤਾਂ ਗੁੱਸੇ ਵਿਚ ਆ ਕੇ ਕਬੱਡੀ ਹੀ ਖੇਡਣੀ ਛੱਡ ਦਿੱਤੀ ਸੀ ਉਨ੍ਹਾਂ ਕਿਹਾ ਕਿ ਹੁਣ ਜਦੋਂ ਕੋਰੋਨਾ ਕਰਕੇ ਆਨਲਾਈਨ ਅਪਲਾਈ ਕਰਨ ਦੀ ਆਪਸ਼ਨ ਆਈ ਤਾਂ ਆਪ ਸਿੱਧਾ ਅਪਲਾਈ ਕੀਤਾ, ਹੁਣ ਉਨ੍ਹਾਂ ਨੂੰ ਐਵਾਰਡ ਮਿਲਿਆ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਅਪਲਾਈ ਕਰ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਇਹ ਐਵਾਰਡ ਨਾ ਨਹੀਂ ਮਿਲਿਆ, ਇਸ ਦਾ ਜ਼ਰੂਰ ਦੁੱਖ ਹੁੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.