ਸਰਕਾਰਾਂ ਨੇ ਵਪਾਰੀਆ ਨੂੰ ਧੋਖਾ ਦਿੱਤਾ : ਗੋਸ਼ਾ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਅੱਜ ਕੇ ਵੀ ਐਸ ਸਿੱਧੂ ਐਕਸਾਈਜ਼ ਟੈਕਸਟਾਸਸੇਨ ਕਮਿਸ਼ਨਰ ਨੂੰ ਮਿਲਣ ਸਮੇ ਗੁਰਦੀਪ ਸਿੰਘ ਗੋਸ਼ਾ, ਸੁਨੀਲ ਮਹਿਰਾ, ਮੋਹਿੰਦਰ ਅਗਰਵਾਲ, ਹਰਕੇਸ਼ ਮਿੱਤਲ ਨੇ ਕਿਹਾ ਸੈਂਟਰ ਸਰਕਾਰ ਨੇ ਜੀ ਐਸ ਟੀ ਦੇ ਨਾਂਅ ’ਤੇ ਵਾਪਰਿਆ ਨੂੰ ਧੋਖਾ ਦਿੱਤਾ। ਵਪਾਰੀਆ ਨੂੰ ਕਿਹਾ ਸੀ ਕਿ ਸਰਕਾਰ ਇੰਸਪੈਕਟਰ ਰਾਜ ਤੋਂ ਨਿਜਾਤ ਦਿਵਾਏਗੀ, ਪਰ ਇਸ ਦੇ ਲਟ ਵਪਾਰੀਆ ਦੀ ਕਾਰੋਬਾਰ ਤੇ ਕਬਜਾ ਕਰਨ ਦੀ ਨੀਯਤ ਨਾਲ ਕਾਨੂੰਨ ਹੋਰ ਸਖ਼ਤ ਕਰਦਿੱਤਾ। ਅੱਜ ਹਰ ਪਾਸੇ ਵਪਾਰੀਆ ਵਿੱਚ ਸਰਕਾਰ ਪ੍ਰਤੀ ਅਵਿਸ਼ਵਾਸ ਪੈਦਾ ਹੋ ਗਿਆ ਹੈ, ਅੱਜ ਤੱਕ ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਸਟੇਟ ਕਿਸੇ ਨੇ ਵੀ ਵਪਾਰੀਆ ਨੂੰ ਕਦੀ ਵੀ ਤਾਲਮੇਲ ਨਹੀਂ ਕੀਤਾ
ਜਿਸ ਨਾਲ ਵਪਾਰੀਆ ਨੂੰ ਕਿਸੇ ਵੀ ਵਾਪਰ ਸਬੰਧੀ ਕਾਨੂੰਨ ਦੀ ਜਾਗਰੂਕਤਾ ਦਿੱਤੀ ਹੋਵੇ ਅਤੇ ਟੈਕਸ ਦੇਣ ਵਾਲੇ ਵਾਪਰਿਆ ਨੂੰ ਅੱਜ ਤੱਕ ਕਿਸੇ ਵੀ ਟੈਕਸ ਬਦਲੇ ਕਦੀ ਵੀ ਕੋਈ ਸਹੂਲਤ ਨਹੀਂ ਦਿੱਤੀ, ਟੈਕਸ ਦੇਣ ਵਾਲੇ ਵਪਾਰੀਆ ਦੀ ਜਾਨ ਮਾਲ ਦੀ ਪਿੱਛੋਂ ਮੁਆਵਜਾ ਦਿੱਤਾ ਜਾਵੇ ਕਮਿਸ਼ਨਰ ਸਿੱਧੂ ਸਾਬ ਨੇ ਵਿਸ਼ਵਾਸ ਦਵਾਇਆ ਕਿ ਵਪਾਰੀਆ ਦੀਆਂ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ’ਤੇ ਖੁਸਜੀਤ ਸਿੰਘ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਰਾਜੇਸ਼ ਮਲਹੋਤਰਾ ਆਦਿ ਹਾਜਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.