ਪ੍ਰੀ ਬਜਟ ਮੀਟਿੰਗ ‘ਚ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਤਿਆਰੀ
ਰਾਜ ਸਭਾ ਮੈਂਬਰਾਂ ਵਿੱਚ ਸਭ ਤੋਂ ਜਿਆਦਾ ਰੋਸ, ਅਮਰਿੰਦਰ ਸਿੰਘ ਨਾਲੋਂ ਜਿਆਦਾ ਤਿਆਰੀ ‘ਚ ਜੁਟੇ ਸੰਸਦ ਮੈਂਬਰ
ਇੱਕ ਸਾਲ ਬਾਅਦ ਹੋ ਰਿਹਾ ਐ ਸੰਸਦ ਮੈਂਬਰਾਂ ਨਾਲ ਆਹਮੋ ਸਾਹਮਣਾ, ਦੂਲੋਂ ਸਣੇ ਪ੍ਰਤਾਪ ਬਾਜਵਾ ਵੀ ਰਹਿਣਗੇ ਮੌਜੂਦ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ (government) ਤੋਂ ਪਹਿਲਾਂ ਸੱਦੀ ਗਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਜੰਮ ਕੇ ਹੰਗਾਮਾ ਹੋਣ ਦੇ ਆਸਾਰ ਹਨ, ਕਈ ਸੰਸਦ ਮੈਂਬਰਾਂ ਤਾਂ ਮੀਟਿੰਗ ਤੋਂ ਪਹਿਲਾਂ ਹੀ ਆਪਣੀਆਂ ਤਲਵਾਰਾਂ ਨੂੰ ਤਿੱਖਾ ਕਰਨ ਲਗ ਪਏ ਹਨ, ਇਸ ਤਲਵਾਰ ਦੇ ਨਿਸ਼ਾਨੇ ‘ਤੇ ਖੁਦ ਆਪਣੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਹਿਣਗੇ।
ਇਸ ਮੀਟਿੰਗ ਵਿੱਚ ਸਭ ਤੋਂ ਜਿਆਦਾ ਹੰਗਾਮਾ ਰਾਜ ਸਭਾ ਮੈਂਬਰਾਂ ਵਲੋਂ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਸ਼ਾਮਲ ਹੋਣ ਲਈ ਆ ਰਹੇ ਹਨ। ਇਨਾਂ ਦੋਵਾਂ ਸੰਸਦ ਮੈਂਬਰਾਂ ਦੇ ਨਿਸ਼ਾਨੇ ‘ਤੇ ਹੀ ਸਭ ਤੋਂ ਜਿਆਦਾ ਕਾਂਗਰਸ ਸਰਕਾਰ ਚਲ ਰਹੀਂ ਹੈ, ਕਿਉਂਕਿ ਇਨਾਂ ਨੂੰ ਅਧਿਕਾਰੀਆਂ ਸਣੇ ਮੰਤਰੀਆਂ ਦੀ ਕਾਰਗੁਜ਼ਾਰੀ ਤੱਕ ਪਸੰਦ ਨਹੀਂ ਆ ਰਹੀਂ ਹੈ।
ਪ੍ਰਤਾਪ ਬਾਜਵਾ ਤਾਂ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ‘ਲੈਟਰ ਬੰਬ’ ਸੁੱਟਦੇ ਹੋਏ ਲਗਾਤਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਆਲ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਲਕੇ ਬੁੱਧਵਾਰ ਨੂੰ ਚੰਡੀਗੜ ਵਿਖੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕੇਂਦਰੀ ਬਜਟ ਸੈਸ਼ਨ ਵਿੱਚ ਪੰਜਾਬ ਸੂਬੇ ਬਾਰੇ ਜਿਆਦਾ ਤੋਂ ਜਿਆਦਾ ਗਲ ਰੱਖਣ ਲਈ ਕਿਹਾ ਜਾਣਾ ਹੈ ਅਤੇ ਉਨਾਂ ਨੂੰ ਕੇਂਦਰ ਵਾਲੇ ਪਾਸੇ ਤੋਂ ਆ ਰਹੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ ਜਾਣਾ ਹੈ ਤਾਂ ਕਿ ਉਨਾਂ ਦਿੱਕਤਾਂ ਨੂੰ ਕੇਂਦਰੀ ਬਜਟ ਸੈਸ਼ਨ ਦੌਰਾਨ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਸੁਆਲ ਕਰ ਸਕਣ।
ਇਹ ਪ੍ਰੀ ਬਜਟ ਮੀਟਿੰਗ ਸੱਦੀ ਤਾਂ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਲਈ ਹੈ ਪਰ ਇਸ ਮੀਟਿੰਗ ਵਿੱਚ ਅਮਰਿੰਦਰ ਸਿੰਘ ਖ਼ੁਦ ਹੀ ਘਿਰ ਸਕਦੇ ਹਨ, ਕਿਉਂਕਿ ਕਈ ਰਾਜ ਸਭਾ ਮੈਂਬਰ ਅਮਰਿੰਦਰ ਸਿੰਘ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਉਨਾਂ ਨੂੰ ਆਪਣੇ ਰਾਜ ਸਭਾ ਮੈਂਬਰਾਂ ਦੀ ਯਾਦ ਇੱਕ ਸਾਲ ਬਾਅਦ ਹੀ ਕਿਉਂ ਆਈ ਹੈ, ਇਸ ਤੋਂ ਪਹਿਲਾਂ ਮੀਟਿੰਗ ਸੱਦ ਕੇ ਪੰਜਾਬ ਸਰਕਾਰ ਲਈ ਕੋਈ ਵਿਚਾਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ।
ਇਥੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਆਮ ਜਨਤਾ ਦੀ ਨਰਾਜ਼ਗੀ ਅਤੇ ਆਮ ਵਰਕਰਾਂ ਦੇ ਨਾ ਹੋਣ ਵਾਲੇ ਕੰਮਾਂ ਦਾ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਜਾਏਗਾ, ਇਨਾਂ ਸਾਰੇ ਮੁੱਦਿਆ ਦੀ ਰਾਜ ਸਭਾ ਮੈਂਬਰਾਂ ਵਲੋਂ ਬਕਾਇਦਾ ਸੂਚੀ ਵੀ ਤਿਆਰ ਕੀਤੀ ਜਾ ਰਹੀਂ ਹੈ, ਜਿਸ ਰਾਹੀਂ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੀ ਘੇਰਣ ਦੀ ਤਿਆਰੀ ਹੋਏਗੀ।
ਪ੍ਰਤਾਪ ਬਾਜਵਾ ਲੈਣਗੇ ਆਪਣੀਆਂ ਚਿੱਠੀਆਂ ਦਾ ਜੁਆਬ
ਅੱਜ ਦੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਆਪਣੀਆਂ ਹਰ ਚਿੱਠੀ ਦਾ ਜੁਆਬ ਲੈਣਗੇ, ਜਿਹੜੀਆਂ ਕਿ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਂ ਲਿਖੀਆਂ ਹਨ ਪਰ ਉਨਾਂ ਦਾ ਕੋਈ ਵੀ ਜੁਆਬ ਹੁਣ ਤੱਕ ਉਨਾਂ ਕੋਲ ਨਹੀਂ ਪੁੱਜਾ ਹੈ,
ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪ੍ਰਤਾਪ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪਰ ਉਨਾਂ ਵਿੱਚੋਂ ਇੱਕ ਵੀ ਚਿੱਠੀ ਦਾ ਜੁਆਬ ਰਾਜ ਸਭਾ ਮੈਂਬਰ ਕੋਲ ਨਹੀਂ ਪੁੱਜਾ ਹੈ। ਇਸ ਪ੍ਰੀ ਬਜਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ 28 ਜਨਵਰੀ ਨੂੰ ਵੀ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਟਾਲਾ ਦੇ ਇੱਕ ਮਾਮਲੇ ਵਿੱਚ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ। ਇਨਾਂ ਸਾਰੀਆਂ ਚਿੱਠੀਆਂ ਦਾ ਜੁਆਬ ਅੱਜ ਮੰਗਿਆਂ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।