Punjab Farmers News: ਕਿਸਾਨਾਂ ’ਤੇ ਪਾਏ ਪਰਾਲੀ ਦੇ ਪਰਚੇ ਤੇ ਰੈਡ ਐਂਟਰੀਆਂ ਵਾਪਸ ਲਵੇ ਸਰਕਾਰ : ਚੱਠਾ

Punjab Farmers News
ਸੁਨਾਮ:  ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

Punjab Farmers News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਇੱਕ ਅਹਿਮ ਤੇ ਭਰਵੀਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਕ ਭਾਰਤ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੇਸ਼ ਵਿਆਪੀ ਚੱਲ ਰਹੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਨੂੰ ਕਿਸਾਨੀ ਤੇ ਕਿਸਾਨਾਂ ਨੂੰ ਬਚਾਉਣ ਵਾਲੀਆਂ 13 ਮੰਗਾਂ ਮਨਵਾਉਣ ਲਈ ਮਰਨ ਵਰਤ ’ਤੇ ਬੈਠਣਗੇ।

ਇਹ ਵੀ ਪੜ੍ਹੋ: Pakistan News: ਪਾਕਿਸਤਾਨ ‘ਚ ਯਾਤਰੀ ਵੈਨ ‘ਤੇ ਹਮਲਾ, 38 ਦੀ ਮੌਤ

ਅੱਜ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮੋਰਚੇ ਵਿੱਚ ਪਹਿਲਾਂ ਨਾਲੋਂ 10 ਗੁਣਾਂ ਗਿਣਤੀ ਬਲਾਕ ਸੁਨਾਮ ਵੱਲੋਂ ਦਿਨ-ਰਾਤ ਦੀ ਵਧਾਈ ਜਾਵੇਗੀ ਚੱਠਾ ਨੇ ਕਿਹਾ ਕਿ 24, 25 ਨਵੰਬਰ ਤੱਕ ਖਨੌਰੀ ਬਾਰਡਰ ਤੇ ਵੱਡੇ-ਵੱਡੇ ਜਥੇ ਮਾਂਵਾਂ-ਭੈਣਾਂ ਤੇ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨ ਭਰਾਵਾਂ ਦੇ ਪਿੰਡਾਂ ਵਿੱਚੋਂ ਜਾਣਗੇ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਨੌਕਰੀਆਂ ਅਤੇ ਕਾਰੋਬਾਰ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਵਾਉਣਾ ਚਾਹੁੰਦੀ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨਾਂ ਤੇ ਪਰਾਲੀ ਦੇ ਪਾਏ ਪਰਚੇ ਤੇ ਕੀਤੀਆਂ ਰੈਡ ਐਂਟਰੀਆਂ ਵਾਪਸ ਲਵੇ ਪੰਜਾਬ ਸਰਕਾਰ ਨਹੀਂ ਤਾਂ ਅਗਲਾ ਵੱਡਾ ਅੰਦੋਲਨ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ਼ ਹੋਵੇਗਾ। Punjab Farmers News

ਇਸ ਮੌਕੇ ਜੱਗੀ ਸਿੰਘ ਗੰਢੂਆਂ, ਕੇਵਲ ਸਿੰਘ ਜਵੰਧਾਂ, ਕਰਮ ਸਿੰਘ ਨਮੋਲ, ਦਰਸ਼ਨ ਸਿੰਘ ਛਾਜਲਾ, ਜਗਤਾਰ ਸਿੰਘ ਕਣਕਵਾਲ ਭੰਗੂਆਂ, ਦਲੇਲ ਸਿੰਘ ਚੱਠਾ, ਸੁਖਦਰਸ਼ਨ ਸਿੰਘ ਗੰਢੂਆਂ, ਜਗਸੀਰ ਸਿੰਘ ਨਮੋਲ, ਜਗਦੇਵ ਸਿੰਘ ਕਣਕਵਾਲ ਭੰਗੂਆਂ, ਨਸੀਬ ਸਿੰਘ ਜਖੇਪਲ, ਹਰਬੰਸ ਸਿੰਘ ਖਡਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। Punjab Farmers News