ਹੁਣ ਇਹ ਸਰਕਾਰ ਵੀ ਬੱਸ ਸਫ਼ਰ ਦੀ ਦੇਣ ਜਾ ਰਹੀ ਐ ਵੱਡੀ ਸਹੂਲਤ, ਲਵੋ ਪੂਰੀ ਜਾਣਕਾਰੀ

government schemes
Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ

ਚੰਡੀਗੜ੍ਹ। ਹੁਣ ਪੰਜਾਬ ਦੀ ਤਰਜ਼ ’ਤੇ ਹਰਿਆਣਾ (government schemes) ਨੇ ਵੀ ਧੀਆਂ ਦੀ ਮਜ਼ਬੂਤੀ ਲਈ ਯਤਨ ਅਰੰਭ ਦਿੱਤੇ ਹਨ। ਇਸ ਤਹਿਤ ਧੀਆਂ ਨੂੰ ਸਕੂਲ ਕਾਲਜ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਐਲਾਨ ਕੀਤਾ ਗਿਆ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਜੀਂਦ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਕਸਬਿਆਂ ਅਤੇ ਸ਼ਹਿਰਾਂ ਤੱਕ ਰੋਡਵੇਜ ਬੱਸ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਆਪਣੇ ਪਿੰਡ ਤੋਂ ਵਿਦਿਅਕ ਅਦਾਰੇ ਤੱਕ ਬੱਸਾਂ ਰਾਹੀਂ ਸਫ਼ਰ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਉਚਾਨਾ ਬੱਸ ਸਟੈਂਡ ਦੇ ਨਵੀਨੀਕਰਨ ਅਤੇ ਚਰਖੀ ਦਾਦਰੀ ਵਿਖੇ ਨਵੇਂ ਬੱਸ ਸਟੈਂਡ ਦੀ ਉਸਾਰੀ ਲਈ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਲੋਕਾਂ ਨੇ ਉਸ ਨੂੰ ਪਿੰਡਾਂ ਵਿੱਚ ਬੱਸਾਂ ਦੀ ਘਾਟ ਬਾਰੇ ਜਾਣੂੰ ਕਰਵਾਇਆ | government schemes

ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨਵਦੀਪ ਸਿੰਘ ਵਿਰਕ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਜੀਂਦ ਅਤੇ ਚਰਖੀ ਦਾਦਰੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਪਿੰਡਾਂ ਵਿੱਚ ਬੱਸਾਂ ਦੀ ਘਾਟ ਬਾਰੇ ਜਾਣੂੰ ਕਰਵਾਇਆ ਸੀ।

ਜਲਦੀ ਹੀ ਖਰੀਦੀਆਂ ਜਾ ਰਹੀਆਂ ਹਨ ਨਵੀਆਂ ਬੱਸਾਂ : ਉਪ ਮੁੱਖ ਮੰਤਰੀ

ਮੀਟਿੰਗ ਵਿੱਚ ਰੋਡਵੇਜ ਵਿਭਾਗ ਦੇ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਵੱਲੋਂ ਜਲਦੀ ਹੀ ਨਵੀਆਂ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਰੋਡਵੇਜ ਦੀਆਂ ਬੱਸਾਂ ਵਿੱਚ ਅਜਿਹਾ ਯੰਤਰ ਲਾਇਆ ਜਾਵੇਗਾ ਜਿਸ ਨਾਲ ਪਤਾ ਲੱਗੇਗਾ ਕਿ ਰੋਡਵੇਜ ਜਾਂ ਮਾਨਤਾ ਪ੍ਰਾਪਤ ਬੱਸ ਆਪਣੇ ਨਿਰਧਾਰਿਤ ਸਮੇਂ ਤੋਂ ਚੱਲੀ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਦੀ ਵੀ ਘਰੋਂ ਦੂਰ ਪੜ੍ਹਾਈ ਕਰਨ ਵਾਲੀਆਂ ਲੜਕੀਆਂ ਨੂੰ ਮੁਫਤ ਬੱਸ ਦੀ ਸਹੂਲਤ ਦੇਣ ਦੀ ਯੋਜਨਾ ਹੈ ਪਰ ਇਸ ਲਈ ਬੱਸਾਂ ਦੇ ਰੂਟ ਸਿੱਖਿਆ ਵਿਭਾਗ ਤੋਂ ਸੂਚੀ ਪ੍ਰਾਪਤ ਕਰਨ ਤੋਂ ਬਾਅਦ ਤੈਅ ਕੀਤੇ ਜਾਂਦੇ ਹਨ।

ਬੱਸਾਂ ਦਾ ਪ੍ਰਬੰਧ ਕਰੋ : ਦੁਸ਼ਿਅੰਤ ਚੌਟਾਲਾ

ਦੁਸ਼ਿਅੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੀਂਦ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਜਿੱਥੇ ਲੋੜ ਹੈ, ਉੱਥੇ ਰੋਡਵੇਜ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੀਆਂ ਲੜਕੀਆਂ ਲਈ ਪਹਿਲ ਦੇ ਆਧਾਰ ’ਤੇ ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿੰਡ ਤੋਂ ਬਾਹਰ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਸੰਸਥਾਵਾਂ ਦੇ ਸਮੇਂ ਅਨੁਸਾਰ ਘੱਟੋ-ਘੱਟ ਸਵੇਰੇ-ਸ਼ਾਮ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਦੂਤਾਵਾਸ ਨੂੰ ਖਾਲਿਸਤਾਨੀਆਂ ਨੇ ਲਾਈ ਅੱਗ, ਪੰਜ ਮਹੀਨਿਆਂ ’ਚ ਦੂਜਾ ਹਮਲਾ