ਚੰਡੀਗੜ੍ਹ ਵਿਖੇ ਵਿਧਾਇਕ ਹੋਸਟਲ ਵਿੱਚ ਲੈ ਰੱਖਿਆ ਐ ਕਮਰਾ, ਨਹੀਂ ਕੀਤਾ ਅਜੇ ਤੱਕ ਖ਼ਾਲੀ
ਚੰਡੀਗੜ੍ਹ |ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਵਾਲੀ ਕਹਾਵਤ ਦਾਖ਼ਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ‘ਤੇ ਪੂਰੀ ਤਰ੍ਹਾਂ ਢੁੱਕਦੀ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਦੀ ਜਨਤਾ ਨੂੰ ਦਿਖਾਉਣ ਲਈ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਤਾਂ ਦੇ ਦਿੱਤਾ ਹੈ ਪਰ ਪਿਛਲੇ 3 ਮਹੀਨਿਆਂ ਤੋਂ ਉਹ ਪੰਜਾਬ ਵਿਧਾਨ ਸਭਾ ਤੋਂ ਬਤੌਰ ਵਿਧਾਇਕ ਅਸਤੀਫ਼ਾ ਦੇ ਚੁੱਕੇ ਐੱਚ. ਐੱਸ. ਫੂਲਕਾ ਅੱਜ ਵੀ ਆਪਣੀ ਤਨਖ਼ਾਹ ਅਤੇ ਭੱਤੇ ਲੈਣ ਨਹੀਂ ਭੁੱਲ ਰਹੇ ਹਨ।
ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਫੂਲਕਾ ਆਪਣੀ ਤਨਖਾਹ ਦੇ ਨਾਲ ਹੀ ਆਪਣੇ ਦਫ਼ਤਰੀ ਖ਼ਰਚੇ ਨਾਲ ਟੈਲੀਫੋਨ, ਪੀ. ਏ. ਦੀ ਤਨਖਾਹ, ਸਕੱਤਰੇਤ ਖ਼ਰਚੇ ਸਣੇ ਪਾਣੀ ਅਤੇ ਬਿਜਲੀ ਬਿਲ ਤੱਕ ਪੰਜਾਬ ਵਿਧਾਨ ਸਭਾ ਵਿੱਚੋਂ ਲੈਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਐਚ. ਐਸ. ਫੂਲਕਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਵਿਧਾਨ ਸਭਾ ਦੇ ਹਰ ਕੰਮ ਨੂੰ ਛੱਡ ਦਿੱਤਾ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਵਿਧਾਨ ਸਭਾ ਦੀ ਕਿਸੇ ਵੀ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਆ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਭਾਗ ਲੈਂਦੇ ਹੋਏ ਕੋਈ ਹਾਜ਼ਰੀ ਲਗਾਈ ਹੈ। ਇਸ ਦੇ ਬਾਵਜ਼ੂਦ ਵੀ ਮਹੀਨਾ ਚੜ੍ਹਦੇ ਸਾਰ ਹੀ ਉਨ੍ਹਾਂ ਦੇ ਬੈਂਕ ਵਿੱਚ ਵਿਧਾਇਕ ਐਚ.ਐਸ. ਫੁਲਕਾ ਨੇ ਵਲੋਂ 12 ਅਕਤੂਬਰ 2018 ਨੂੰ ਪੰਜਾਬ ਵਿਧਾਨ ਸਭਾ ਤੋਂ ਅਸਤੀਫ਼ਾ ਦਿੰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਲਿਖ ਦਿੱਤਾ ਸੀ। ਜਿਸ ਵਿੱਚ ਉਨਾਂ ਨੇ ਵਿਧਾਨ ਸਭਾ ਦੀ ਹਰ ਕਮੇਟੀ ਅਤੇ ਅਹੁਦੇ ਤੋਂ ਵੀ ਆਪਣੀ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਇਸ ਅਸਤੀਫ਼ੇ ਦੇ ਪ੍ਰਵਾਨ ਨਾ ਹੋਣ ਤੋਂ ਬਾਅਦ ਐਚ.ਐਸ. ਫੂਲਕਾ ਨੇ ਮੁੜ ਤੋਂ 12 ਦਸੰਬਰ 2018 ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਦੇ ਹੋਏ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਉਨਾਂ ਨੇ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਾ ਹੈ, ਇਸ ਲਈ ਇਸ ਨੂੰ ਮਨਜ਼ੂਰ ਕੀਤਾ ਜਾਵੇ। ਜਿਸ ਤੋਂ ਬਾਅਦ 3 ਜਨਵਰੀ ਨੂੰ ਫੁਲਕਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਤੋਂ ਬਾਅਦ ਫੁਲਕਾ ਨੇ ਪੰਜਾਬ ਵਿਧਾਨ ਸਭਾ ਵਿਖੇ ਆਪਣੇ ਸਰਕਾਰੀ ਕੰਮ ਕਾਜ ਵਿੱਚ ਭਾਗ ਲੈਣਾ ਬੰਦ ਕੀਤਾ ਹੋਇਆ ਹੈ ਅਤੇ ਉਹ ਆਪਣੇ ਵਿਧਾਨ ਸਭਾ ਹਲਕੇ ਦਾਖ਼ਾ ਲਈ ਵੀ ਕੰਮ ਨਹੀਂ ਕਰ ਰਹੇ ਹਨ ਇਸਦੇ ਬਾਵਜੂਦ ਫੂਲਕਾ ਵੱਲੋਂ ਪਿਛਲੇ 3 ਮਹੀਨਿਆਂ ਤੋਂ ਨਾ ਸਿਰਫ਼ ਤਨਖ਼ਾਹ ਲਈ ਜਾ ਰਹੀਂ ਹੈ, ਸਗੋਂ ਜਿਹੜੇ ਭੱਤੇ ਇੱਕ ਵਿਧਾਇਕ ਨੂੰ ਮਿਲਦੇ ਹਨ ਉਹ ਸਾਰੇ ਭੱਤੇ ਲਏ ਜਾ ਰਹੇ ਹਨ। ਇਸ ਨਾਲ ਪੰਜਾਬ ਸਰਕਾਰ ਵਲੋਂ ਬਤੌਰ ਵਿਧਾਇਕ ਦਿੱਤੀ ਹੋਈ ਸਰਕਾਰ ਗੱਡੀ ਵੀ ਅਜੇ ਤੱਕ ਫੂਲਕਾ ਵਲੋਂ ਛੱਡੀ ਨਹੀਂ ਗਈ ਹੈ ਅਤੇ ਉਹ ਇਸ ਗੱਡੀ ਦੇ ਰੋਜ਼ਾਨਾ ਝੂਟੇ ਲੈ ਰਹੇ ਹਨ। ਜਿਸ ਦਾ ਤੇਲ ਖ਼ਰਚਾ ਵੀ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਦਿੰਦਾ ਹੈ। ਇਥੇ ਹੀ ਉਨਾਂ ਨੂੰ ਦਫ਼ਤਰ ਖ਼ਰਚਾ, ਸਕੱਤਰੇਤ ਖ਼ਰਚਾ, ਟੈਲੀਫੋਨ ਖ਼ਰਚਾ ਸਣੇ ਬਿਜਲੀ ਪਾਣੀ ਦਾ ਖ਼ਰਚਾ ਵੀ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਲਗਭਗ ਹਰ ਮਹੀਨੇ 94 ਹਜ਼ਾਰ ਰੁਪਏ ਤੱਕ ਬਣ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ