ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ

ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ

ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ ਦੇ ਵਿਕਲਪ ’ਚ ਡੀਆਰਡੀਓ ਦੇ ਸੈਂਟਰ ਫਾਰ ਪ੍ਰਸੋਨੇਲ ਟੈਲੇਂਟ ਮੈਨੇਜਮੈਂਟ ਦੀਆਂ ਭਰਤੀਆਂ ਸ਼ਾਮਲ ਹਨ ਇਹ ਭਰਤੀਆਂ ਟੈਕਨੀਕਲ ਤੇ ਹੋਰ ਕੈਡਰ ’ਚ ਹੁੰਦੀਆਂ ਹਨ, ਜਿਸ ਦੇ ਤਹਿਤ ਸੈਪਟਮ ਦੁਆਰਾ ਵੱਖ-ਵੱਖ ਵਿਸ਼ਿਆਂ/ਵਿਧਾਵਾਂ ’ਚ ਸੀਨੀਅਰ ਟੈਕਨੀਕਲ ਅਸਿਸਟੈਟ, ਟੈਕਨੀਸ਼ੀਅਨ ਆਦਿ ਅਹੁਦਿਆਂ ’ਤੇ ਭਰਤੀ ਕੀਤੀ ਜਾਂਦੀ ਹੈ

ਯੋਗਤਾ:

ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ ਲੈਣ ਦੇ ਮੌਕੇ ਦੇਣ ਵਾਲੀ ੳਹਟਣਅਜ ਭਰਤੀ ਦੇ ਤਹਿਤ ਸੀਨੀਅਰ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਲਈ ਅਰਜੀ ਦੇਣ ਦੇ ਇੱਛੁਕ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਨਾਲ ਸਬੰਧਿਤ ਟਰੇਡ/ਵਿਸ਼ੇ ਵਿਚ ਸਾਇੰਸ/ਇੰਜੀਨੀਅਰਿੰਗ ਡਿਗਰੀ ਜਾਂ ਡਿਪਲੋਮਾ (ਅਹੁਦੇ ਅਨੁਸਾਰ ਵੱਖ-ਵੱਖ) ਪਾਸ ਹੋਣਾ ਚਾਹੀਦਾ ਹੈ

ਜਦੋਂਕਿ, ਟੈਕਨੀਸ਼ੀਅਨ ਲਈ ਉਮੀਦਵਾਰਾਂ ਨੂੰ ਖਾਲੀ ਅਸਾਮੀਆਂ ਨਾਲ ਸਬੰਧਤ ਟਰੇਡ ਵਿੱਚ ਆਈਟੀਆਈ ਕੀਤਾ ਹੋਣਾ ਚਾਹੀਦਾ ਹੈ ਉਮੀਦਵਾਰਾਂ ਦੀ ਉਮਰ ਨਿਰਧਾਰਿਤ ਕੱਟ-ਆਫ ਮਿਤੀ ’ਤੇ 18-28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ ਸੰਗਠਨ ਦੁਆਰਾ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਵੱਖ-ਵੱਖ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਉਮਰ ਸੀਮਾ ਵਿੱਚ ਛੂਟ ਦਿੱਤੀ ਜਾਂਦੀ ਹੈ।

ਚੋਣ ਪ੍ਰਕਿਰਿਆ:

ਫ੍ਰੈਸ਼ਰਸ ਲਈ ਡੀਆਰਡੀਓ ਸੈਪਟਮ ਭਰਤੀ ਲਈ ਯੋਗ ਉਮੀਦਵਾਰਾਂ ਦੀ ਚੋਣ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਵਿੱਚ ਇੱਕ ਜਾਂ ਦੋ ਗੇੜਾਂ (ਟੀਅਰ 1 ਅਤੇ ਟੀਅਰ 2) ਦੀਆਂ ਲਿਖਤੀ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ। ਸੀਨੀਅਰ ਟੈਕਨੀਕਲ ਅਸਿਸਟੈਂਟ ਅਹੁਦਿਆਂ ਲਈ ਪ੍ਰੀਖਿਆ ’ਚ ਦੋ ਗੇੜ ਹੁੰਦੇ ਹਨ, ਜਿਸ ’ਚ ਟੀਅਰ 1 ਸਕਰੀਨਿੰਗ ਭਾਵ ਛਾਂਟੀ ਦਾ ਹੁੰਦਾ ਹੈ ਅਤੇ ਇਸ ’ਚ ਸਫਲ ਐਲਾਨ ਉਮੀਦਵਾਰ ਟੀਅਰ 2 ’ਚ ਸ਼ਾਮਲ ਹੁੰਦੇ ਹਨ

ਦੋਵਾਂ ਹੀ ਗੇੜਾਂ ’ਚ ਕੰਪਿਊਟਰ ਅਧਾਰਿਤ ਪ੍ਰੀਖਿਆ ਹੁੰਦੀ ਹੈ ਟੀਅਰ 1 ਸਭ ਲਈ ਕਾਮਨ ਹੁੰਦਾ ਹੈ ਅਤੇ ਇਸ ’ਚ ਅਬਜੈਕਟਿਵ ਟਾਈਪ ਪ੍ਰਸ਼ਨ ਪੁੱਛੇ ਜਾਂਦੇ ਹਨ ਟੀਅਰ 2 ’ਚ (ਖਾਲੀ ਅਸਾਮੀਆਂ) ਵਿਸ਼ੇ ਦੇ ਅਨੁਸਾਰ ਪ੍ਰਸ਼ਨ ਹੁੰਦੇ ਹਨ ਉੱਥੇ, ਟੈਕਨੀਸ਼ੀਅਨ ਲਈ ਪ੍ਰੀਖਿਆ ਇੱਕ ਹੀ ਗੇੜ ’ਚ ਹੁੰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ