ਲੰਪੀ ਨਾਲ ਨਜਿੱਠਣ ’ਚ ਨਾਕਾਮ ਸਰਕਾਰ
ਗਾਵਾਂ ’ਚ ਫੈਲੀ ਲੰਪੀ ਸਕਿਨ ਡਿਜੀਜ਼ ਬਿਮਾਰੀ ਨਾਲ ਪਸ਼ੂ ਪਾਲਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ ਉੱਥੇ ਗਾਵਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੇ ਕੁਝ ਹਫ਼ਤਿਆਂ ’ਚ ਰਾਜਸਥਾਨ ਅਤੇ ਗੁਜਰਾਤ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਅਤੇ ਪੰਜਾਬ ’ਚ ਚਾਰ ਸੌ ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਵਾਇਰਲ ਇਨਫੈਕਸ਼ਨ ਨਾਲ ਹੋਈ ਹੈ ਰਾਜਸਥਾਨ ਦੇ ਬੀਕਾਨੇਰ ਦੇ ਜੋੜਬੀੜ ਜੰਗਲੀ ਖੇਤਰ ਤੋਂ ਦਿਲ ਦਹਿਲਾਉਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ 5646 ਹੈਕਟੇਅਰ ਖੇਤਰ ’ਚ ਹਜ਼ਾਰਾਂ ਮ੍ਰਿਤਕ ਗਾਵਾਂ ਨੂੰ ਬਿਨਾਂ ਦਫ਼ਨਾਏ ਖੁੱਲੇ੍ਹ ’ਚ ਸੁੱਟ ਦਿੱਤਾ ਗਿਆ ਹੈ ਅਤੇ 5 ਕਿਲੋਮੀਟਰ ਤੱਕ ਦੇ ਇਲਾਕੇ ’ਚ ਭਿਆਨਕ ਬਦਬੂ ਫੈਲ ਗਈ ਹੈ
ਸਰਕਾਰ ਦੀ ਸੰਵੇਦਨਹੀਣਤਾ ਨਾਲ ਜਿੱਥੇ ਗਊਮਾਤਾ ਅਪਮਾਨਿਤ ਹੋ ਰਹੀ ਹੈ, ਉੱਥੇ ਲੱਖਾਂ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ ਰਾਜਸਥਾਨ ਦੇ ਜ਼ਿਆਦਾਤਰ ਜਿਲ੍ਹਿਆਂ ਦੀਆਂ ਗਾਵਾਂ ’ਚ ਫੈਲੇ ਵਾਇਰਸ ‘ਲੰਪੀ ਵਾਇਰਸ’ ਨਾਲ ਹਜ਼ਾਰਾਂ ਦੀ ਗਿਣਤੀ ’ਚ ਗਾਵਾਂ ਦੀ ਬੇਦਰਦ ਮੌਤ ਹੋ ਰਹੀ ਹੈ ਪਹਿਲਾਂ ਪਾਕਿਸਤਾਨ ਦੇ ਸਰਹੱਦੀ ਖੇਤਰ ’ਚ ਸ਼ੁਰੂ ਹੋਇਆ ਲੰਪੀ ਵਾਇਰਸ ਹੁਣ ਪੂਰੇ ਰਾਜਸਥਾਨ ਨੂੰ ਕਲਾਵੇ ਵਿਚ ਲੈ ਚੁੱਕਾ ਹੈ
ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮਿਊਨਾਈਜੇਸ਼ਨ (ਗਾਵੀ) ਦੀ ਰਿਪੋਰਟ ਕਹਿੰਦੀ ਹੈ ਕਿ ਲੰਪੀ ਚਮੜੀ ਰੋਗ ਕੈਪ੍ਰੀਪੋਕਸ ਵਾਇਰਸ ਕਾਰਨ ਹੁੰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਦੁਨੀਆ ਭਰ ’ਚ ਪਸ਼ੂਆਂ ਲਈ ਇੱਕ ਵੱਡਾ ਉੱਭਰਦਾ ਹੋਇਆ ਖ਼ਤਰਾ ਹੈ ਜ਼ਿਕਰਯੋਗ ਹੈ ਕਿ ਗਾਵਾਂ ਅਤੇ ਮੱਝਾਂ ’ਚ ਲੰਪੀ ਚਮੜੀ ਰੋਗ ਤੋਂ ਪਹਿਲਾਂ ਤੇਜ਼ ਬੁਖਾਰ ਆਉਂਦਾ ਹੈ,
ਇਸ ਤੋਂ ਬਾਅਦ ਉਨ੍ਹਾਂ ਦੀ ਚਮੜੀ ’ਤੇ ਧੱਬੇ ਪੈ ਜਾਂਦੇ ਹਨ ਆਖਰ ’ਚ ਇਸ ਬਿਮਾਰੀ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕੇਂਦਰੀ ਪਸ਼ੂਪਾਲਣ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪੰਜ ਰਾਜਾਂ ’ਚੋਂ ਰਾਜਸਥਾਨ ਇਸ ਬਿਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਕੇਂਦਰੀ ਮੰਤਰੀ ਨੇ ਪ੍ਰਭਾਵਿਤ ਗਾਵਾਂ ਦਾ ਦੁੱਧ ਪੀਣ ਪ੍ਰਤੀ ਵੀ ਸੁਚੇਤ ਕੀਤਾ ਅਤੇ ਕਿਹਾ ਕਿ ਅਜਿਹੇ ਜਾਨਵਰਾਂ ਨੂੰ ਵੱਖਰਾ ਕਰ ਦੇਣਾ ਚਾਹੀਦਾ ਹੈ ਰੁਪਾਲਾ ਇੱਥੇ ਕੇਂਦਰੀ ਟੀਮ ਨਾਲ ਲੰਪੀ ਰੋਗ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਸਨ ਰਾਜਸਥਾਨ ਦੇ 11 ਜਿਲੇ੍ਹੇ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ
ਦਰਅਸਲ, ਲੰਪੀ ਸਕਿਨ ਬਿਮਾਰੀ ਇੱਕ ਵਾਇਰਲ ਰੋਗ ਹੈ ਇਹ ਵਾਇਰਸ ਪੌਕਸ ਪਰਿਵਾਰ ਦਾ ਹੈ ਇਹ ਬਿਮਾਰੀ ਮੁੱਖ ਤੌਰ ’ਤੇ ਮੱਛਰਾਂ, ਅਤੇ ਖੂਨ ਚੂਸਣ ਵਾਲੇ ਚਿੱਚੜਾਂ ਅਤੇ ਮੱਖੀਆਂ ਦੇ ਕੱਟਣ ਨਾਲ ਇੱਕ-ਦੂਜੇ ਜਾਨਵਰ ’ਚ ਫੈਲਦੀ ਹੈ ਲੰਪੀ ਸਕਿਨ ਬਿਮਾਰੀ ਮੂਲ ਰੂਪ ਨਾਲ ਅਫਰੀਕੀ ਬਿਮਾਰੀ ਹੈ ਅਤੇ ਜ਼ਿਆਦਾ ਅਫ਼ਰੀਕੀ ਦੇਸ਼ਾਂ ’ਚ ਹੈ ਮੰਨਿਆ ਜਾਂਦਾ ਹੈ ਕਿ ਇਸ ਬਿਮਾਰੀ ਦੀ ਸ਼ੁਰੂਆਤ ਜਾਂਬੀਆ ਦੇਸ਼ ’ਚ ਹੋਈ ਸੀ, ਜਿੱਥੋਂ ਇਹ ਦੱਖਣੀ ਅਫ਼ਰੀਕਾ ’ਚ ਫੈਲ ਗਈ ਇਹ ਗੱਲ 1929 ਦੀ ਹੈ ਸਾਲ 2012 ਤੋਂ ਬਾਅਦ ਇਹ ਤੇਜ਼ੀ ਨਾਲ ਫੈਲੀ ਹੈ, ਹਾਲਾਂਕਿ ਹਾਲ ਹੀ ’ਚ ਰਿਪੋਰਟ ਕੀਤੇ ਗਏ ਮਾਮਲੇ ਮੱਧ ਪੂਰਬ, ਦੱਖਣੀ ਪੂਰਬ, ਯੂਰਪ, ਰੂਸ, ਕਜਾਕਿਸਤਾਨ, ਬੰਗਲਾਦੇਸ਼ (2019) ਚੀਨ (2019), ਭੂਟਾਨ (2020), ਨੇਪਾਲ (2020) ਅਤੇ ਭਾਰਤ (ਅਗਸਤ, 2021) ’ਚ ਪਾਏ ਗਏ ਹਨ
ਜਾਣਕਾਰਾਂ ਮੁਤਾਬਿਕ, ਲੰਪੀ ਸਕਿਨ ਡਿਜੀਜ਼ ਤੋਂ ਪੀੜਤ ਪਸ਼ੂਆਂ ’ਚ ਮੌਤ ਦਰ 1 ਤੋਂ 5 ਫੀਸਦੀ ਤੱਕ ਹੈ ਪਰ ਇਸ ਦੀ ਵਜ੍ਹਾ ਨਾਲ ਪਸ਼ੂ ਕਲਿਆਣ ਅਤੇ ਉਨ੍ਹਾਂ ਪਸ਼ੂਆਂ ਵੱਲੋਂ ਕੀਤੇ ਜਾਣ ਵਾਲੇ ਜ਼ਰੂਰੀ ਉਤਪਾਦਨ ’ਚ ਭਾਰੀ ਨੁਕਸਾਨ ਹੋ ਸਕਦੇ ਹਨ ਖੁਰਾਕ ਅਤੇ ਖੇਤੀ ਸੰਗਠਨ (ਐਫ਼ਏਓ) ਅਨੁਸਾਰ, ਲੰਪੀ ਸਕਿਨ ਡਿਜੀਜ਼ ਦੀ ਮੌਤ ਦਰ 10 ਫੀਸਦੀ ਤੋਂ ਘੱਟ ਹੈ ਹਾਈਬ੍ਰਿਡ ਨਸਲ ਦੀਆਂ ਗਾਵਾਂ ਵਿਚ ਇਹ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗਾਵਾਂ ਤੋਂ ਇਲਾਵਾ ਹੋਰ ਜਾਨਵਰਾਂ ’ਚ ਵੀ ਇਸ ਦੀ ਕਰੋਪੀ ਹੋ ਸਕਦੀ ਹੈ ਇਸ ਬਿਮਾਰੀ ਨਾਲ ਸਾਰੀ ਉਮਰ ਦੀਆਂ ਗਾਵਾਂ ਪ੍ਰਭਾਵਿਤ ਹੁੰਦੀਆਂ ਹਨ ਇਹ ਰੋਗ ਗੈਰ-ਜੂਨੋਟਿਕ ਹੈ ਭਾਵ ਕਿ ਇਹ ਪਸ਼ੂਆਂ ਤੋਂ ਇਨਸਾਨਾਂ ’ਚ ਨਹੀਂ ਫੈਲਦਾ ਇਸ ਲਈ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਪਸ਼ੂਪਾਲਕਾਂ ਲਈ ਡਰਨ ਦੀ ਕੋਈ ਗੱਲ ਨਹੀਂ ਹੈ
20ਵੀਂ ਪਸ਼ੂ ਜਨਗਣਨਾ ਅਨੁਸਾਰ ਦੇਸ਼ ’ਚ ਦੇਸ਼ ’ਚ ਕੁੱਲ 53.57 ਕਰੋੜ ਪਸ਼ੂਆਂ ਹਨ
ਇਸ ’ਚ ਕਰੀਬ 18.25 ਕਰੋੜ ਗਾਵਾਂ-ਬਲਦ ਭਾਵ ਗੋਕੇ ਹਨ ਅਤੇ ਕਰੀਬ 10.98 ਕਰੋੜ ਮੱਝਾਂ ਹਨ ਇਸ ਮਾਮਲੇ ’ਚ ਭਾਰਤ ਦੁਨੀਆ ’ਚ ਪਹਿਲੇ ਨੰਬਰ ’ਤੇ ਹੈ ਦੇਸ਼ ’ਚ ਪਸ਼ੂ ਜਨਸੰਖਿਆ ਦੇ ਮਾਮਲੇ ’ਚ ਰਾਜਸਥਾਨ ਦਾ ਯੂਪੀ ਤੋਂ ਬਾਅਦ ਦੂਜਾ ਨੰਬਰ ਹੈ, ਰਾਜਸਥਾਨ ਕੋਲ 5.68 ਕਰੋੜ ਪਸ਼ੂ ਹਨ ਰਾਜਸਥਾਨ ’ਚ ਕਰੀਬ 1.39 ਕਰੋੜ ਗਾਵਾਂ-ਬਲਦ ਹਨ ਪਰ ਇਸ ਦੇ ਨਾਲ ਗਊਵੰਸ਼ ਦੇ ਮਾਮਲੇ ’ਚ ਰਾਜਸਥਾਨ ਦੇਸ਼ ’ਚ ਛੇਵੇਂ ਨੰਬਰ ’ਤੇ ਹੈ ਜਦੋਂਕਿ ਮੱਝਾਂ ਦੇ ਮਾਮਲੇ ’ਚ 1.37 ਕਰੋੜ ਮੱਝਾਂ ਦੇ ਨਾਲ ਰਾਜਸਥਾਨ ਦੇਸ਼ ’ਚ ਦੂਜੇ ਨੰਬਰ ’ਤੇ ਹੈ
ਇਹ ਵਾਇਰਸ ਪਹਿਲਾਂ ਪਾਕਿਸਤਾਨ, ਬੰਗਲਾਦੇਸ਼, ਅਫਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ’ਚ ਵੀ ਫੈਲਦਾ ਰਿਹਾ ਹੈ, ਪਰ ਵਾਇਰਸ ਦੀ ਇਹ ਦਰ ਕਿਤੇ ਨਹੀਂ ਦੇਖੀ ਗਈ ਸਿਰਫ਼ ਸੰਕਰਮਣ ਹੀ ਨਹੀਂ, ਇਲਾਜ ਦੀ ਘਾਟ ’ਚ ਮੌਤਾਂ ਦਾ ਅੰਕੜਾ ਵੀ ਇਸੇ ਰਫ਼ਤਾਰ ਨਾਲ ਵਧਿਆ ਹੈ ਰਾਜਸਥਾਨ ’ਚ ਹਰ ਰੋਜ਼ 4 ਤੋਂ 5 ਹਜ਼ਾਰ ਗਾਵਾਂ ਦੀ ਮੌਤ ਹੋ ਰਹੀ ਹੈ
ਸਰਕਾਰੀ ਅੰਕੜਿਆਂ ਅਨੁਸਾਰ ਅਗਸਤ ਦੀ ਸ਼ੁਰੂਆਤ ਤੱਕ 3 ਮਹੀਨਿਆਂ ’ਚ ਕਰੀਬ 2100 ਗਾਵਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਦੇ ਅੰਕੜਿਆਂ ਅਨੁਸਾਰ 43 ਹਜ਼ਾਰ ਗਾਵਾਂ ਦੀ ਮੌਤ ਦਰਜ ਕੀਤੀ ਹੈ, ਭਾਵ ਸਿਰਫ਼ ਇੱਕ ਮਹੀਨੇ ’ਚ 40 ਹਜ਼ਾਰ ਗਾਵਾਂ ਦੀ ਮੌਤ ਖੁਦ ਪ੍ਰਸ਼ਾਸਨ ਮੰਨ ਰਿਹਾ ਹੈ, ਫਿਰ ਵੀ ਰਾਜਸਥਾਨ ਸਰਕਾਰ ਦਾ ਪ੍ਰਬੰਧਨ ਹੁਣ ਤੱਕ ਨਾਕਾਫ਼ੀ ਨਜ਼ਰ ਆ ਰਿਹਾ ਹੈ 50 ਹਜ਼ਾਰ ਮੌਤਾਂ ਸਿਰਫ਼ ਬੀਕਾਨੇਰ ਜਿਲ੍ਹੇ ’ਚ ਹੀ ਹੋ ਗਈਆਂ ਹਨ ਜੇਕਰ ਸ਼ੁਰੂਆਤ ਦੇ 3 ਮਹੀਨਿਆਂ ’ਚ ਹੀ ਰਾਜਸਥਾਨ ਸਰਕਾਰ ਜਾਗਦੀ ਤਾਂ ਹਜ਼ਾਰਾਂ ਗਾਵਾਂ ਦੀ ਜਾਨ ਬਚਾਈ ਜਾ ਸਕਦੀ ਸੀ
ਪਰ ਸਰਕਾਰ ਚੈਨ ਦੀ ਨੀਂਦ ਸੁੱਤੀ ਰਹੀ ਗਰੀਬ ਪਸ਼ੂਪਾਲਕਾਂ ਨੇ ਵੀ ਜਾਗਰੂਕਤਾ ਦੀ ਘਾਟ ’ਚ ਬਿਮਾਰ ਗਾਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਿਸ ਨਾਲ ਵਾਇਰਸ ਹੋਰ ਤੇਜ਼ੀ ਨਾਲ ਵਧ ਗਿਆ ਅਗਸਤ ਦੀ ਸ਼ੁਰੂਆਤ ਤੱਕ ਸਿਰਫ਼ ਕੁਝ ਗਊ-ਰੱਖਿਅਕ ਅਤੇ ਗਊ-ਪਾਲਕ ਹੀ ਸੋਸ਼ਲ ਮੀਡੀਆ ’ਤੇ ਅਵਾਜ਼ ਉਠਾਉਂਦੇ ਰਹੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਵਾਰ-ਵਾਰ ਪੋਸਟ ਕੀਤੇ ਜਾਣ ’ਤੇ ਸਥਾਨਕ ਪ੍ਰਸ਼ਾਸਨ ਅਤੇ ਪਸ਼ੂਪਾਲਣ ਵਿਭਾਗ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਸਮੇਂ ’ਤੇ ਕੋਈ ਸਰਕਾਰੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ, ਨਾ ਹੀ ਗਾਈਡਲਾਈਨ ਜਾਰੀ ਕੀਤੀ ਗਈ
ਰਾਜਸਥਾਨ ’ਚ ਪ੍ਰਸ਼ਾਸਨ ਦੀ ਲਾਪਰਵਾਹੀ ਫਿਰ ਵੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ, ਮ੍ਰਿਤਕ ਗਾਵਾਂ ਨੂੰ ਮੈਡੀਕਲ ਪ੍ਰਕਿਰਿਆ ਅਨੁਸਾਰ ਦਫ਼ਨਾਉਣ ਦੀ ਥਾਂ ਬੀਕਾਨੇਰ, ਨਾਗੌਰ ਅਤੇ ਜੋਧਪੁਰ ਵਿਚ ਪ੍ਰਸ਼ਾਸਨ ਨੇ ਮ੍ਰਿਤਕ ਗਾਵਾਂ ਨੂੰ ਖੁੱਲੇ੍ਹ ਖੇਤਰ ਵਿਚ ਸੁੱਟ ਦਿੱਤਾ ਹੈ, ਜਿਸ ਨਾਲ ਸੰਕਰਮਣ ਅਤੇ ਪ੍ਰਦੂਸ਼ਣ ਫੈਲ ਰਿਹਾ ਹੈ ਤੇਜ਼ੀ ਨਾਲ ਫੈਲਦੇ ਲੰਪੀ ਵਾਇਰਸ ਨੂੰ ਸੰਭਾਲਣ ’ਚ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੈ, ਨਾਕਾਫ਼ੀ ਯਤਨ ਅਤੇ ਗੰਭੀਰਤਾ ਦੀ ਕਮੀ ਪਸ਼ੂਆਂ ਅਤੇ ਪਸ਼ੂਪਾਲਕ ਭੁਗਤ ਰਹੇ ਹਨ
ਰਾਜਸਥਾਨ ’ਚ ਅਗਸਤ ਦੀ ਸ਼ੁਰੂਆਤ ਤੱਕ ਕਰੀਬ 50 ਹਜ਼ਾਰ ਗਾਵਾਂ ਇਸ ਵਾਇਰਸ ਨਾਲ ਸੰਕਰਮਿਤ ਸਨ ਪਰ ਸਿਫ਼ਰ ਇੱਕ ਮਹੀਨੇ ਵਿਚ ਹੀ ਸੰਕਰਮਿਤ ਗਾਵਾਂ ਦੀ ਗਿਣਤੀ 10 ਲੱਖ ਤੋਂ ਪਾਰ ਪਹੁੰਚ ਗਈ ਹੈ ਇਹ 20 ਗੁਣਾ ਜ਼ਿਆਦਾ ਹੈ ਪਸ਼ੂਆਂ ਦੀ ਐਨੀ ਵੱਡੀ ਜਨਸੰਖਿਆ ਨੂੰ ਅਜਿਹੇ ਵਾਇਰਸ ਦਾ ਚਾਰਾ ਬਣਨ ਲਈ ਨਹੀਂ ਛੱਡਿਆ ਜਾ ਸਕਦਾ, ਇਸ ’ਤੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੂੰ ਤੁਰੰਤ ਵਿਆਪਕ ਐਕਸ਼ਨ ਲੈਣਾ ਜ਼ਰੂਰੀ ਹੈ ਭਾਰਤ ’ਚ ਗਾਵਾਂ ਅਤੇ ਮੱਝਾਂ ’ਚ ਤੇਜੀ ਨਾਲ ਫੈਲ ਰਹੇ ਲੰਪੀ ਸਕਿਨ ਰੋਗ ਨੂੰ ਕੰਟਰੋਲ ਕਰਨ ਲਈ ਇੱਕ ਪ੍ਰਸਿੱਧ ਭਾਰਤੀ-ਅਮਰੀਕੀ ਵੈਟਰਨਰੀ ਡਾਕਟਰ ਨੇ ਪਸ਼ੂਆਂ ਦੇ ਸਮੂਹਿਕ ਟੀਕਾਕਰਨ ਦੀ ਜ਼ਰੂਰਤ ਦੱਸੀ ਹੈ ਹਜ਼ਾਰਾਂ ਗਾਵਾਂ ਅਤੇ ਮੱਝਾਂ ਨੂੰ ਮਾਰ ਚੁੱਕੇ ਇਸ ਵਾਇਰਸ ਤੋਂ ਬਚਣ ਲਈ ਉਨ੍ਹਾਂ ਨੂੰ ਤੁਰੰਤ ਇਨ੍ਹਾਂ ਦੀ ਆਵਾਜਾਈ ’ਤੇ ਵੀ ਰੋਕ ਲਾਉਣ ਨੂੰ ਕਿਹਾ ਹੈ
ਡਾ. ਸ੍ਰੀਨਾਥ ਸਹਾਇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ