Air India: ਸਰਕਾਰੀ ਵਿਭਾਗ ਬਨਾਮ ਨਿੱਜੀ ਖੇਤਰ

Air India
Air India: ਸਰਕਾਰੀ ਵਿਭਾਗ ਬਨਾਮ ਨਿੱਜੀ ਖੇਤਰ

Air India: ਏਅਰ ਇੰਡੀਆ ਦੀ ਹਾਲਤ ਸੁਧਰੀ ਹੈ ਟਾਟਾ ਸੰਸ ਦੀ ਰਿਪੋਰਟ ਮੁਤਾਬਿਕ ਕੰਪਨੀ ਦਾ ਘਾਟਾ ਘਟ ਕੇ ਅੱਧਾ ਰਹਿ ਗਿਆ ਹੈ ਇਹ ਵੱਡੀ ਤਬਦੀਲੀ ਉਦੋਂ ਆਈ ਹੈ ਜਦੋਂ ਇਸ ਦੀ ਕਮਾਨ ਨਿੱਜੀ ਹੱਥਾਂ ’ਚ ਆਈ ਹੈ ਦੋ ਸਾਲ ਪਹਿਲਾਂ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਆਪਣੇ ਹੱਥਾਂ ’ਚ ਲਿਆ ਸੀ ਕੰਪਨੀ ਦਾ ਟਰਨਓਵਰ ਵੀ ਪਿਛਲੇ ਸਾਲ 31337 ਕਰੋੜ ਦੇ ਮੁਕਾਬਲੇ ਵਧ ਕੇ 38812 ਕਰੋੜ ਨੂੰ ਪਹੁੰਚ ਗਿਆ ਹੈ ਇਹ ਘਟਨਾਚੱਕਰ ਆਪਣੇ-ਆਪ ’ਚ ਵੱਡਾ ਸੰਦੇਸ਼ ਦਿੰਦਾ ਹੈ ਸਰਕਾਰ ਕੋਲ ਰਹਿੰਦਿਆਂ ਜਿਹੜੀ ਕੰਪਨੀ ਡਾਵਾਂਡੋਲ ਹੋ ਗਈ ਸੀ ਉਹ ਪਟੜੀ ’ਤੇ ਆ ਰਹੀ ਹੈ ਇਹ ਗੱਲ ਸਰਕਾਰੀ ਮੁਲਾਜ਼ਮਾਂ ਲਈ ਬਹੁਤ ਵੱਡੀ ਪ੍ਰੇਰਨਾ ਸਰੋਤ ਹੈ ਇਸ ਦਾ ਮਤਲਬ ਇਹ ਨਹੀਂ ਕਿ ਨਿੱਜੀਕਰਨ ਦੇ ਗੀਤ ਗਾਏ ਜਾ ਰਹੇ ਹਨ ਪਰ ਇਹ ਸਪੱਸ਼ਟ ਹੈ ਕਿ ਉਹਨਾਂ ਨੀਤੀਆਂ, ਰਣਨੀਤੀਆਂ ਤੇਕੰਮ ਦੀ ਕਲਚਰ ਨੂੰ ਜ਼ਰੂਰ ਸਮਝਣ ਤੇ ਅਪਣਾਉਣ ਦੀ ਜ਼ਰੂਰਤ ਹੈ ਜੋ ਨਿੱਜੀ ਖੇਤਰ ਦੀ ਵਿਸ਼ੇਸ਼ਤਾ ਵੀ ਬਣ ਰਹੀਆਂ ਹਨ।

Read This : Air India News: ਏਅਰ ਇੰਡੀਆ ਨੂੰ ਇਹ ਵੱਡੀ ਗਲਤੀ ਲਈ 90 ਲੱਖ ਦਾ ਜੁਰਮਾਨਾ, ਜਾਣੋ ਕੀ ਹੋਈ ਗਲਤੀ!

ਨਿੱਜੀ ਖੇਤਰ ਨੇ ਦੇਸ਼ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਇਆ ਹੈ ਏਅਰ ਇੰਡੀਆ ਨੇ ਸਿੱਧੇ ਤੌਰ ’ਤੇ 19000 ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਹੈ ਰੁਜ਼ਗਾਰ ’ਚ ਵਾਧੇ ਲਈ ਨਿੱਜੀ ਖੇਤਰ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ ਦੇਸ਼ ’ਚ ਲੱਖਾਂ ਨਿੱਜੀ ਟਰਾਂਸਪੋਰਟਰ ਹਨ ਜਿੰਨ੍ਹਾਂ ਨੇ ਮੁਕਾਬਲੇਬਾਜ਼ੀ ਦੇ ਦੌਰ ’ਚ ਚੰਗੀ ਤਰੱਕੀ ਕੀਤੀ ਹੈ ਅਸਲ ’ਚ ਨਿੱਜੀ ਖੇਤਰ ਤੇਜ਼ੀ ਨਾਲ ਫੈਸਲੇ ਲੈਣ, ਜਿੰਮੇਵਾਰੀ ਤੈਅ ਹੋਣ ਤੇ ਸਮਾਂਬੱਧ ਵਚਨਬੱਧਤਾ ਜਿਹੀਆਂ ਵਿਸ਼ੇਸ਼ਤਾਵਾਂ ਕਾਰਨ ਉਤਪਾਦ ਤੇ ਸੇਵਾਵਾਂ ਦੀ ਮੰਗ ’ਚ ਵਾਧਾ ਹੁੰਦਾ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਿੱਜੀ ਖੇਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰਮੁਖੀ ਅਤੇ ਵਿਕਾਸਮੁਖੀ ਬਣਾਇਆ ਜਾਵੇ ਚੰਗਾ ਹੋਵੇ ਜੇਕਰ ਕਾਰਪੋਰੇਟ ਘਰਾਣੇ ਮੁਨਾਫੇ ਦੇ ਅਨੁਪਾਤ ’ਚ ਰੁਜ਼ਗਾਰ ਦੇ ਮੌਕੇ ਵਧਾਉਣ ਤਾਂ ਕਿ ਦੇਸ਼ ਅੰਦਰ ਕਾਬਲ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ‘ਬਰੇਨ ਡਰੇਨ’ ਦੀ ਸਮੱਸਿਆ ਦੇ ਹੱਲ ਲਈ ਨਿੱਜੀ ਖੇਤਰ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ Air India