
Free Insurance Scheme: ਮੁੰਬਈ। ਮਹਾਰਾਸ਼ਟਰ ਸਰਕਾਰ ਨੇ ਦਹੀਂ ਹਾਂਡੀ ਤਿਉਹਾਰ ਵਿੱਚ ਹਿੱਸਾ ਲੈਣ ਵਾਲੇ 1.5 ਲੱਖ ‘ਗੋਵਿੰਦਿਆਂ’ ਲਈ ਬੀਮਾ ਕਵਰੇਜ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਮੌਤ ਹੋਣ ’ਤੇ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਹ ਕਦਮ ਦਹੀਂ ਹਾਂਡੀ ਤਿਉਹਾਰ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਚੁੱਕਿਆ ਗਿਆ ਹੈ। ਦਹੀਂ ਹਾਂਡੀ ਤਿਉਹਾਰ ਵਿੱਚ “ਗੋਵਿੰਦਾ” ਉਹਨਾਂ ਨੌਜਵਾਨਾਂ ਜਾਂ ਪੁਰਸ਼ਾਂ ਦੇ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ, ਜੋ ਇੱਕ ਦੂਜੇ ਉੱਤੇ ਚੜ੍ਹ ਕੇ ਮਨੁੱਖੀ ਪਿਰਾਮਿਡ ਬਣਾਉਂਦੇ ਹਨ ਅਤੇ ਦੁੱਧ, ਦਹੀਂ ਅਤੇ ਮੱਖਣ ਨਾਲ ਭਰੀ ਹਾਂਡੀ (ਮਿੱਟੀ ਦੇ ਘੜੇ) ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ।
Free Insurance Scheme
ਇਸ ਬੀਮਾ ਪੈਕੇਜ ਵਿਚ ਮਨੁੱਖੀ ਪਿਰਾਮਿਡ ਬਣਾਉਂਦੇ ਸਮੇਂ ਵਾਪਰੀਆਂ ਦੁਰਘਟਨਾਵਾਂ ਵਿੱਚ ਲੱਗੀਆਂ ਸੱਟਾਂ ਨੂੰ ਲੈ ਕੇ ਭੁਗਤਾਨ ਕੀਤਾ ਜਾਵੇਗਾ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਕਾਰੀ ਮਤੇ ਦੇ ਅਨੁਸਾਰ, ਰਾਜ ਸਰਕਾਰ ਇਸ ਸਾਲ 16 ਅਗਸਤ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦੌਰਾਨ ਮਨੁੱਖੀ ਪਿਰਾਮਿਡ ਬਣਾਉਣ ਵਾਲੇ ਰਜਿਸਟਰਡ ਭਾਗੀਦਾਰਾਂ ਲਈ ਬੀਮਾ ਖ਼ਰਚ ਸਹਿਣ ਕਰੇਗੀ। Free Insurance Scheme
Read Also : ਕਰਜ਼ੇ ਤੋਂ ਪ੍ਰੇਸ਼ਾਨ ਤਿੰਨ ਧੀਆਂ ਦੇ ਪਿਓ ਨੇ ਕੀਤੀ ਖੁਦਕੁਸ਼ੀ
ਮਹਾਰਾਸ਼ਟਰ ਰਾਜ ਗੋਵਿੰਦਾ ਐਸੋਸੀਏਸ਼ਨ ਮੁੰਬਈ ਨੂੰ ’ਗੋਵਿੰਦਾ’ ਦੀ ਸਿਖਲਾਈ, ਉਮਰ ਅਤੇ ਭਾਗੀਦਾਰੀ ਦੀ ਪੁਸ਼ਟੀ ਕਰਨ ਅਤੇ ਪੁਣੇ ਦੇ ਖੇਡ ਅਤੇ ਯੁਵਾ ਸੇਵਾਵਾਂ ਕਮਿਸ਼ਨਰ ਨੂੰ ਉਨ੍ਹਾਂ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਨਿਯੁਕਤ ਕੀਤਾ ਗਿਆ ਹੈ। ਸਰਕਾਰੀ ਆਦੇਸ਼ ਵਿੱਚ ਛੇ ਸ਼੍ਰੇਣੀਆਂ ਦੇ ਹਾਦਸਿਆਂ ਅਤੇ ਉਸ ਅਨੁਸਾਰ ਬੀਮਾ ਭੁਗਤਾਨਾਂ ਦੀ ਰੂਪਰੇਖਾ ਦਿੱਤੀ ਗਈ ਹੈ। ਦਹੀਂ ਹਾਂਡੀ ਪ੍ਰਦਰਸ਼ਨ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ’ਗੋਵਿੰਦਾ’ ਦੇ ਪਰਿਵਾਰ ਨੂੰ 10 ਲੱਖ ਰੁਪਏ ਮਿਲਣਗੇ। ਇਹੀ ਰਕਮ ਪੂਰੀ ਤਰ੍ਹਾਂ ਸਥਾਈ ਅਪੰਗਤਾ, ਜਿਵੇਂ ਕਿ ਦੋਵੇਂ ਅੱਖਾਂ ਜਾਂ ਦੋ ਅੰਗਾਂ ਦਾ ਨੁਕਸਾਨ, ਦੇ ਮਾਮਲੇ ਵਿੱਚ ਵੀ ਅਦਾ ਕੀਤੀ ਜਾਵੇਗੀ।
ਹੁਕਮਾਂ ਅਨੁਸਾਰ ਇੱਕ ਅੱਖ, ਇੱਕ ਹੱਥ ਜਾਂ ਇੱਕ ਲੱਤ ਗੁਆਉਣ ਵਾਲੇ ’ਗੋਵਿੰਦਾ’ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਇਸ ਤੋਂ ਇਲਾਵਾ ਬੀਮਾ ਯੋਜਨਾ ਦੇ ਤਹਿਤ ਪ੍ਰਦਰਸ਼ਨ ਦੌਰਾਨ ਲੱਗੀਆਂ ਸੱਟਾਂ ਲਈ 1 ਲੱਖ ਰੁਪਏ ਤੱਕ ਦਾ ਡਾਕਟਰੀ ਖ਼ਰਚਾ ਸਹਿਣ ਕੀਤਾ ਜਾਵੇਗਾ। ਰਾਜ ਸਰਕਾਰ ਨੇ ਕਿਹਾ ਕਿ ਇਹ ਕਦਮ ਇਸ ਰਵਾਇਤੀ ਸਮਾਗਮ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ, ਜਦੋਂ ਕਿ ਭਾਗੀਦਾਰਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਇਆ ਜਾਵੇ।