Gas Cylinder Price: ਰੱਖੜੀ ਵਾਲੇ ਦਿਨ ਵੱਡੀ ਖੁਸ਼ਖਬਰੀ, 300 ਰੁਪਏ ਸਸਤਾ ਗੈਸ ਸਿਲੰਡਰ ਲੈਣ ਲਈ ਮਿਲਿਆ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

Gas Cylinder Price
Gas Cylinder Price: ਰੱਖੜੀ ਵਾਲੇ ਦਿਨ ਵੱਡੀ ਖੁਸ਼ਖਬਰੀ, 300 ਰੁਪਏ ਸਸਤਾ ਗੈਸ ਸਿਲੰਡਰ ਲੈਣ ਲਈ ਮਿਲਿਆ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

Gas Cylinder Price: ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਭੈਣਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਰੱਖੜੀ ਤੋਂ ਠੀਕ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰਾਂ ’ਤੇ ਸਬਸਿਡੀ ਵਧਾ ਕੇ 300 ਰੁਪਏ ਕਰ ਦਿੱਤੀ ਹੈ। ਇਸ ਫੈਸਲੇ ਲਈ, ਮੋਦੀ ਕੈਬਨਿਟ ਨੇ 12,060 ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੀ ਹੈ? | Gas Cylinder Price

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਜਿਸ ਵਿੱਚ ਗਰੀਬੀ ਰੇਖਾ (ਬੀਪੀਐਲ) ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਮੁਫਤ ਐਲਪੀਜੀ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਯੋਜਨਾ ਤਹਿਤ, ਪਹਿਲੀ ਰੀਫਿਲਿੰਗ ਅਤੇ ਗੈਸ ਚੁੱਲ੍ਹਾ ਵੀ ਮੁਫਤ ਵਿੱਚ ਉਪਲਬਧ ਹੈ। ਇਸਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਬਣਾਉਣਾ ਅਤੇ ਲੱਕੜ ਸਾੜਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਹੈ। Gas Cylinder Price

ਹੁਣ ਤੁਹਾਨੂੰ ਕੀ ਲਾਭ ਮਿਲਣਗੇ? | Gas Cylinder Price

ਇਸ ਯੋਜਨਾ ਦੇ ਤਹਿਤ ਪਹਿਲਾਂ, ਐਲਪੀਜੀ ਸਿਲੰਡਰ ’ਤੇ 200 ਰੁਪਏ ਤੱਕ ਦੀ ਸਬਸਿਡੀ ਮਿਲਦੀ ਸੀ, ਜਿਸ ਨੂੰ ਹੁਣ ਵਧਾ ਕੇ 300 ਕਰ ਦਿੱਤੀ ਗਈ ਹੈ। ਇਹ ਸਬਸਿਡੀ ਹਰ ਸਾਲ 9 ਰੀਫਿਲ ’ਤੇ ਦਿੱਤੀ ਜਾਵੇਗੀ, ਜਿਸ ਨਾਲ 10 ਕਰੋੜ ਤੋਂ ਵੱਧ ਪਰਿਵਾਰਾਂ ਲਈ ਖਾਣਾ ਪਕਾਉਣਾ ਹੋਰ ਵੀ ਸਸਤਾ ਹੋ ਜਾਵੇਗਾ।

ਕੁਨੈਕਸ਼ਨ ਲਈ ਅਰਜ਼ੀ ਕਿਵੇਂ ਦੇਣੀ ਹੈ?

ਔਫਲਾਈਨ: ਤੁਸੀਂ ਆਪਣੇ ਨਜ਼ਦੀਕੀ ਐਲਪੀਜੀ ਵੰਡ ਕੇਂਦਰ ’ਤੇ ਜਾ ਕੇ ਫਾਰਮ ਭਰ ਸਕਦੇ ਹੋ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹੋ।

ਔਨਲਾਈਨ: ਤੁਸੀਂ ਸਿੱਧੇ https://www.pmuy.gov.in/ ’ਤੇ ਜਾ ਕੇ ਵੀ ਔਨਲਾਈਨ ਅਰਜ਼ੀ ਦੇ ਸਕਦੇ ਹੋ। ਉੱਪਰ ਦਿੱਤੇ Link ’ਤੇ ਜਾ ਕੇ ਤੁਸੀਂ ਆਪਣੀ ਪੂਰੀ ਡਿਟੇਲ ਭਰਨੀ ਹੈ ਅਤੇ ਓਟੀਪੀ ਪ੍ਰਾਪਤ ਕਰ ਕੇ ਵੈਰੀਫਾਈ ਕਰ ਲੈਣਾ ਹੈ। ਇਸ ਤਰ੍ਹਾਂ ਤੁਹਾਡੇ ਵੱਲੋਂ ਦਿੱਤੀ ਗਈ ਅਰਜੀ ’ਤੇ ਤੁਹਾਨੂੰ ਮੁਫ਼ਤ ਚੁੱਲ੍ਹਾ, ਪਹਿਲੀ ਰੀਫਿਲ ਤੇ ਸਿਲੰਡਰ ਮੁਫ਼ਤ ਮਿਲੇਗਾ। ਇਸ ਦੇ ਨਾਲ ਹੀ ਤੁਹਾਨੂੰ ਇੱਕ ਕਾਪੀ ਵੀ ਉਪਲੱਬਧ ਕਰਵਾਈ ਜਾਵੇਗੀ।

ਯਾਦ ਰਹੇ ਇਹ ਉੱਜਵਲਾ ਸਕੀਮ ਸਿਰਫ਼ ਬੀਪੀਐਲ ਪਰਿਵਾਰਾਂ ਨੂੰ ਜਾਂ ਗਰੀਬ ਪਰਿਵਾਰਾਂ ਦੀਆਂ ਮਹਿਲਾ ਮੈਂਬਰਾਂ ਨੂੰ ਹੀ ਮਿਲੇਗੀ। ਇਹ ਗੈਸ ਕੁਨੈਕਸ਼ਨ ਇੱਕ ਪਰਿਵਾਰ ਵਿੱਚ ਸਿਰਫ਼ ਇੱਕ ਹੀ ਮਿਲੇਗਾ।