ਗੋਰਖਪੁਰ ਹਾਦਸਾ: ਡੀਐੱਮ ਨੇ ਸੌਂਪੀ ਰਿਪੋਰਟ, 3 ਨੂੰ ਠਹਿਰਾਇਆ ਜ਼ਿੰਮੇਵਾਰ

BRD, DM, Gorakhpur Incident, Report, Govt, Oxygen Cylinder

ਗੋਰਖਪੁਰ: ਗੋਰਖਪੁਰ ਦੇ ਬਾਬਾ ਰਾਘਵ ਦਾਸ (BRD) ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗੋਰਖਪੁਰ ਕੁਲੈਕਟਰ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ, ਇਨ੍ਹਾਂ ਵਿੱਚ ਡੀਐੱਮ ਰਾਜੀਵ ਰੌਤੇਲਾ ਨੇ ਆਕਸੀਜਨ ਸਪਲਾਈ ਕਰਨ ਵਾਲੀ ਫਰਮ ਪੁਸ਼ਪਾ ਸੇਲਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਮੈਡੀਕਲ ਕਾਲਜ ਦੇ ਸਸਪੈਂਡ ਆਰ.ਕੇ. ਮਿਸ਼ਰਾ ਅਤੇ ਅਨੇਸਥੀਸੀਆ ਵਿਭਾਗ ਦੇ ਡਾਕਟਰ ਸਤੀਸ਼ ਨੂੰ ਵੀ ਇਸ ਟਰੈਜਡੀ ਦਾ ਕਾਰਨ ਦੱਸਿਆ ਹੈ।

ਆਕਸੀਜਨ ਸਿਲੰਡਰ ਦੀ ਸਪਲਾਈ ਵਿੱਚ ਰੁਕਾਵਟ

ਮਾਮਲੇ ਨੂੰ ਲੈ ਕੇ ਸਤੀਸ਼ ਨੂੰ ਲਿਖਤੀ ਤੌਰ’ਤੇ ਜਾਣੂ ਵੀ ਕਰਵਾਇਆ ਗਿਆ ਸੀ,ਪਰ ਉਨ੍ਹਾਂ ਨੇ ਆਕਸੀਜਨ ਸਿਲੰਡਰ ਦੀ ਸਪਲਾਈ ਵਿੱਚ ਰੁਕਾਵਟ ਪੈਦਾ ਕੀਤੀ। ਹਾਲਾਂਕਿ ਉਹ ਆਕਸੀਜਨ ਸਿਲੰਡਰ ਦੀ ਸਪਲਾਈ ਲਈ ਜ਼ਿੰਮੇਵਾਰ ਹੈ। ਲਿਹਾਜਾ ਉਹ ਇਸ ਲਈ ਦੋਸ਼ੀ ਹੈ।

ਇਸ ਤੋਂ ਇਲਾਵਾ ਸਟਾਕ ਬੁੱਕ ਵਿੱਚ ਲੈਣ-ਦੇਣ ਦਾ ਪੂਰਾ ਵੇਰਵਾ ਵੀ ਨਹੀਂ ਲਿਖਿਆ ਗਿਆ। ਸਤੀਸ਼ ਵੱਲੋਂ ਸਟਾਕ ਬੁੱਕ ਦਾ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਨਾ ਹੀ ਉਸ ਵਿੱਚ ਦਸਤਖ਼ਤ ਕੀਤੇ ਗਏ, ਜੋ ਸਤੀਸ਼ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਘੋਰ ਲਾਪਰਵਾਹੀ ਵਰਤੀ।

18 ਅਗਸਤ ਨੂੰ ਹੋਵੇਗੀ ਸੁਣਵਾਈ

ਇਸ ਪਟੀਸ਼ਨ ‘ਤੇ 18 ਅਗਸਤ ਨੂੰ ਚੀਫ਼ ਜਸਟਿਸ ਡੀਬੀ ਭੋਸਲੇ ਅਤੇ ਜਸਟਿਸ ਐੱਮਕੇ ਗੁਪਤਾ ਦੀ ਬੈਂਚ ਸੁਣਵਾਈ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਹੋਈਆਂ ਮੌਤਾਂ ਤੋਂ ਬਾਅਦ ਹੀ ਜ਼ਿਲ੍ਹਾ ਐਡਮਨਿਸਟਰੇਸ਼ਨ, ਹਸਪਤਾਲ ਅਤੇ ਰਾਜ ਸਰਕਾਰ ਵੱਲੋਂ ਵੱਖ-ਵੱਖ ਬਿਆਨ ਆਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਮੌਤਾਂ ਇੰਸੇਫਲਾਈਟਿਸ ਨਾਲ ਹੋਈਆਂ ਹਨ। ਨਾਲ ਹੀ ਆਕਸੀਜਨ ਦੀ ਕਮੀ ਕਾਰਨ ਮੌਤਾਂ ਦੀ ਗੱਲ ਤੋਂ ਸਰਕਾਰ ਇਨਕਾਰ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।