ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ ‘ਚ ਜਗ੍ਹਾ ਬਣਾਈ |Marathon
ਏਜੰਸੀ/ਦੋਹਾ। ਏਸ਼ੀਆਈ ਚੈਂਪੀਅਨ ਗੋਪੀ ਥੋਨਾਕਲ ਐਤਵਾਰ ਨੂੰ ਇੱਥੇ ਪੁਰਸ਼ ਮੈਰਾਥਨ ‘ਚ 21ਵੇਂ ਸਥਾਨ ‘ਤੇ ਰਹੇ ਵਿਸ਼ਵ ਚੈਂਪੀਅਨਸ਼ਿਪ ‘ਚ ਟੀਮ ਨੇ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ ‘ਚ ਜਗ੍ਹਾ ਬਣਾਈ ਲੰਮੀ ਛਾਲ ‘ਚ 2003 ‘ਚ ਅੰਜੂ ਬਾਬੀ ਜਾਰਜ ਦਾ ਕਾਂਸੀ ਤਮਗਾ ਵਿਸ਼ਵ ਚੈਂਪੀਅਨਸ਼ਿਪ ‘ਚ ਹੁਣ ਤੱਕ ਭਾਰਤ ਦਾ ਇਕਮਾਤਰ ਤਮਗਾ ਹੈ। marathon
ਭਾਲਾ ਸੁੱਟ ‘ਚ ਅਨੂੰ ਰਾਣੀ ਅੱਠਵੇਂ ਸਥਾਨ ‘ਤੇ ਰਹੀ ਅਨੂੰ ਭਾਲਾ ਸੁੱਟ ਦੇ ਫਾਈਨਲ ‘ਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਗੋਪੀ ਨੇ ਦੋ ਘੰਟੇ 15 ਮਿੰਟ ਅਤੇ 57 ਸਕਿੰਟ ਦਾ ਸਮਾਂ ਲਿਆ ਅਤੇ ਮੁਕਾਬਲੇ ਨੂੰ ਪੂਰਾ ਕਰਨ ਵਾਲੇ 55 ਦੌੜਾਕਾਂ ‘ਚ ਟਾਪ ਹਾਫ ‘ਚ ਜਗਾ੍ਹ ਬਣਾਈ ਇਸ ਮੁਕਾਬਲੇ ਦਾ ਆਯੋਜਨ ਲਗਭਗ 29 ਡਿਗਰੀ ਸੈਲਸੀਅਸ ਤਾਪਮਾਨ ਅਤੇ ਲਗਭਗ 50 ਫੀਸਦੀ ਅਰਾਦਤਾ ‘ਚ ਕੀਤਾ ਗਿਆ ਦਰਮਿਆਨ ਰਾਤ ਤੋਂ ਠੀਕ ਪਹਿਲਾਂ ਹੋਈ ਮੈਰਾਥਨ ਦੀ ਸ਼ੁਰੂਆਤ 73 ਦੌੜਾਕਾਂ ਨੇ ਕੀਤੀ ਸੀ। marathon
ਪਰ 18 ਖਿਡਾਰੀ ਇਸ ਨੂੰ ਪੂਰਾ ਨਹੀਂ ਕਰ ਸਕੇ ਚੀਨ ‘ਚ 2017 ‘ਚ ਦੋ ਘੰਟੇ 15 ਮਿੰਟ ਅਤੇ 48 ਸਕਿੰਟ ਦੇ ਸਮੇਂ ਨਾਲ ਏਸ਼ੀਆਈ ਮੈਰਾਥਨ ਜਿੱਤਣ ਵਾਲੇ ਗੋਪੀ ਨੇ ਮਾਰਚ ‘ਚ ਸੋਲ ‘ਚ ਦੋ ਘੰਟੇ 13 ਮਿੰਟ ਅਤੇ 39 ਸਕਿੰਟ ਦਾ ਆਪਣਾ ਸੈਸ਼ਨ ਦਾ ਅਤੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ ਗੋਪੀ ਹਾਲਾਂਕਿ ਓਲੰਪਿਕ ਲਈ ਕੁਆਲੀਫਾਈ ਕਰਨ ‘ਚ ਨਾਕਾਮ ਰਹੇ ਜਿਸ ਦਾ ਕੁਆਲੀਫਾਈ ਪੱਧਰ ਦੋ ਘੰਟੇ 11 ਮਿੰਟ ਅਤੇ 30 ਸਕਿੰਟ ਸੀ ਇਥੋਪੀਆ ਦੇ ਲੇਲਿਸਾ ਦੇਸਿਸਾ (ਦੋ ਘੰਟੇ 10 ਮਿੰਟ ਅਤੇ 40 ਸਕਿੰਟ) ਅਤੇ ਮੋਸਿਨੇਟ ਗੇਰੇਮਿਊ (ਦੋ ਘੰਟੇ 10 ਮਿੰਟ ਅਤੇ 44 ਸਕਿੰਟ) ਨੇ ਪਹਿਲੇ ਦੋ ਸਥਾਨਾਂ ‘ਤੇ ਕਬਜ਼ਾ ਕੀਤਾ ਜਦੋਂਕਿ ਕੀਨੀਆ ਦੇ ਏਮੋਸ ਕਿਪਰੂਤੋ ਨੇ ਦੋ ਘੰਟੇ 10 ਮਿੰਟ ਅਤੇ 51 ਸਕਿੰਟ ਨਾਲ ਕਾਂਸੀ ਤਮਗਾ ਜਿੱਤਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।