ਗੂਗਲ ਏਅਰਟੈਲ ਨਾਲ ਸਾਂਝੇਦਾਰੀ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗਾ

Google

ਗੂਗਲ ਏਅਰਟੈਲ ਨਾਲ ਸਾਂਝੇਦਾਰੀ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਨਵੀਂ ਦਿੱਲੀ। ਪ੍ਰਮੁੱਖ ਤਕਨੀਕੀ ਕੰਪਨੀ ਗੂਗਲ ਦੂਰਸੰਚਾਰ ਦਿੱਗਜ ਭਾਰਤੀ ਏਅਰਟੈਲ ਨਾਲ ਸਾਂਝੇਦਾਰੀ ਵਿੱਚ ਆਪਣੇ ਇੰਡੀਆ ਡਿਜੀਟਾਈਜ਼ੇਸ਼ਨ ਫੰਡ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਇਸ ਸਬੰਧ ਵਿੱਚ ਦੋਵਾਂ ਕੰਪਨੀਆਂ ਨੇ ਸਾਂਝੇਦਾਰੀ ਕੀਤੀ ਹੈ, ਜਿਸ ਤਹਿਤ ਗੂਗਲ ਏਅਰਟੈਲ ਵਿੱਚ 1.28 ਫੀਸਦੀ ਹਿੱਸੇਦਾਰੀ ਲਈ 70 ਕਰੋੜ ਡਾਲਰ ਦਾ ਨਿਵੇਸ਼ ਕਰੇਗਾ ਅਤੇ 30 ਕਰੋੜ ਡਾਲਰ ਦਾ ਬਹੁ-ਸਾਲਾ ਕਾਰੋਬਾਰੀ ਸਮਝੌਤਾ ਹੋਇਆ ਹੈ।

ਏਅਰਟੈਲ ਦੇ ਬੋਰਡ ਨੇ ਸ਼ੁੱਕਰਵਾਰ ਨੂੰ ਗੂਗਲ ਨੂੰ 734 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 7.1 ਕਰੋੜ ਮਿਲੀਅਨ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ। ਗੂਗਲ ਨੂੰ ਕੁੱਲ ਮਿਲਾ ਕੇ 5224.3 ਕਰੋੜ ਰੁਪਏ ਦੇ ਸ਼ੇਅਰ ਜਾਰੀ ਕੀਤੇ ਜਾਣਗੇ। ਅੱਜ ਏਅਰਟੈਲ ਦਾ ਸਟਾਕ 1.24 ਪ੍ਰਤੀਸ਼ਤ ਦੇ ਵਾਧੇ ਨਾਲ 716 ਰੁਪਏ ਪ੍ਰਤੀ ਸ਼ੇਅਰ ’ਤੇ ਕਾਰੋਬਾਰ ਕਰ ਰਿਹਾ ਹੈ। ਏਅਰਟੈਲ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ, ਗੂਗਲ 1 ਅਰਬ ਡਾਲਰ ਦਾ ਨਿਵੇਸ਼ ਕਰੇਗਾ, ਜਿਸ ਵਿੱਚ ਹਿੱਸੇਦਾਰੀ ਦੇ ਨਾਲ-ਨਾਲ ਇੱਕ ਸੰਭਾਵੀ ਵਪਾਰਕ ਸੌਦਾ ਵੀ ਸ਼ਾਮਲ ਹੈ। ਅਗਲੇ ਪੰਜ ਸਾਲਾਂ ਲਈ ਦੋਵੇਂ ਕੰਪਨੀਆਂ ਆਪਸੀ ਸਹਿਮਤੀ ਨਾਲ ਇਸ ਸੰਭਾਵੀ ਵਪਾਰਕ ਸਮਝੌਤੇ ਵਿੱਚ ਦਾਖਲ ਹੋਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ