ਗੂਗਲ ਗਿਆਨੀਆਂ ਨੇ ਹਰ ਖੇਤਰ ‘ਚ ਕੀਤਾ ਬੇੜਾ ਗਰਕ
ਇੱਕ ਸਮਾਂ ਸੀ, ਜਦੋਂ ਆਮ ਲੋਕ ਹਕੂਮਤਾਂ ਦੀਆਂ ਨੀਤੀਆਂ ਤੇ ਸਮਾਜਿਕ ਮੁੱਦਿਆਂ ‘ਤੇ ਸ਼ਾਂਤੀਪੂਰਵਕ ਵਿਰੋਧ ਪ੍ਰਗਟ ਕਰਦੇ ਸਨ ਤੇ ਉਨ੍ਹਾਂ ਮਸਲਿਆਂ ‘ਤੇ ਅਸਲ ਸ਼ੀਸ਼ਾ ਦਿਖਾਉਣ ਲਈ ਸਮਾਜਿਕ ਤਾਣੇ-ਬਾਣੇ ਨਾਲ ਸਜਾ ਕੇ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਸਨ ਫ਼ਿਲਮਾਂ ਹੁਣ ਵੀ ਬਣਦੀਆਂ ਹਨ ਪਰ ਜ਼ਿਆਦਾਤਰ ਅੱਗ ‘ਚ ਘਿਓ ਪਾਉਣ ਦਾ ਕੰਮ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀ ਸਟੋਰੀ ਅਸਲ ਸੱਚਾਈ ਤੋਂ ਪਰੇ ਹੁੰਦੀ ਹੈ ਹਿੰਦੀ ਫ਼ਿਲਮਾਂ ਦੇ ਨਾਮੀ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਬਦਲਦੇ ਸਿਨੇਮਾ ਜਗਤ ਤੋਂ ਕੁਝ ਵੱਖ ਹੀ ਰਾਇ ਰੱਖਦੇ ਹਨ ਪਿਛਲੇ ਦਿਨੀਂ ਉਨ੍ਹਾਂ ਨੇ ਦਿੱਲੀ ‘ਚ ਹੋਏ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕੀਤੀ, ਉਸ ਦੌਰਾਨ ਡਾ. ਰਮੇਸ਼ ਠਾਕੁਰ ਨੇ ਸੁਭਾਸ਼ ਘਈ ਨਾਲ ਤਮਾਮ ਮੁੱਦਿਆਂ ‘ਤੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-
ਨਾਗਰਿਕਤਾ ਸੋਧ ਕਾਨੂੰਨ ਸਬੰਧੀ ਹੋ ਰਹੀ ਹਿੰਸਾ ਨੂੰ ਤੁਸੀਂ ਕਿਵੇਂ ਦੇਖਦੇ ਹੋ?
-ਸਮਾਜ ‘ਚ ਜੋ ਵੀ ਹੋਵੇ ਉਸ ਦੀ ਸਭ ਨੂੰ ਪਰਵਾਹ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਸਾਡੇ-ਤੁਹਾਡੇ ਵਰਗੇ ਨਾਗਰਿਕਾਂ ਨਾਲ ਮਿਲ ਕੇ ਹੀ ਚੱਲਦਾ ਹੈ ਰਹੀ ਗੱਲ ਵਿਰੋਧ ਕਰਨ ਦੀ, ਤਾਂ ਸਰਕਾਰ ਦੇ ਕਿਸੇ ਫੈਸਲੇ ਖਿਲਾਫ਼ ਆਮ ਜਨਤਾ ਦਾ ਲੋੜੀਂਦਾ ਵਿਰੋਧ ਉਨ੍ਹਾਂ ਦਾ ਮੌਲਿਕ ਅਧਿਕਾਰ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਹੁਣ ਆਪਣੇ ਵਿਰੋਧ ਦਾ ਤਰੀਕਾ ਬਦਲ ਦਿੱਤਾ ਹੈ ਸਰਕਾਰੀ ਸੰਪੱਤੀਆਂ ਨੂੰ ਸ਼ਰ੍ਹੇਆਮ ਅੱਗ ਲਾਉਣਾ, ਰਾਹਗੀਰਾਂ ‘ਤੇ ਬੇਵਜ੍ਹਾ ਜ਼ੁਲਮ ਢਹੁਣਾ, ਪੁਲਿਸ ਨੂੰ ਪੱਥਰ ਮਾਰਨ ਨੂੰ ਮੈਂ ਨਿੱਜੀ ਤੌਰ ‘ਤੇ ਚੰਗਾ ਨਹੀਂ ਮੰਨਦਾ ਅਸੀਂ ਜੇਪੀ ਅੰਦੋਲਨ ਵੀ ਦੇਖਿਆ, ਨੰਦੀਗ੍ਰਾਮ ਮੂਵਮੈਂਟ ਨੂੰ ਵੀ ਦੇਖਿਆ ਪਰ ਹੁਣ ਜੋ ਹੋ ਰਿਹਾ ਹੈ ਉਹੋ-ਜਿਹਾ ਤਰੀਕਾ ਕਦੇ ਨਹੀਂ ਦੇਖਿਆ ਅਤੇ ਨਾ ਹੀ ਸੁਣਿਆ ਖ਼ਬਰਾਂ ‘ਚ ਜੰਮੂ ਕਸ਼ਮੀਰ ਅੰਦਰ ਪੱਥਰਬਾਜੀ ਦੀਆਂ ਘਟਨਾਵਾਂ ਨੂੰ ਜ਼ਰੂਰ ਸੁਣ ਰਹੇ ਸੀ ਇੱਕ-ਅੱਧੇ ਸਾਲ ਤੋਂ ਪਰ ਹੁਣ ਪੱਥਰਬਾਜੀ ਦਾ ਰੁਝਾਨ ਦਿੱਲੀ ਵਰਗੇ ਮਹਾਂਨਗਰਾਂ ‘ਚ ਵੀ ਸ਼ੁਰੂ ਹੋ ਗਿਐ
ਅੰਦੋਲਨਕਾਰੀਆਂ ਤੇ ਹਕੂਮਤਾਂ ਵਿਚਕਾਰ ਤਾਲਮੇਲ ਦੀ ਘਾਟ ਤਾਂ ਨਹੀਂ ਹੈ ਅਜਿਹੀਆਂ ਮੂਵਮੈਂਟਸ?
-ਹੋ ਵੀ ਸਕਦਾ ਹੈ, ਅਸੀਂ ਵੱਡੇ-ਵੱਡੇ ਅੰਦੋਲਨ ਦੇਖੇ ਹਨ, ਅਤੇ ਇਹ ਵੀ ਦੇਖਿਆ ਹੈ ਕਿ ਵਿਰੋਧ ਕਰਨ ਵਾਲੇ ਮੁੱਦਿਆਂ ਨੂੰ ਸੁਲਝਾਉਣ ਲਈ ਪੱਖ-ਵਿਰੋਧੀ ਧਿਰਾਂ ਦੋਵੇਂ ਵਰਗਾਂ ‘ਚ ਆਪਸੀ ਸਹਿਮਤੀ ਸਬੰਧੀ ਮੀਟਿੰਗਾਂ ਹੁੰਦੀਆਂ ਸਨ ਮੁੱਦੇ ਨਹੀਂ ਸੁਲਝਦੇ ਸਨ ਤਾਂ ਕਈ-ਕਈ ਦੌਰ ਦੀਆਂ ਮੀਟਿੰਗਾਂ ਹੋਇਆਂ ਕਰਦੀਆਂ ਸਨ ਪਰ ਅੱਜ ਦਾ ਦੌਰ ਅਜਿਹਾ ਹੈ, ਵਿਰੋਧ ਹੁੰਦਾ ਹੈ ਤਾਂ ਹੋਣ ਦਿਓ! ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ, ਅਜਿਹਾ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦੈ ਸਰਕਾਰੀ ਸਿਸਟਮ ਨੂੰ ਅੰਦੋਲਨਕਾਰੀਆਂ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ ਹੈ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ
ਸਿਨੇਮਾ ਅਜਿਹੇ ਮੁੱਦਿਆਂ ‘ਤੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਸਕਦਾ ਹੈ?
-ਦੇਖੋ, ਜ਼ਮਾਨਾ ਹੁਣ ਕਾਰੋਬਾਰ ਦਾ ਹੈ ਸਮਾਜਿਕ ਗੱਲਾਂ ਕਰਨ ਅਤੇ ਸੁਣਨ ‘ਚ ਚੰਗਾ ਤਾਂ ਲੱਗਦਾ ਹੈ ਪਰ ਅਮਲ ਕੋਈ ਨਹੀਂ ਕਰਦਾ ਮੌਜੂਦਾ ਸਮੇਂ ‘ਚ ਫ਼ਿਲਮਾਂ ਦਾ ਨਿਰਮਾਣ ਕਰਨ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕੀਤੀ ਜਾਂਦੀ ਹੈ ਕਿ ਜਿਸ ਸਬਜੈਕਟ ‘ਤੇ ਫ਼ਿਲਮ ਬਣੇਗੀ, ਉਸ ਤੋਂ ਮੁਨਾਫ਼ਾ ਕਿੰਨਾ ਹੋਵੇਗਾ, ਇਸ ਗੱਲ ਦੀ ਪਰਵਾਹ ਕਿਸੇ ਨੂੰ ਨਹੀਂ ਰਹਿੰਦੀ, ਕਿ ਉਸ ਨਾਲ ਸਮਾਜਿਕ ਸੰਦੇਸ਼ ਕਿਹੋ-ਜਿਹਾ ਜਾਵੇਗਾ ਕਿਉਂਕਿ ਹੁਣ ਜੋ ਫ਼ਿਲਮਾਂ ਬਣਦੀਆਂ ਹਨ ਉਨ੍ਹਾਂ ‘ਚ ਬਹੁਤ ਜ਼ਿਆਦਾ ਪੈਸਾ ਲੱਗਦਾ ਹੈ ਨਿਰਮਾਤਾ ਪਹਿਲਾਂ ਖਰਚ ਕੀਤਾ ਹੋਇਆ ਪੈਸਾ ਵਸੂਲਦੇ ਹਨ ਨੱਬੇ ਦੇ ਦਹਾਕੇ ਤੋਂ ਬਾਅਦ ਸਿਨੇਮਾਈ ਪਰਦਾ ਪੂਰੀ ਤਰ੍ਹਾਂ ਬਦਲ ਗਿਆ ਹੈ ਹੁਣ ਫ਼ਿਲਮਾਂ ਦੀ ਮਿਆਦ ਸਿਰਫ਼ ਇੱਕ ਹਫ਼ਤੇ ਦੀ ਹੁੰਦੀ ਹੈ ਦੂਜੇ ਹਫ਼ਤੇ ਕੋਈ ਹੋਰ ਫ਼ਿਲਮ ਆ ਜਾਂਦੀ ਹੈ ਇਸ ਲਈ ਦਰਸ਼ਕ ਵੀ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ
ਕੀ ਫ਼ਿਲਮ ਨਿਰਮਾਤਾਵਾਂ ‘ਚ ਹੁਣ ਪਹਿਲਾਂ ਵਰਗੀ ਸਮਝ ਨਹੀਂ ਰਹੀ?
-ਫ਼ਿਲਮ ਨਿਰਦੇਸ਼ਨ ਲਈ ਕੋਈ ਅਸਲ ਤਰੀਕਾ ਨਹੀਂ ਹੁੰਦਾ ਹੈ ਇੱਕ ਚੰਗੇ ਫ਼ਿਲਮ ਨਿਰਮਾਤਾ ਦੇ ਅੰਦਰ ਲਿਖਣ, ਅਦਾਕਾਰੀ, ਫੋਟੋਗ੍ਰਾਫ਼ੀ, ਸਾਊਂਡ ਰਿਕਾਰਡਿੰਗ, ਚਿੱਤਰਨ, ਪੇਂਟਿੰਗ, ਇਲੈਕਟ੍ਰੀਕਲ ਗਿਆਨ, ਸਟਾਇਲਿੰਗ ਅਤੇ ਦ੍ਰਿਸ਼ ਪਨਪਦਾ ਹੈ ਪਰ ਹੁਣ ਅਜਿਹੇ ਹੁਨਰ ਦੀ ਜ਼ਰੂਰਤ ਨਹੀਂ? ਤੁਹਾਡੇ ਕੋਲ ਪੈਸਾ ਹੈ ਤਾਂ ਸਭ ਕੁਝ ਸੰਭਵ ਹੈ ਅਸੀਂ ਦੇਖਿਆ ਹੈ ਰੀਅਲ ਅਸਟੇਟ ਦੇ ਲੋਕ ਵੀ ਖੁਦ ਨੂੰ ਫ਼ਿਲਮ ਨਿਰਮਾਤਾ ਕਹਿੰਦੇ ਹਨ ਜਦੋਂ ਕਿ, ਫ਼ਿਲਮਾਂ ਦੀ ਏਬੀਸੀਡੀ ਵੀ ਨਹੀਂ ਆਉਂਦੀ ਇਸ ਨਾਲ ਤੁਸੀਂ ਖੁਦ ਸਮਝ ਸਕਦੇ ਹੋ ਕਿ ਨਿਰਮਾਤਾਵਾਂ ‘ਚ ਸਮਝ ਕਿੰਨੀ ਹੈ
ਫ਼ਿਲਮਾਂ ਦਾ ਟੇਸਟ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਬਦਲਾਅ ਦੇ ਪਿੱਛੇ ਕਾਰਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ?
-ਮੈਂ ਇਸ ਵਿਚ ਫ਼ਿਲਮ ਨਿਰਮਾਤਾਵਾਂ ਨੂੰ ਦੋਸ਼ ਇਸ ਲਈ ਨਹੀਂ ਦੇਵਾਂਗਾ, ਕਿਉਂਕਿ ਉਨ੍ਹਾਂ ਨੂੰ ਮਾਰਕਿਟ ‘ਚ ਜਿਵੇਂ ਦੀ ਡਿਮਾਂਡ ਮਿਲੇਗੀ, ਓਹੋ-ਜਿਹੀਆਂ ਹੀ ਫ਼ਿਲਮਾਂ ਬਣਗੀਆਂ ਸਮਾਂ ਗਲੈਮਰਸ ਰਸਧਾਰਾ ‘ਚ ਸਰਾਬੋਰ ਹੋਣ ਦਾ ਹੈ ਦਰਸ਼ਕਾਂ ਨੂੰ ਚੰਗੇ ਸਬਜੈਕਟ ਨਾਲ ਮਤਲਬ ਨਹੀਂ ਹੈ, ਉਨ੍ਹਾਂ ਨੂੰ ਹਰ ਸੀਨ ‘ਚ ਗਲੈਮਰ ਦਾ ਤੜਕਾ ਚਾਹੀਦਾ ਹੈ ਅੰਦਾਜ਼ਾ ਲਾ ਸਕਦੇ ਹਾਂ ਕਿ ਫ਼ਿਲਮਾਂ ‘ਚ ਜਦੋਂ ਅਜਿਹਾ ਹੋਵੇਗਾ, ਤਾਂ ਗੰਭੀਰਤਾ ਦੀ ਗੁੰਜਾਇਸ਼ ਘੱਟ ਰਹੇਗੀ, ਇਸ ਕਾਰਨ ਹੁਣ ਆਰਟ ਫ਼ਿਲਮਾਂ ਦਾ ਦੌਰ ਪਹਿਲਾਂ ਵਰਗਾ ਨਹੀਂ ਰਿਹਾ ਮੇਰਾ ਫ਼ਿਰ ਵੀ ਮੰਨਣਾ ਹੈ, ਸਾਨੂੰ ਆਪਣੀ ਲੀਹ ਤੋਂ ਹਟਣਾ ਨਹੀਂ ਚਾਹੀਦਾ, ਡਾਇਰੈਕਟਸ ਚਾਹੁਣ ਤਾਂ ਦਰਸ਼ਕਾਂ ਦਾ ਮੂਡ ਬਦਲ ਸਕਦੇ ਹਾਂ, ਦੌਰ ਕਿੰਨਾ ਵੀ ਕਿਉਂ ਨਾ ਬਦਲੇ, ਪਰ ਗੰਭੀਰ ਮਸਲਿਆਂ ‘ਤੇ ਬਣੀਆਂ ਫ਼ਿਲਮਾਂ ਅੱਜ ਵੀ ਪਸੰਦ ਕੀਤੀਆਂ ਜਾਂਦੀਆਂ ਹਨ
ਬੁਨਿਆਦੀ ਮਸਲਿਆਂ ‘ਤੇ ਬਣਨ ਵਾਲੀਆਂ ਫ਼ਿਲਮਾਂ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ?
-ਨੱਬੇ ਦੇ ਦਹਾਕੇ ਤੋਂ ਪਹਿਲਾਂ ਤੱਕ ਫ਼ਿਲਮਾਂ ਦੀ ਸਟੋਰੀ ‘ਤੇ ਬਹੁਤ ਘੱਟ ਕੰਮ ਕੀਤਾ ਜਾਂਦਾ ਸੀ ਰਿਸਰਚ ਕਰਕੇ ਮੁੱਦਾ ਲੱਭਿਆ ਜਾਂਦਾ ਸੀ ਉਸ ਦੀ ਅਸਲੀਅਤ ਨੂੰ ਪਰਖਦੇ ਸਨ ਥੋੜ੍ਹੀ ਜਿਹੀ ਗਲਤੀ ‘ਤੇ ਸੈਂਸਰ ਬੋਰਡ ਦੀ ਕੈਂਚੀ ਚੱਲ ਜਾਂਦੀ ਸੀ ਕਲਾਕਾਰ ਜ਼ਮੀਨ ਨਾਲ ਜੁੜੇ ਹੁੰਦੇ ਸਨ ਜ਼ਮੀਨੀ ਪੱਧਰ ਦੀਆਂ ਜਾਣਕਾਰੀਆਂ ਉਨ੍ਹਾਂ ਕੋਲ ਹੁੰਦੀਆਂ ਸਨ ਅੱਜ ਵਾਂਗ ਗੂਗਲ ਗਿਆਨੀ ਨਹੀਂ ਹੁੰਦੇ ਸਨ ਹਰ ਖੇਤਰਾਂ ‘ਚ ਗੂਗਲ ਦੇ ਮਾਹਿਰਾਂ ਨੇ ਬੇੜਾ ਗਰਕ ਕੀਤਾ ਹੋਇਆ ਹੈ ਦ੍ਰਿਸ਼ ਨੂੰ ਜ਼ਿਆਦਾ ਸਮਝਣਾ ਨਹੀਂ ਪੈਂਦਾ ਸੀ ਦ੍ਰਿਸ਼ ਉਨ੍ਹਾਂ ਅੰਦਰ ਪੈਦਾ ਹੁੰਦੇ ਸਨ ਆਰਟਿਸਟ ਦੇ ਅੰਦਰ ਏਨਾ ਗਿਆਨ ਹੁੰਦਾ ਸੀ ਜਿਸ ਨਾਲ ਉਨ੍ਹਾਂ ਉਪਕਰਨਾਂ ਨੂੰ ਸੰਦਰਭਿਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ
ਰਾਮਲਖਣ-ਸ਼ੋਅਲੇ ਵਰਗੀਆਂ ਫ਼ਿਲਮਾਂ ਦਾ ਅੱਜ ਵੀ ਕੋਈ ਸਾਨੀ ਨਹੀਂ ਅਜਿਹੇ ਵਿਸ਼ਿਆਂ ਨੂੰ ਕੋਈ ਨਿਰਮਾਤਾ ਕਿਉਂ ਨਹੀਂ ਛੋਂਹਦਾ?
-ਮੈਂ ਪਹਿਲਾਂ ਵੀ ਕਿਹੈ ਫ਼ਿਲਮਾਂ ਦਰਸ਼ਕਾਂ ਦੀ ਡਿਮਾਂਡ ‘ਤੇ ਬਣਦੀਆਂ ਹਨ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਫ਼ਿਲਮਾਂ ਦੇ ਕਦਰਦਾਨ ਹੁਣ ਨਹੀਂ ਰਹੇ ਨਦੀਆ ਕੇ ਪਾਰ, ਖਲਨਾਇਕ ਅਤੇ ਸੌਦਾਗਰ ਵਰਗੀਆਂ ਫ਼ਿਲਮਾਂ ਦੇ ਚਾਹੁਣ ਵਾਲੇ ਤਾਂ ਜ਼ਰੂਰ ਹੋਣਗੇ ਪਰ ਬਣਾਉਣ ਵਾਲਿਆਂ ਦਾ ਕਾਲ਼ ਹੈ ‘ਰਾਜਨੀਤੀ’ ਵਰਗੀਆਂ ਫ਼ਿਲਮਾਂ ਵੀ ਬਣੀਆਂ ਹਨ ਪਰ ਅਜਿਹੇ ਵਿਸ਼ਿਆਂ ‘ਤੇ ਸਿਆਸੀ ਆਗੂ ਹੀ ਸਵਾਲ ਖੜ੍ਹੇ ਕਰਨ ਲੱਗਦੇ ਹਨ ਕਿ ਉਸ ਨਾਲ ਉਨ੍ਹਾਂ ਦੀ ਛਵੀ ਖਰਾਬ ਹੁੰਦੀ ਹੈ
ਰਮੇਸ਼ ਠਾਕੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ