Train Accident: ਰਾਉਰਕੇਲਾ, (ਆਈਏਐਨਐਸ)। ਉੜੀਸ਼ਾ, ਰਾਉਰਕੇਲਾ ’ਚ ਇੱਕ ਰੇਲ ਹਾਦਸਾ ਵਾਪਰ ਗਿਆ। ਇੱਥੇ ਇਕ ਮਾਲ ਗੱਡੀ ਪਟੜੀ ਤੋਂ ਲੱਥ ਗਈ ਅਤੇ ਉਸ ਦੀਆਂ ਬੋਗੀਆਂ ਕੋਲ ਮੌਜ਼ੂਦ ਬਸਤੀ ’ਚ ਜਾ ਵੜੀ। ਇਸ ਹਾਦਸੇ ’ਚ ਟਰੈਕੇ ਕੋਲ ਮੌਜੂ਼ਦ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਦਰਅਸਲ, ਇਹ ਹਾਦਸਾ ਰਾਉਰਕੇਲਾ ਦੇ ਮਾਲਗੋਦਾਮ ’ਚ ਰੇਲਵੇ ਪਾਰਸਲ ਯਾਰਡ ਕੋਲ ਹੋਈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਕੁਝ ਡੱਬੇ ਅਚਾਨਕ ਪਟੜੀ ਤੋਂ ਲੱਥ ਗਏ ਅਤੇ ਕੋਲ ਦੀ ਬਸਤੀ ’ਚ ਜਾ ਵੜੇ। ਜਿਸ ਨਾਲ ਰੇਲਵੇ ਟਰੈਕ ਕੋਲ ਮੌਜ਼ੂਦ ਕਈ ਵਾਹਨ ਅਤੇ ਰਿਕਸ਼ਾ ਨੁਕਸਾਨੇ ਗਏ। ਰਾਹਤ ਦੀ ਗੱਲ ਇਹ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: Short Circuit Accident: ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਦਾ ਸਮਾਨ ਸੜ ਕੇ ਸੁਆਹ
ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਸੰਚਾਰ ਅਸਫਲਤਾ ਦੇ ਕਾਰਨ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਨਾਲ ਬਸੰਤੀ ਕਲੋਨੀ ਅਤੇ ਮਾਲਗੋਦਾਮ ਖੇਤਰ ’ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਗੱਲਬਾਤ ਦੇ ਅਸਫਲਤਾ ਦੇ ਕਾਰਨ ਮਾਲਗੱਡੀ ਦੇ ਡੱਜਬੇ ਪਟੜੀ ਤੋਂ ਲੱਥ ਗਏ। ਇਸ ਘਟਨਾ ਤੋਂ ਬਸੰਤ ਕਲੋਨੀ ਅਤੇ ਮਾਲਗੋਦਾਮ ਖੇਤਰ ਵਿਚ ਟ੍ਰੈਫਿਕ ’ਚ ਵਿਘਨ ਪਿਆ ਹੈ। Train Accident
ਹਾਦਸੇ ਦੀ ਸੂਚਨਾ ’ਤੇ ਪਹੁੰਚੇ ਬੰਡਾਮੁੰਡਾ ਰੇਲਵੇ ਏਰੀਏ ਮੈਨੇਜਰ (ਏਆਰਐਮ) ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਨਾਲ ਹੀ ਉਨ੍ਹਾਂ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ। ਚਸ਼ਮਦੀਦ ਸੰਜੈ ਸ੍ਰੀਵਾਸਤਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਛੇ ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਮੈਂ ਵੇਖਿਆ ਕਿ ਕੁਝ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਕੇ ਅਚਾਨਕ ਬਸਤੀ ਵੱਲ ਦਾਖਲ ਹੋ ਗਏ। ਇਸ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ। ਇਸ ਹਾਦਸੇ ’ਚ ਮਾਲ ਦਾ ਕਾਫੀ ਨੁਕਸਾਨ ਹੋਇਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।