ਵਸਤੂ ਤੇ ਸੇਵਾ ਟੈਕਸ ਦੇਸ਼ ਦੀ ਅਰਥਵਿਵਸਥਾ ’ਚ ਮੀਲ ਦਾ ਪੱਥਰ : ਪੀਐਮ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਵਿਵਸਥਾ ਨਾਲ ਦੇਸ਼ ’ਚ ਵਸੂਲੇ ਜਾਣ ਵਾਲੇ ਟੈਕਸਾਂ ਦੀ ਗਿਣਤੀ ਘੱਟ ਹੋਈ ਤੇ ਇਹ ਅਰਥਵਿਵਸਥਾ ’ਚ ਮੀਲ ਦਾ ਪੱਥਰ ਹੈ ਜੀਐਸਟੀ ਵਿਵਸਥਾ ਦੇ ਚਾਰ ਸਾਲ ਪੂਰੇ ਹੋਣ ਮੌਕੇ ਮੋਦੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ, ਜੀਐਸਟੀ ਦੇਸ਼ ਦੇ ਆਰਥਿਕ ਵਿਵਸਥਾ ’ਚ ਮੀਲ ਦੇ ਪੱਥਰ ਵਾਂਗ ਹੈ ।
ਇਸ ਤੋਂ ਵਸੂਲੇ ਜਾਣ ਵਾਲੇ ਟੈਕਸਾਂ ਦੀ ਗਿਣਤੀ ’ਚ ਕਮੀ ਆਈ ਹੈ ਤੇ ਆਮ ਆਦਮੀ ’ਤੇ ਟੈਕਸਾਂ ਦਾ ਬੋਝ ਵੀ ਘੱਟ ਹੋਇਆ ਹੈ ਨਾਲ ਹੀ ਇਸ ਨਾਲ ਪਾਰਦਰਸ਼ਤਾ, ਅਨੁਪਾਲਣ ਤੇ ਕੁੱਲ ਟੈਕਸ ਵਧਿਆ ਹੈ ਦੇਸ਼ ’ਚ ਇੱਕ ਜੁਲਾਈ 2017 ਨੂੰ ਜੀਐਸਟੀ ਵਿਵਸਥਾ ਲਾਗੂ ਕੀਤੀ ਗਈ ਸੀ ਵਿੱਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਦੇਸ਼ ’ਚ 66 ਕਰੋੜ ਜੀਐਸਟੀ ਰਿਟਰਨ ਦਾਖਲ ਕੀਤੀ ਜਾ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।