ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News Fard Kender P...

    Fard Kender Punjab: ਪੰਜਾਬ ’ਚ ਫਰਦ ਲੈਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਖੱਜਲ ਖੁਆਰੀ ਹੋਵੇਗੀ ਖਤਮ

    Fard Kender Punjab
    Fard Kender Punjab: ਪੰਜਾਬ ’ਚ ਫਰਦ ਲੈਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਖੱਜਲ ਖੁਆਰੀ ਹੋਵੇਗੀ ਖਤਮ

    Fard Kender Punjab: ਚੰਡੀਗੜ੍ਹ। ਪੰਜਾਬ ’ਚ ਫਰਦ ਲੈਣ ਵਾਲਿਆਂ ਲਈ ਚੰਗੀ ਖਬਰ ਹੈ। ਜੇਕਰ ਤੁਸੀਂ ਜ਼ਮੀਨ ਸਬੰਧੀ ਕੋਈ ਕੰਮ ਕਰਵਾਉਣਾ ਹੈ ਤੇ ਫਰਦ ਕੇਂਦਰ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਰਾਹਤ ਭਰੀ ਹੋ ਸਕਦੀ ਹੈ। ਦੱਸ ਦਈਏ ਕਿ ਫਰਦ ਕੇਂਦਰਾਂ ’ਤੇ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਲਈ ਹੈ। Punjab Land Record

    ਜਾਣਕਾਰੀ ਅਨੁਸਾਰ ਸੂਬੇ ਅੰਦਰ 2007 ਵਿਚ ਲੋਕਾਂ ਦੀ ਸਹੂਲਤ ਲਈ ਫਰਦ ਲੈਣ ਦੀ ਪ੍ਰੀਕਿਰਿਆ ਨੂੰ ਆਸਾਨ ਬਣਾਉਂਦਿਆਂ ਆਨਲਾਈਨ ਫਰਦ ਕੇਂਦਰ ਪ੍ਰਾਜੈਕਟ ਸ਼ੁਰੂ ਕੀਤੇ ਗਏ, ਜਿਸ ਦੇ 18 ਸਾਲ ਲੰਘਣ ਤੋਂ ਬਾਅਦ ਹੁਣ ਸੂਬੇ ਭਰ ਦੇ 900 ਤੋਂ ਵੱਧ ਫਰਦ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਦੇ ਸੇਵਾ ਕਾਲ ਵਿਚ ਵਾਧਾ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਸਮੁੱਚੇ ਕਰਮਚਾਰੀ ਕਲਮਛੋੜ ਹੜਤਾਲ ’ਤੇ ਚਲੇ ਗਏ ਸਨ। Fard Kender Punjab

    ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਕੰਟਰੈਕਟ ਵਧਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਸਮੁੱਚੇ ਕਰਮਚਾਰੀਆਂ ਵੱਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਅਤੇ ਸਮੁੱਚੇ ਫਰਦ ਕੇਂਦਰਾਂ ’ਚ ਫਰਦ ਦੇਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਕੰਮ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। Punjab Land Record

    Read Also : Health News: ਹਰ ਸਾਲ 10 ਲੱਖ ਮੌਤਾਂ ਲਈ ਜ਼ਿੰਮੇਵਾਰ ਸੁਪਰਬੱਗ ਨਾਲ ਨਜਿੱਠਣ ਦਾ ਦਾਅਵਾ

    ਜ਼ਿਕਰਯੋਗ ਹੈ ਕਿ ਪਿਛਲੇ 18 ਸਾਲਾਂ ਤੋਂ ਇਹ ਕਰਮਚਾਰੀ ਨਾਮਾਤਰ ਤਨਖਾਹਾਂ ’ਤੇ ਲੋਕ ਹਿੱਤ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ ਦੇ 900 ਤੋਂ ਵੱਧ ਫਰਦ ਕੇਂਦਰਾਂ ਦੇ ਮੁਲਾਜ਼ਮਾਂ ਦੇ ਠੇਕੇ ਦਾ ਸਮਾਂ 31 ਅਕਤੂਬਰ 2024 ਨੂੰ ਖ਼ਤਮ ਹੋ ਚੁੱਕਾ ਹੈ, ਜਿਸ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਕੋਈ ਨਵਾਂ ਕੰਟਰੈਕਟ ਸਾਈਨ ਨਹੀਂ ਹੋਇਆ, ਜਿਸ ਕਰਕੇ ਸਮੁੱਚੇ ਮੁਲਾਜ਼ਮਾਂ ਦਾ ਬੇਰੁਜ਼ਗਾਰ ਹੋਣਾ ਲਾਜ਼ਮੀ ਨਜ਼ਰ ਆ ਰਿਹਾ ਹੈ।