New Vacancy Punjab: ਪੰਜਾਬ ਦੇ ਨੌਜਵਾਨਾਂ ਲਈ ਖੁਸ਼ਖਬਰੀ, ਨੌਕਰੀਆਂ ਦੀ ਲੱਗੀ ਝੜੀ, ਹੁਣੇ ਦੇਖੋ

Teachers

New Vacancy Punjab: ਚੰਡੀਗੜ੍ਹ। ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਯਤਨਾਂ ਤਹਿਤ ਬਿਜਲੀ ਵਿਭਾਗ ’ਚ ਨਵੀਆਂ ਭਰਤੀਆਂ ਹੋਣ ਜਾ ਰਹੀਆਂ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਇਹ ਜਾਣਕਾਰੀ ਦਿੱਤੀ ਕਿ 2025-26 ਤਕ ਵਿਭਾਗ ’ਚ 4,864 ਹੋਰ ਭਰਤੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤਕ 6,586 ਨਵੀਆਂ ਭਰਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚ 4,444 ਯੁਵਾ ਪੀ.ਐੱਸ.ਪੀ.ਸੀ.ਐੱਲ. ਤੇ 782 ਪੀ.ਐੱਸ.ਟੀ.ਸੀ.ਐੱਲ. ’ਚ ਨਿਯੁਕਤ ਕੀਤੇ ਗਏ। 1,360 ਵਿਅਕਤੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ। New Vacancy Punjab

Read Also : Pension Schceme: ਸੇਵਾਮੁਕਤੀ ਤੋਂ ਬਾਅਦ ਲਈ ਚੁਣੋ ਸਹੀ ਪੈਨਸ਼ਨ ਯੋਜਨਾ

35 ਨਵੇਂ ਨਿਯੁਕਤ ਸਹਾਇਕ ਇੰਜੀਨੀਅਰਾਂ ’ਚ 22 ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਅਤੇ 13 ਇਲੈਕਟ੍ਰੀਕਲ ਵਿਸ਼ੇਸ਼ਗਤਾ ਵਾਲੇ ਹਨ। ਮੰਤਰੀ ਨੇ ਕਿਹਾ ਕਿ ਮਾਰਚ 2022 ਤੋਂ ਲੈ ਕੇ ਹੁਣ ਤਕ 50,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਸਰਕਾਰ ਅੱਗੇ ਵੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਬਿਜਲੀ ਵਿਭਾਗ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰੇਗੀ।