Sunam Udham Singh Wala ਵਾਲਿਆਂ ਲਈ ਖੁਸ਼ਖਬਰੀ! ਤਿਆਰ ਹੋ ਗਿਆ ਪੁਲ, ਸੰਗਰੂਰ ਜਾਣਾ ਹੋਵੇਗਾ ਸੌਖਾ

Sunam Udham Singh Wala
Sunam Udham Singh Wala ਵਾਲਿਆਂ ਲਈ ਖੁਸ਼ਖਬਰੀ! ਤਿਆਰ ਹੋ ਗਿਆ ਪੁਲ, ਸੰਗਰੂਰ ਜਾਣਾ ਹੋਵੇਗਾ ਸੌਖਾ

Sunam Udham Singh Wala: ਲਗਭਗ 4.80 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਤਿਆਰ ਹੋਇਆ ਪੁਲ

Sunam Udham Singh Wala: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸਹਿਰ ਦੇ ਸੁਨਾਮ-ਸੰਗਰੂਰ ਰੋਡ ਤੇ ਸਰਹੰਦ ਚੋਏ ਤੇ ਨਿਰਮਾਣ ਅਧੀਨ ਪੁਲ ਨਵਾਂ ਬਣ ਕੇ ਤਿਆਰ ਗਿਆ ਹੈ ਜਿਸ ਦਾ ਉਦਘਾਟਨ ਅੱਜ ਆਪ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ ਹੈ ਅੱਜ ਤੋਂ ਇਹ ਪੁੱਲ ਲੋਕਾਂ ਨੂੰ ਸਮਰਪਿਤ ਕਰਨ ਦਿੱਤਾ ਗਿਆ ਹੈ, ਹੁਣ ਇਸ ਪੁਲ ਤੇ ਆਵਾਜਾਈ ਸੁਰੂ ਹੋਣ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ।

Read Also : Cold Wave Alert: ਮੌਸਮ ਵਿਭਾਗ ਨੇ ਅਗਲੇ 40 ਦਿਨਾਂ ਦੀ ਕੀਤੀ ਭਵਿੱਖਬਾਣੀ, ਠੰਢ ਨੇ ਛੇੜੀ ਕੰਬਣੀ

ਦੱਸਣਯੋਗ ਹੈ ਕਿ ਇਹ ਪੁਲ ਪਹਿਲਾਂ ਖਸਤਾ ਹਾਲਤ ’ਚ ਸੀ, ਇਸ ਪੁਲ ’ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਹ ਪੁਲ ਲਗਭਗ 4 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਜਦੋਂ ਵੱਡੇ ਮੀਂਹ ਪਏ ਸਨ ਉਦੋਂ ਇਹ ਪੁਲ ਦੱਬ ਗਿਆ ਸੀ ਤੇ ਉਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਇਸ ਪੁਲ ਨੂੰ ਨਵੇਂ ਸਿਰੇ ਤੋਂ ਬਣਵਾਉਣ ਲਈ ਕੰਮ ਸੁਰੂ ਕੀਤਾ। Sunam Udham Singh Wala

ਅੱਜ ਇਹ ਪੁਲ ਬਿਲਕੁਲ ਤਿਆਰ ਹੈ ਜੋ ਅੱਜ ਤੋਂ ਲੋਕਾਂ ਨੂੰ ਸਮਰਪਿਤ ਹੈ ਉਹਨਾਂ ਕਿਹਾ ਇਹ ਪੁਲ ਦੀ ਮਿਆਦ 50 ਸਾਲ ਤੋਂ ਉੱਪਰ ਦੀ ਹੈ, ਉਹਨਾਂ ਕਿਹਾ ਕਿ ਪੁਲ ਪਹਿਲਾਂ ਨਾਲੋਂ ਚੌੜਾ ਵੀ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਇਸ ਪੁਲ ਦਾ ਨਿਰਮਾਣ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ।