ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News America News:...

    America News: ਅਮਰੀਕਾ ਤੋਂ ਵਿਦਿਆਰਥੀਆਂ ਲਈ ਆਈ ਚੰਗੀ ਖਬਰ, ਹੁਣ ਹੋਵੇਗਾ ਇਹ ਕੰਮ

    America News
    America News: ਅਮਰੀਕਾ ਤੋਂ ਵਿਦਿਆਰਥੀਆਂ ਲਈ ਆਈ ਚੰਗੀ ਖਬਰ, ਹੁਣ ਹੋਵੇਗਾ ਇਹ ਕੰਮ

    America News: ਵਾਸ਼ਿੰਗਟਨ (ਏਜੰਸੀ)। ਅਮਰੀਕੀ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਪ੍ਰਕਿਰਿਆ ਮੁੜ ਸ਼ੁਰੂ ਕਰੇਗਾ। ਇਸ ਦੇ ਨਾਲ ਵਿਭਾਗ ਨੇ ਇੱਕ ਸ਼ਰਤ ਰੱਖੀ ਹੈ ਕਿ ਬਿਨੈਕਾਰਾਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ‘ਸੋਸ਼ਲ ਮੀਡੀਆ ਖਾਤਿਆਂ’ ਨੂੰ ਜਨਤਕ ਕਰਨਾ ਪਵੇਗਾ। Study Visa America

    ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅਸੀਂ ਐੱਫਐੱਮ ਅਤੇ ਜੇ ਗੈਰ-ਪ੍ਰਵਾਸੀ ਸ਼੍ਰੇਣੀਆਂ ਵਿੱਚ ਸਾਰੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਬਿਨੈਕਾਰਾਂ ਦੀ ਵਿਆਪਕ ਅਤੇ ਤੀਬਰ ਜਾਂਚ ਕਰਾਂਗੇ, ਜਿਸ ਵਿੱਚ ਉਨ੍ਹਾਂ ਦੀ ਆਨਲਾਈਨ ਮੌਜ਼ੂਦਗੀ (ਸੋਸ਼ਲ ਮੀਡੀਆ ਗਤੀਵਿਧੀਆਂ) ਸ਼ਾਮਲ ਹੈ। ਇਸ ਜਾਂਚ ਨੂੰ ਸੁਚਾਰੂ ਬਣਾਉਣ ਲਈ, ਐੱਫਐੱਮ ਅਤੇ ਜੇ ਗੈਰ-ਪ੍ਰਵਾਸੀ ਵੀਜ਼ਾ ਲਈ ਸਾਰੇ ਬਿਨੈਕਾਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ’ਤੇ ਗੁਪਤਤਾ ਸੈਟਿੰਗ ਨੂੰ ‘ਜਨਤਕ’ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ।’ America News

    Read Also : Canada News: ਕੈਨੇਡੀਅਨ ਖੁਫੀਆ ਏਜੰਸੀ ਦਾ ਕਬੂਲਨਾਮਾ

    ਵਿਦੇਸ਼ ਵਿਭਾਗ ਅਨੁਸਾਰ ਇਹ ਅਮਰੀਕਾ ਅਤੇ ਇਸ ਦੇ ਨਾਗਰਿਕਾਂ ਦੀ ਰੱਖਿਆ ਕਰਨ ਦੀ ਉਸ ਦੀ ਵਚਨਬੱਧਤਾ ਹੈ, ਜੋ ਕਿ ਵੀਜ਼ਾ ਪ੍ਰਕਿਰਿਆ ਰਾਹੀਂ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖ ਕੇ ਯਕੀਨੀ ਬਣਾਇਆ ਜਾਂਦਾ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਅਮਰੀਕੀ ਵੀਜ਼ਾ ‘ਇੱਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ।’ Study Visa America

    ਅਮਰੀਕੀ ਵਿਦੇਸ਼ ਵਿਭਾਗ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਅਸੀਂ ਆਪਣੀ ਵੀਜ਼ਾ ਸਕ੍ਰੀਨਿੰਗ ਅਤੇ ਜਾਂਚ ਵਿੱਚ ਸਾਰੀ ਉਪਲਬਧ ਜਾਣਕਾਰੀ ਦੀ ਵਰਤੋਂ ਉਨ੍ਹਾਂ ਵੀਜ਼ਾ ਬਿਨੈਕਾਰਾਂ ਦੀ ਪਛਾਣ ਕਰਨ ਲਈ ਕਰਦੇ ਹਾਂ ਜੋ ਸੰਯੁਕਤ ਰਾਜ ਵਿੱਚ ਦਾਖਲੇ ਲਈ ਅਯੋਗ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ, ਜੋ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ।’ ਅਮਰੀਕੀ ਵਿਦੇਸ਼ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਫੈਸਲਾ ਹੈ।