Punjab Highway News: ਪੰਜਾਬੀਆਂ ਲਈ ਖੁਸ਼ਖਬਰੀ, ਹੁਣ ਸਫਰ ਕਰਨਾ ਹੋਵੇਗਾ ਹੋਰ ਵੀ ਆਸਾਨ

Punjab Highway News
Punjab Highway News: ਪੰਜਾਬੀਆਂ ਲਈ ਖੁਸ਼ਖਬਰੀ, ਹੁਣ ਸਫਰ ਕਰਨਾ ਹੋਵੇਗਾ ਹੋਰ ਵੀ ਆਸਾਨ

Punjab Highway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਲੰਬੇ ਸਮੇਂ ਤੋਂ ਰੁਕਿਆ ਹੋਇਆ ਰਾਸ਼ਟਰੀ ਰਾਜਮਾਰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਵ ਕਿ ਲੰਬੇ ਸਮੇਂ ਤੋਂ ਰੁਕੇ ਹੋਏ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ’ਤੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ। ਇਹ ਪੰਜਾਬ ਸਰਕਾਰ ਲਈ ਰਾਹਤ ਦੀ ਖ਼ਬਰ ਹੈ, ਕਿਉਂਕਿ ਐੱਨਐੱਚਏਆਈ ਨੇ ਸੂਬੇ ’ਚ ਜਮੀਨ ਦੀ ਉਪਲਬਧਤਾ ਨਾ ਹੋਣ ਕਾਰਨ ਕਈ ਹਾਈਵੇ ਪ੍ਰੋਜੈਕਟਾਂ ਨੂੰ ਮੁਲਤਵੀ ਕਰ ਦਿੱਤਾ ਸੀ।

ਲੰਬੇ ਸਮੇਂ ਤੋਂ ਰੁਕਿਆ ਹੋਇਆ ਰਾਸ਼ਟਰੀ ਰਾਜਮਾਰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਐੱਨਐੱਚਏਆਈ ਨੇ ਲੰਬੇ ਸਮੇਂ ਤੋਂ ਲਟਕ ਰਹੇ ਲੁਧਿਆਣਾ-ਬਠਿੰਡਾ ਐਕਸਪ੍ਰੈਸਵੇਅ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ, ਕਿਉਂਕਿ ਹੁਣ ਉਨ੍ਹਾਂ ਦੀ ਯਾਤਰਾ ਘੱਟ ਸਮੇਂ ’ਚ ਪੂਰੀ ਹੋ ਜਾਵੇਗੀ। ਲੁਧਿਆਣਾ-ਬਠਿੰਡਾ ਐਕਸਪ੍ਰੈਸਵੇਅ 3 ਜ਼ਿਲ੍ਹਿਆਂ ਦੇ 36 ਪਿੰਡਾਂ ’ਚੋਂ ਲੰਘੇਗਾ। ਇਹ ਹਾਈਵੇਅ ਲੋਕਾਂ ਲਈ ਬਹੁਤ ਫਾਇਦੇਮੰਦ ਹੋਵੇਗਾ ਕਿਉਂਕਿ ਨਵਾਂ ਲੁਧਿਆਣਾ-ਬਠਿੰਡਾ ਐਕਸਪ੍ਰੈਸਵੇਅ 3 ਜ਼ਿਲ੍ਹਿਆਂ ਦੇ 36 ਪਿੰਡਾਂ ’ਚੋਂ ਲੰਘੇਗਾ। ਇਹ ਹਾਈਵੇਅ ਲੁਧਿਆਣਾ ਤੇ ਰਾਏਕੋਟ ਤਹਿਸੀਲਾਂ ਦੇ 36 ਪਿੰਡਾਂ, ਬਰਨਾਲਾ ਤੇ ਤਪਾ ਤਹਿਸੀਲਾਂ ਤੇ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਤਹਿਸੀਲ ’ਚੋਂ ਲੰਘੇਗਾ। Punjab Highway News

ਇਹ ਖਬਰ ਵੀ ਪੜ੍ਹੋ : Punjab School Education Board: ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਬੋਰਡ ਦੇਵੇਗਾ ਜ਼ਿਆਦਾ ਅੰਕ, ਆ ਗਈ ਵੱਡੀ ਖਬਰ

ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਅਧਿਕਾਰਤ ਨਾ ਹੋਣ ਕਾਰਨ ਠੇਕੇਦਾਰ ਕੰਮ ਅੱਧ ਵਿਚਕਾਰ ਛੱਡ ਰਹੇ ਸਨ, ਜਿਸ ਕਾਰਨ ਇਸ ਰਾਸ਼ਟਰੀ ਰਾਜਮਾਰਗ ’ਤੇ ਕੰਮ ਰੁਕ ਗਿਆ ਸੀ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਮੁੱਦੇ ਦਾ ਨੋਟਿਸ ਲੈਣ ਤੇ ਪੰਜਾਬ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਵਾਪਸ ਲੈਣ/ਰੱਦ ਕਰਨ ਤੇ ਉਨ੍ਹਾਂ ਨੂੰ ਹੋਰ ਲੋੜਵੰਦ ਸੂਬਿਆ ਨੂੰ ਅਲਾਟ ਕਰਨ ਦੀ ਧਮਕੀ ਦੇਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ’ਚ ਆ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ, ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਤੇ ਸਬੰਧਤ ਜ਼ਿਲ੍ਹਾ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਹਫਤਾਵਾਰੀ ਮੀਟਿੰਗਾਂ ਕੀਤੀਆਂ ਸਨ ਤਾਂ ਜੋ ਐੱਨਐੱਚਏਆਈ ਪ੍ਰੋਜੈਕਟਾਂ ਦੀ ਮੁੜ ਸ਼ੁਰੂਆਤ ਤੱਕ ਜ਼ਮੀਨ ਦਾ ਕਬਜ਼ਾ ਯਕੀਨੀ ਬਣਾਇਆ ਜਾ ਸਕੇ।

 ਇਹ ਧਿਆਨ ਦੇਣ ਯੋਗ ਹੈ ਕਿ ਸਥਾਨਕ ਲੋਕ ਇਸ ਪ੍ਰੋਜੈਕਟ ਦੇ ਮੁੜ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਹਾਈਵੇਅ ’ਤੇ ਕੰਮ ਪਿਛਲੇ ਸਾਲ ਤੋਂ ਜ਼ਮੀਨ ਪ੍ਰਾਪਤੀ ਦੇ ਮੁੱਦਿਆਂ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਹਾਈਵੇਅ ਦਾ ਨਿਰਮਾਣ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 75.54 ਕਿਲੋਮੀਟਰ ਲੰਬਾ 6-ਲੇਨ ਵਾਲਾ ਗ੍ਰੀਨਫੀਲਡ ਹਾਈਵੇਅ ਐੱਨਐੱਚਏਆਈ ਦਾ ਪੰਜਵਾਂ ਸਭ ਤੋਂ ਵੱਡਾ ਪ੍ਰੋਜੈਕਟ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਜੈਕਟ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ’ਤੇ ਵੀ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਦੁਆਰਾ ਲੋੜੀਂਦੀ ਕੁੱਲ ਜ਼ਮੀਨ ਦਾ 95 ਫੀਸਦੀ ਤੋਂ ਜ਼ਿਆਦਾ ਐੱਨਐੱਚਏਆਈ ਨੂੰ ਸੌਂਪ ਦਿੱਤਾ ਗਿਆ ਹੈ।

ਜਿਸ ਤੋਂ ਬਾਅਦ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਉਮੀਦ ਹੈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਕੁੱਲ 33.043 ਕਿਲੋਮੀਟਰ ’ਚੋਂ, 29.5 ਕਿਲੋਮੀਟਰ ਦਾ ਕਬਜ਼ਾ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ਦੇ ਪੈਕੇਜ 2 ਦੇ ਤਹਿਤ ਐੱਨਐੱਚਏਆਈ ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਅਨੁਸਾਰ, ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪੈਕੇਜ 2 ਦੇ 12.2 ਕਿਲੋਮੀਟਰ ਹਿੱਸੇ ਤੇ ਬਠਿੰਡਾ (13.2 ਕਿਲੋਮੀਟਰ) ਤੇ ਬਰਨਾਲਾ (17.1 ਕਿਲੋਮੀਟਰ) ਦੇ ਅਧੀਨ ਆਉਣ ਵਾਲੇ ਪੈਕੇਜ 1 ਦੇ 30.3 ਕਿਲੋਮੀਟਰ ਹਿੱਸੇ ਲਈ ਪੂਰੀ ਜ਼ਮੀਨ ਉਪਲਬਧ ਕਰਵਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪ੍ਰੋਜੈਕਟ ’ਤੇ ਰੁਕੇ ਹੋਏ ਕੰਮ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਅਧੀਨ ਹਾਈਵੇਅ ਦੇ 45.243 ਕਿਲੋਮੀਟਰ ਹਿੱਸੇ ਦੇ ਨਿਰਮਾਣ ਲਈ ਕੁੱਲ 323.52 ਹੈਕਟੇਅਰ ਜ਼ਮੀਨ ਦੀ ਲੋੜ ਸੀ, ਜਿਸ ਲਈ ਕੁੱਲ 544.36 ਕਰੋੜ ਰੁਪਏ ਦੀ ਅਲਾਟਮੈਂਟ ਰਕਮ ਇਕੱਠੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਸ਼ਟਰੀ ਰਾਜਮਾਰਗ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ’ਤੇ ਬੱਲੋਵਾਲ ਪਿੰਡ ਨੂੰ ਅੰਮ੍ਰਿਤਸਰ-ਬਠਿੰਡਾ ਐਕਸਪ੍ਰੈਸਵੇਅ ’ਤੇ ਰਾਮਪੁਰਾ ਫੂਲ ਨਾਲ ਜੋੜੇਗਾ। ਇਸ ਦੇ ਨਿਰਮਾਣ ਤੋਂ ਬਾਅਦ, ਲੁਧਿਆਣਾ ਤੋਂ ਬਠਿੰਡਾ ਤੱਕ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, ਲੁਧਿਆਣਾ-ਬਠਿੰਡਾ ਐਕਸਪ੍ਰੈਸਵੇਅ 3 ਜ਼ਿਲ੍ਹਿਆਂ ਲੁਧਿਆਣਾ ਤੇ ਰਾਏਕੋਟ ਤਹਿਸੀਲਾਂ, ਬਰਨਾਲਾ ਤੇ ਤਪਾ ਤਹਿਸੀਲਾਂ ਤੇ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਤਹਿਸੀਲ ’ਚ ਪੈਂਦੇ 36 ਪਿੰਡਾਂ ’ਚੋਂ ਲੰਘੇਗਾ। Punjab Highway News

LEAVE A REPLY

Please enter your comment!
Please enter your name here