Dignity: ਆਦਤਾਂ, ਹਾਵ-ਭਾਵ ਤੇ ਸੁਭਾਅ ਹੀ ਤੈਅ ਕਰਦੈ ਕਿ ਸਾਨੂੰ ਘਰ-ਪਰਿਵਾਰ ਤੇ ਸਮਾਜ ਵਿਚ ਕਿਹੋ-ਜਿਹਾ ਸਥਾਨ ਮਿਲੇਗਾ। ਕੁਝ ਲੋਕਾਂ ਨੂੰ ਘਰ ਹੋਵੇ ਜਾਂ ਦਫ਼ਤਰ ਜਾਂ ਮਿੱਤਰਾਂ ਨਾਲ ਹੋਣ ਜਾਂ ਰਿਸ਼ਤੇਦਾਰਾਂ ਨਾਲ ਹਰ ਥਾਂ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ। ਉੱਥੇ ਕੁਝ ਲੋਕਾਂ ਨੂੰ ਵਧੇਰੇ ਅਪਮਾਨ ਹੀ ਸਹਿਣਾ ਪੈਂਦਾ ਹੈ, ਜਦੋਂਕਿ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਉਸ ਨੂੰ ਕਦੇ ਵੀ ਅਪਮਾਨਜਨਕ ਵਿਵਹਾਰ ਸਹਿਣਾ ਪਵੇ ਘਰ ਤੇ ਸਮਾਜ ਵਿਚ ਆਸ-ਪਾਸ ਦੇ ਲੋਕਾਂ ਤੋਂ ਮਾਣ-ਸਨਮਾਨ ਪ੍ਰਾਪਤ ਹੋਵੇ, ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਵਿਵਹਾਰ ਸਾਰਿਆਂ ਨਾਲ ਚੰਗਾ ਰਹੇ।
ਧਿਆਨ ਰੱਖੋ ਕਿ ਕਿਸੇ ਵੀ ਵਿਅਕਤੀ ਸਬੰਧੀ ਅਸੀਂ ਜਾਣੇ-ਅਣਜਾਣੇ ਕੋਈ ਅਪਮਾਨਜਨਕ ਜਾਂ ਕੌੜੇ ਸ਼ਬਦਾਂ ਦੀ ਵਰਤੋਂ ਨਾ ਕਰੀਏ। ਅਚਾਰੀਆ ਚਾਣੱਕਿਆ ਅਨੁਸਾਰ ਫੁੱਲਾਂ ਦੀ ਮਹਿਕ ਉਸੇ ਦਿਸ਼ਾ ‘ਚ ਫੈਲਦੀ ਹੈ, ਜਿਸ ਪਾਸੇ ਹਵਾ ਵਗ ਰਹੀ ਹੋਵੇ ਜਦੋਂਕਿ ਚੰਗੇ ਇਨਸਾਨ ਦੀ ਚੰਗਿਆਈ ਸਾਰੀਆਂ ਦਿਸ਼ਾਵਾਂ ‘ਚ ਫੈਲਦੀ ਹੈ ਚੰਗਾ ਵਿਅਕਤੀ ਹਰ ਪਾਸੇ ਸਨਮਾਨ ਪ੍ਰਾਪਤ ਕਰੇਗਾ, ਪ੍ਰਸਿੱਧ ਹੋ ਜਾਵੇਗਾ।
Read Also : ਕੀ ਤੁਹਾਨੂੰ ਪਤਾ ਹੈ ਕਦੇ MRF ਟਾਇਰ ਕੰਪਨੀ ਦੇ ਮਾਲਕ ਵੇਚਦੇ ਸਨ ਗੁਬਾਰੇ? ਜਾਣੋ ਪੂਰੀ ਕਹਾਣੀ
ਇਨਸਾਨ ਦੀ ਚੰਗਿਆਈ ਹੀ ਉਸ ਨੂੰ ਹਰ ਥਾਂ ਆਦਰ-ਮਾਣ ਦਿਵਾਉਂਦੀ ਹੈ ਜੋ ਵਿਅਕਤੀ ਸਾਰਿਆਂ ਲਈ ਚੰਗਾ ਸੋਚਦਾ ਹੈ, ਉਹ ਕਦੇ ਵੀ ਨਿਰਾਦਰ ਦਾ ਪਾਤਰ ਨਹੀਂ ਹੁੰਦਾ ਉਹ ਵਿਅਕਤੀ ਜੋ ਨਿੱਜੀ ਸਵਾਰਥ ਲਈ ਦੂਜਿਆਂ ਨੂੰ ਕਸ਼ਟ ਪਹੁੰਚਾਉਂਦਾ ਹੈ, ਰਾਸ਼ਟਰਹਿੱਤ ‘ਚ ਕੰਮ ਨਹੀਂ ਕਰਦਾ, ਹਮੇਸ਼ਾ ਬੁਰਾਈਆਂ ਨਾਲ ਹੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਕਦੇ ਵੀ ਸਨਮਾਨ ਦਾ ਪਾਤਰ ਨਹੀਂ ਹੋ ਸਕਦਾ ਇਸ ਲਈ ਸਾਨੂੰ ਆਦਤਾਂ ਤੇ ਸੁਭਾਅ ਉਵੇਂ ਹੀ ਰੱਖਣਾ ਚਾਹੀਦੈ ਜਿਸ ਨਾਲ ਕਿਸੇ ਹੋਰ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ।