ਗੋਂਡਾ (ਏਜੰਸੀ)। Gonda Canal Accident: ਯੂਪੀ ਦੇ ਗੋਂਡਾ ’ਚ, ਇੱਕ ਬੋਲੈਰੋ ਕੰਟਰੋਲ ਗੁਆ ਬੈਠੀ ਤੇ ਸਰਯੂ ਨਹਿਰ ’ਚ ਡਿੱਗ ਗਈ। ਇਸ ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇੱਕ ਹੀ ਪਰਿਵਾਰ ਦੇ ਸਨ। ਬੋਲੈਰੋ ਵਿੱਚ 15 ਲੋਕ ਸਵਾਰ ਸਨ। ਇਹ ਸਾਰੇ ਪ੍ਰਿਥਵੀਨਾਥ ਮੰਦਰ ਨੂੰ ਪਾਣੀ ਚੜ੍ਹਾਉਣ ਜਾ ਰਹੇ ਸਨ। ਇਹ ਹਾਦਸਾ ਮੋਤੀਗੰਜ ਥਾਣਾ ਖੇਤਰ ’ਚ ਵਾਪਰਿਆ।
ਇਹ ਖਬਰ ਵੀ ਪੜ੍ਹੋ : Earthquake News: ਫਿਰ ਹਿੱਲੀ ਧਰਤੀ, 3.0 ਤੀਬਰਤਾ ਦੇ ਭੂਚਾਲ ਨਾਲ ਦਹਿਸ਼ਤ
ਸਥਾਨਕ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਚਨਾ ’ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਨਹਿਰ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ’ਚ ਪੁਰਸ਼, ਔਰਤਾਂ ਤੇ ਬੱਚੇ ਸ਼ਾਮਲ ਹਨ। ਹਾਦਸੇ ਨਾਲ ਸਬੰਧਤ ਵੀਡੀਓ ਸਾਹਮਣੇ ਆਏ ਹਨ। ਇਸ ਵਿੱਚ ਲੋਕ ਸੀਪੀਆਰ ਕਰਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਿਸੇ ਨੂੰ ਹੋਸ਼ ਨਹੀਂ ਆਇਆ। ਮ੍ਰਿਤਕਾਂ ਦੀ ਪਛਾਣ ਬੀਨਾ (35), ਕਾਜਲ (22), ਮਹਿਕ (12), ਦੁਰਗੇਸ਼, ਨੰਦਿਨੀ, ਅੰਕਿਤ, ਸ਼ੁਭ, ਸੰਜੂ ਵਰਮਾ, ਅੰਜੂ, ਅਨਸੂਇਆ, ਸੌਮਿਆ ਵਜੋਂ ਹੋਈ ਹੈ।