ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home Breaking News ਬਾਕਸਰ ਦੀ ਗ੍ਰਿ...

    ਬਾਕਸਰ ਦੀ ਗ੍ਰਿਫਤਾਰੀ ਤੋਂ ਭੜਕਿਆ ਗੋਲਡੀ ਬਰਾੜ, ਫੇਸਬੁੱਕ ’ਤੇ ਪਾਈ ਪੋਸਟ

    Gagnster Goldie Brar

    (ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ (Gangster Goldie Brar) ਨੇ ਫੇਸਬੁੱਕ ’ਤੇ ਪੋਸਟ ਪਾ ਕੇ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਹੈ। ਦੀਪਕ ਬਾਕਸਰ ਦੀ ਗ੍ਰਿਫਤਾਰੀ ਤੋਂ ਬਾਅਦ ਗੋਲਡੀ ਬਰਾੜ ਭੜਕ ਗਿਆ ਹੈ। ਉਸ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਹੈ ਕਿ ਅਸੀਂ ਹਮੇਸ਼ਾ ਉਸ ਲਈ ਤਿਆਰ ਰਹਾਂਗੇ ਜੋ ਸਾਡੇ ਲਈ ਇਕ ਵਾਰ ਕੰਮ ਆਇਆ ਹੈ। ਗੋਲਡੀ ਬਰਾੜ ਨੇ ਸਿੱਧੇ ਤੌਰ ’ਤੇ ਬਾਕਸਰ ਦੇ ਨਾਲ ਖਡ਼ੇ ਹੋਣ ਦੀ ਗੱਲ ਕਹਿ ਰਿਹਾ ਹੈ। ਪੋਸਟ ਨੂੰ ਕਿਤੇ ਨਾ ਕਿਤੇ ਦਿੱਲੀ ਸਪੈਸ਼ਲ ਸੈੱਲ ਪੁਲਿਸ ਲਈ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।

    ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਮ ਨੇ ਰਿਲੀਜ਼ ਹੁੰਦੇ ਹੀ ਤੋੜ ਰਿਕਾਰਡ

    ਮੈਕਸੀਕੋ ਤੋਂ  ਦੀਪਕ ਬਾਕਸਰ ਨੂੰ ਕੀਤਾ ਸੀ ਗ੍ਰਿਫ਼ਤਾਰ (Gangster Goldie Brar)

    ਤਿੰਨ ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਕਸੀਕੋ ਤੋਂ ਲਾਰੈਂਸ ਗੈਂਗ ਦੇ ਗੈਂਗਸਟਰ ਦੀਪਕ ਬਾਕਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਬਰਨ ਵਸੂਲੀ ਅਤੇ ਕਤਲ ਕੇਸਾਂ ਵਿੱਚ ਲੋੜੀਂਦੇ ਅਪਰਾਧੀ ਦੀਪਕ ਬਾਕਸਰ ਨੂੰ ਐਫਬੀਆਈ ਅਤੇ ਇੰਟਰਪੋਲ ਦੀ ਮੱਦਦ ਨਾਲ ਮੈਕਸੀਕੋ ਤੋਂ ਫੜਿਆ ਸੀ। ਹਰਿਆਣਾ ਦੇ ਗਨੌਰ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਬਾਕਸਰ ਦਿੱਲੀ ਦੇ ਸਿਵਲ ਲਾਈਨਜ਼ ‘ਚ ਬਿਲਡਰ ਅਮਿਤ ਗੁਪਤਾ ਦੇ ਕਤਲ ਸਮੇਤ ਫਿਰੌਤੀ ਦੇ ਕਈ ਮਾਮਲਿਆਂ ‘ਚ ਭਗੌੜਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here