ਦਿੱਤੂਪੁਰ ਜੱਟਾਂ, ਐਥਲੇਟਿਕਸ ਜੋਨਲ ਮੁਕਾਬਲਿਆਂ ਵਿੱਚ 15 ਗੋਲ਼ਡ ,12 ਸਿਲਵਰ ਅਤੇ 9 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ
Zonal Sports: (ਸੁਸ਼ੀਲ ਕੁਮਾਰ) ਭਾਦਸੋਂ । ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਜੋਨਲ ਖੇਡ ਮੁਕਾਬਲਿਆਂ ਵਿੱਚ ਸਕੂਲ ਆਫ ਐਮੀਨੈਂਸ ਭਾਦਸੋਂ ਵਿਖੇ ਐਥਲੇਟਿਕਸ ਦੇ ਮੁਕਾਬਲੇ ਕਰਵਾਏ ਗਏ ਜਿੰਨਾ ਵਿੱਚ ਫੇਰ ਤੋਂ ਗੋਲਡਨ ਇਰਾ ਸਕੂਲ ਦਿੱਤੂਪੁਰ ਜੱਟਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਇਹ ਵੀ ਪੜ੍ਹੋ: Punjab Food Sector: ਪੰਜਾਬ ਦਾ ਖਾਧ ਖੇਤਰ! ਏਆਈ ਤੇ ਐਗਰੀਟੈਕ ਨਾਲ ਬਦਲੀ ਤਸਵੀਰ

ਸਕੂਲ ਦੇ ਵਿਦਿਆਰਥੀਆਂ ਵੱਲੋਂ ਕੁੱਲ 36 ਮੈਡਲ ਆਪਣੇ ਨਾਂਅ ਕੀਤੇ ਜਿੰਨਾਂ ਵਿੱਚ- 15 ਗੋਲਡ ਮੈਡਲ , 12 ਸਿਲਵਰ ਮੈਡਲ ਅਤੇ 9 ਬ੍ਰੋਨਜ਼ ਮੈਡਲ ਸ਼ਾਮਿਲ ਹਨ। ਇਸ ਟੂਰਨਾਮੈਂਟ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿੱਚੋਂ ਗੋਲਡਨ ਇਰਾ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਮੈਨੇਜਮੈਂਟ ਪ੍ਰਿੰਸੀਪਲ ਮੈਡਮ ਸੁਮੀਰਾ ਸ਼ਰਮਾ ਅਤੇ ਸਕੂਲ ਐਡਮਿਨਿਸਟ੍ਰੇਟਰ ਦੀਪਕ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ । Zonal Sports