ਹਵਾਈ ਅੱਡੇ ‘ਤੇ 47 ਲੱਖ ਰੁਪਏ ਦਾ ਸੋਨਾ ਜ਼ਬਤ

Gold

ਹਵਾਈ ਅੱਡੇ ‘ਤੇ 47 ਲੱਖ ਰੁਪਏ ਦਾ ਸੋਨਾ ਜ਼ਬਤ

ਹੈਦਰਾਬਾਦ (ਏਜੰਸੀ)। ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਕੋਲੋਂ 47 ਲੱਖ ਰੁਪਏ ਮੁੱਲ ਦਾ 823 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਸੂਤਰਾਂ ਨੇ ਦੱਸਿਆ ਕਿ ਪੇਸਟ ਦੇ ਰੂਪ ‘ਚ ਇਹ ਸੋਨਾ ਇਕ ਪੁਰਸ਼ ਯਾਤਰੀ ਤੋਂ ਜ਼ਬਤ ਕੀਤਾ ਗਿਆ ਸੀ ਜੋ ਸ਼ੁੱਕਰਵਾਰ ਰਾਤ ਨੂੰ ਦੁਬਈ ਦੀ ਇਕ ਫਲਾਈਟ ‘ਚ ਇੱਥੇ ਪਹੁੰਚਿਆ ਸੀ।

ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਖੇਤਰ ਦੇ ਰਹਿਣ ਵਾਲੇ ਯਾਤਰੀ ਨੇ ਆਪਣੇ ਅੰਡਰਵੀਅਰ ਦੇ ਅੰਦਰ ਸੋਨਾ ਛੁਪਾ ਲਿਆ ਅਤੇ ਇਸ ‘ਤੇ ਇਕ ਹੋਰ ਅੰਡਰਵੀਅਰ ਪਾ ਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here