ਰੇਲਵੇ ਸਟੇਸ਼ਨ ’ਤੇ ਯਾਤਰੀ ਕੋਲੋਂ 1.32 ਕਰੋੜ ਰੁਪਏ ਦਾ ਸੋਨਾ ਜਬਤ

Gold Silver Rate

ਹੈਦਰਾਬਾਦ (ਏਜੰਸੀ)। ਹੈਦਰਾਬਾਦ ਦੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਅਧਿਕਾਰੀਆਂ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ (Railway Station) ’ਤੇ 1.32 ਕਰੋੜ ਰੁਪਏ ਦਾ 2.314 ਕਿਲੋ ਸੋਨਾ ਜਬਤ ਕੀਤਾ ਹੈ। ਡੀਆਰਆਈ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਹੈਦਰਾਬਾਦ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਿਕੰਦਰਾਬਾਦ ਰੇਲਵੇ ਸਟੇਸ਼ਨ ’ਤੇ ਫਲਕਨੁਮਾ ਐਕਸਪ੍ਰੈਸ ਰਾਹੀਂ ਕੋਲਕਾਤਾ ਤੋਂ ਆਏ ਇੱਕ ਵਿਅਕਤੀ ਨੂੰ ਰੋਕਿਆ। ਜਾਂਚ ਦੌਰਾਨ ਕੁੱਲ 2.314 ਕਿਲੋ (99.9 ਸੁੱਧਤਾ 24 ਕੈਰਟ) ਸੋਨੇ ਦੀਆਂ ਬਾਰਾਂ, ਜਿਨ੍ਹਾਂ ਦੀ ਕੀਮਤ 1.32 ਕਰੋੜ ਰੁਪਏ ਹੈ, ਜਬਤ ਕੀਤਾ ਗਿਆ। ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਗਿ੍ਰਫਤਾਰ ਵਿਅਕਤੀ ਨੇ ਕੋਲਕਾਤਾ ਤੋਂ ਤਸਕਰੀ ਵਾਲਾ ਸੋਨਾ ਖਰੀਦਿਆ ਸੀ। ਉਸ ਨੂੰ ਗਿ੍ਰਫਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।