59ਵੀਂ ਕੌਮੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ…
ਏਜੰਸੀ /ਰਾਂਚੀ। ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਕੌਮੀ ਰਿਕਾਰਡ ਬਣਾਉਣ ਵਾਲੀ ਅਨੂੰ ਰਾਣੀ ਨੇ ਇੱਥੇ ਬਿਰਸਾ ਮੁੰਡਾ ਸਟੇਡੀਅਮ ‘ਚ ਸ਼ੁਰੂ ਹੋਈ 59ਵੀਂ ਕੌਮੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ‘ਚ ਆਸਾਨੀ ਨਾਲ ਨੇਜ਼ਾ ਸੁੱਟ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ ।ਜਦੋਂਕਿ ਦੂਤੀ ਚੰਦ ਨੇ 100 ਮੀਟਰ ਦੀ ਹੀਟ ‘ਚ 11.55 ਸਕਿੰਟ ਦਾ ਸਮਾਂ ਕੱਢਿਆ ਅਨੂੰ ਨੇ ਦੋਹਾ ‘ਚ 62.43 ਮੀਟਰ ਦਾ ਨਵਾਂ ਕੌਮੀ ਰਿਕਾਰਡ ਬਣਾਇਆ ਉਨ੍ਹਾਂ ਨੇ ਇੱਥੇ 58.60 ਮੀਟਰ ਦੀ ਥ੍ਰੋਅ ਦੇ ਨਾਲ ਸੋਨ ਜਿੱਤਿਆ ਉਨ੍ਹਾਂ ਦੇ ਸਾਰੇ ਛੇ ਥ੍ਰੋ ਦੂਜੇ ਸਥਾਨ ‘ਤੇ ਰਹੀ ਸ਼ਰਮਿਲਾ ਕੁਮਾਰੀ ਤੋਂ ਬਿਹਤਰ ਰਹੇ ਅਨੂੰ ਨੇ 56.97, 55.97, 58.31, 57.29, 56.86 ਅਤੇ 58.60 ਦਾ ਥ੍ਰੋਅ ਸੁੱਟਿਆ ਅਤੇ ਜਦੋਂਕਿ ਰੇਲਵੇ ਦੀ ਉਨ੍ਹਾਂ ਦੀ ਟੀਮ ਸਾਥੀ ਸ਼ਰਮਿਲਾ ਦਾ ਸਰਵਸ੍ਰੇਸ਼ਠ ਥ੍ਰੋਅ 53.28 ਮੀਟਰ ਰਿਹਾ ਵਿਸ਼ਵ ਚੈਂਪੀਅਨਸ਼ਿਪ ‘ਚ ਨਿਰਾਸ਼ ਕਰਨ ਵਾਲੀ ਵਰਲਡ ਯੂਨੀਵਰਸਿਟੀ ਗੇਮਜ਼ ਦੀ ਚੈਂਪੀਅਨ ਦੂਤੀ 100 ਮੀਟਰ ਦੇ ਸੈਮੀਫਾਈਨਲ ‘ਚ ਸਭ ਤੋਂ ਤੇਜ਼ ਰਹੀ।
ਪਰ ਉਨ੍ਹਾਂ ਦਾ ਸਮਾਂ 11.55 ਸਕਿੰਟ ਰਿਹਾ ਦੂਤੀ ਨੇ ਵਿਸ਼ਵ ਚੈਂਪੀਅਨਸ਼ਿਪ ‘ਚ 11.48 ਸਕਿੰਟ ਦਾ ਸਮਾਂ ਕੱਢਿਆ ਓਐਨਜੀਸੀ ਦੇ ਸੁਰੇਸ਼ ਕੁਮਾਰ ਨੇ ਪੁਰਸ਼ਾਂ ਦੀ 1000 ਮੀਟਰ ਦੀ ਦੌੜ 29 ਮਿੰਟ 41.25 ਸਕਿੰਟ ‘ਚ ਜਿੱਤ ਲਈ ਜਿਨਸਨ ਜਾਨਸਨ ਅਤੇ ਅਜੈ ਕੁਮਾਰ ਸਰੋਜ ਨੇ 1500 ਮੀਟਰ ਦੀ ਹੀਟ ਜਿੱਤੀ ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਫਾਈਨਲ ‘ਚ ਉਨ੍ਹਾਂ ਦਰਮਿਆਨ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਹੈ ਫੌਜ ਦੇ ਟੀ ਸੰਤੋਸ਼ ਕੁਮਾਰ 400 ਮੀਟਰ ਰੁਕਾਵਟ ਦੌੜ ‘ਚ ਸਭ ਤੋਂ ਪ੍ਰਭਾਵਸ਼ਾਲੀ ਰਹੇ ਜਦੋਂਕਿ ਸਿਧਾਂਤ ਤਿੰਗਾਲਆ ਪੁਰਸ਼ਾਂ ਦੀ 110 ਮੀਟਰ ਰੁਕਾਵਟ ਦੌੜ ‘ਚ 14 ਸਕਿੰਟ ਤੋਂ ਘੱਟ ਦਾ ਸਮਾਂ ਕੱਢਣ ਵਾਲੇ ਇਕਮਾਤਰ ਕੁਆਲੀਫਾਇਰ ਰਹੇ ਫੌਜ ਦੇ ਸ਼ਿਵਾ ਐਸ ਨੇ ਬਾਂਸਕੂਦ ਮੁਕਾਬਲੇ ‘ਚ 5.10 ਮੀਟਰ ਦੀ ਉੱਚਾਈ ਪਾਰ ਕਰਕੇ ਆਪਣੇ ਰਿਕਾਰਡ ਦੀ ਬਰਾਬਰੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














