Gold Price Today: ਸੋਨੇ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਸੋਨੇ ਦੇ ਸ਼ੌਕੀਨਾਂ ਲਈ ਅਹਿਮ ਖਬਰ

Gold Price Today
Gold Price Today: ਸੋਨੇ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਸੋਨੇ ਦੇ ਸ਼ੌਕੀਨਾਂ ਲਈ ਅਹਿਮ ਖਬਰ

Gold Price Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਮੰਗਲਵਾਰ ਨੂੰ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲੀ। MCX ‘ਤੇ ਸੋਨੇ ਦੀ ਕੀਮਤ 0.50 ਫੀਸਦੀ ਦੇ ਵਾਧੇ ਨਾਲ 88,463 ਰੁਪਏ ਦੇ ਕਰੀਬ ਹੈ, ਜਦਕਿ ਚਾਂਦੀ ਦੀ ਕੀਮਤ 0.56 ਫੀਸਦੀ ਦੇ ਵਾਧੇ ਨਾਲ 1,01,095 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਹੈ।

ਅੰਤਰਰਾਸ਼ਟਰੀ ਬਜ਼ਾਰ ਵਿੱਚ ਨਵੀਂ ਉੱਚਾਈ | Gold Price Today

ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਦੇ ਨਾਲ ਸ਼ੁਰੂਆਤ ਹੋਈ। ਕਾਮੈਕਸ ‘ਤੇ ਸੋਨਾ 3,009.40 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 3,006.10 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਇਹ 17 ਡਾਲਰ ਦੇ ਵਾਧੇ ਨਾਲ 3,023.10 ਡਾਲਰ ਪ੍ਰਤੀ ਔਂਸ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। Gold Price Today

Read Also : ਮਰਦਮਸ਼ੁਮਾਰੀ ’ਚ ਦੇਰੀ ਦਾ ਪੈ ਰਿਹੈ ਡੂੰਘਾ ਅਸਰ

ਕੀਮਤ 3,024.10 ਡਾਲਰ ਇੰਟਰਾਡੇ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ। ਸਪਾਟ ਬਾਜ਼ਾਰ ਨੇ ਵੀ 3,012 ਡਾਲਰ ‘ਤੇ ਆਪਣੇ ਉੱਚੇ ਪੱਧਰ ਨੂੰ ਛੂਹਿਆ। ਕਾਮੈਕਸ ‘ਤੇ ਚਾਂਦੀ ਦਾ ਫਿਊਚਰਜ਼ 34.38 ਡਾਲਰ ‘ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 34.30 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.23 ਡਾਲਰ ਦੇ ਵਾਧੇ ਨਾਲ 34.54 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।

Disclaimer: ਉਕਤ ਖਬਰ MCX ਦੇ ਆਧਾਰ ‘ਤੇ ਹੈ। ਸੋਨੇ ਦੀ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਲੋਕਲ ਭਾਅ ਪਤਾ ਕਰ ਲਏ ਜਾਣ।