ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਸੋਸ਼ਲ ਮੀਡੀਆ ’ਤੇ ਵੀ ਛਾਏ, 24 ਘੰਟਿਆਂ ਤੋਂ ਘੱਟ ਸਮੇਂ ’ਚ 1 ਮਿਲੀਅਨ ਤੋਂ ਵੱਧ ਫਾਲੋਅਰਸ ਬਣੇ

24 ਘੰਟਿਆਂ ਤੋਂ ਘੱਟ ਸਮੇਂ ’ਚ 1 ਮਿਲੀਅਨ ਤੋਂ ਵੱਧ ਫਾਲੋਅਰਸ ਬਣੇ

ਨਵੀਂ ਦਿੱਲੀ। ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਜਿਸ ਤੋਂ ਬਾਅਦ 24 ਘੰਟਿਆਂ ਤੋਂ ਵੱਧ ਘੱਟ ਸਮੇਂ ’ਚ ਨੀਰਜ ਚੋਪੜਾ ਦੇ ਇੱਕ ਮਿਲੀਅਨ ਤੋਂ ਵੱਧ ਫਾਲੋਅਰਸ ਹੋ ਗਏ ਹਨ ਜਦੋਂ ਟੋਕੀਓ 2020 ’ਚ ਪੁਰਸਾਂ ਦੇ ਜੈਵਲਿਨ ਥ੍ਰੋ ਫਾਈਨਲ ਦੇ ਸਮੇਂ ਉਸ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਲਗਭਗ 100 ਹਜ਼ਾਰ ਫਾਲੋਅਰਸ ਸਨ, ਸੋਨ ਤਮਗਾ ਜਿੱਤਦਿਆਂ ਹੀ ਉਸ ਦੀ ਪ੍ਰੋਫਾਈਲ ’ਤੇ 2.2 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

ਨੀਰਜ ’ਤੇ ਹੋ ਰਹੀ ਇਨਾਮਾਂ ਤੇ ਤੋਹਫ਼ਿਆਂ ਦੀ ਵਰਖਾ

ਨੀਰਜ ’ਤੇ ਲਗਾਤਾਰ ਇਨਾਮਾਂ ਤੇ ਤੋਹਫ਼ਿਆਂ ਦੀ ਵਰਖਾ ਹੋ ਰਹੀ ਹੈ ਹਰਿਆਣਾ ਸਰਕਾਰ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਐਥਲੀਟ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਕਿਉਂਕਿ ਉਸ ਦਾ ਪਰਿਵਾਰ ਮੂਲ ਤੌਰ ’ਤੇ ਪੰਜਾਬ ਦਾ ਰਹਿਣ ਵਾਲਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ 1 ਕਰੋੜ ਰੁਪਏ ਦੀ ਰਾਸੀ ਦਿੱਤੀ ਗਈ ਹੈ ਇੰਡੀਅਨ ਪ੍ਰੀਮੀਅਰ ਲੀਗ ਫ੍ਰੈਂਚਾਇਜ਼ੀ ਚੇੱਨਈ ਸੁਪਰ ਕਿੰਗਜ਼ ਨੇ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਮਨੀਪੁਰ ਦੇ ਮੁੱਖ ਮੰਤਰੀ ਐਮ. ਐਨ. ਬੀਰੇਨ ਸਿੰਘ ਨੇ 1 ਇੱਕ ਕਰੋੜ ਰੁਪਏ ਦਾ ਐਲਾਨ ਕੀਤਾ ਤੇ ਕਾਰੋਬਾਰੀ ਆਨੰਦ ਮਹਿੰਦਰਾ ਨੇ ਇੱਕ ਵਾਰ ਫਿਰ ਦੇਸ਼ ਦੇ ਖੇਡ ਨਾਇਕ ਦਾ ਸਨਮਾਨ ਕੀਤਾ ਹੈ ਤੇ ਉਸ ਲਈ ਬਿਲਕੁਲ ਨਵੀਂ ਐਕਸਯੂਵੀ-700 ਦਾ ਐਲਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ