18ਵੀਂ ਏਸ਼ੀਅਨ ਰੋਲਰ ਸਕੇਟਿੰਗ ‘ਚ ਭਾਰਤ ਨੂੰ ਗੋਲਡ

Gold, 18th Asian, Roller Skating

ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ, ਏਜੰਸੀ

ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਪ੍ਰਸਿੱਧ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਸਰਸਾ ਦੇ ਟੈਲੇਂਟ ਦੀ ਗੂੰਜ ਪੂਰੇ ਵਿਸ਼ਵ ‘ਚ ਸੁਣਾਈ ਦੇ ਰਹੀ ਹੈ। ਦੱਖਣੀ ਕੋਰੀਆ ‘ਚ ਹੋਈ 18ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਖੇਡਦਿਆਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਦੀਆਂ ਸੱਤ ਖਿਡਾਰਨਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ‘ਚ ਗੋਲਡ ਮੈਡਲ ਪਾਇਆ।

ਭਾਰਤ ਦੀ ਟੀਮ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਦੀ ਸੋਨੀਆ, ਮਨਦੀਪ, ਸਿਮਰਨਜੀਤ, ਗਗਨਦੀਪ, ਅਸਮੀ, ਆਂਚਲ, ਸਾਵਆ ਸ਼ਾਮਲ ਰਹੀਆਂ। ਭਾਰਤੀ ਟੀਮ ਦੀ ਕੋਚ ਪੂਜਾ ਇੰਸਾਂ ਵੀ ਇਸ ਸੰਸਕਾਨ ਦੀ ਸਾਬਕਾ ਖਿਡਾਰਨ ਰਹਿ ਚੁੱਕੀ ਹੈ। ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਤੇ ਸਟਾਫ਼ ਨੇ ਵਧਾਈ ਦਿੱਤੀ ਤੇ ਇਸ ਸਫ਼ਤਲਾ ਦਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here