ਨਵੀਂ ਦਿੱਲੀ (ਏਜੰਸੀ)। ਹਫ਼ਤੇ ਦੀ ਸ਼ੁਰੂਆਤ ’ਚ ਘਰੇਲੂ ਫਿਊਚਰਜ਼ ਬਾਜ਼ਾਰ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਬਣਾਏ। ਸਪਾਟ ਮਾਰਕੀਟ ਤੋਂ ਮਜ਼ਬੂਤ ਮੰਗ, ਡਾਲਰ ’ਚ ਗਿਰਾਵਟ, ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਸੰਭਾਵਿਤ ਵਿਆਜ ਦਰ ’ਚ ਕਟੌਤੀ ਤੇ ਅੰਤਰਰਾਸ਼ਟਰੀ ਵਪਾਰ ਨੀਤੀਆਂ ਨਾਲ ਸਬੰਧਤ ਅਨਿਸ਼ਚਿਤਤਾਵਾਂ ਨੇ ਇਸ ਵਾਧੇ ਨੂੰ ਹੋਰ ਤੇਜ਼ ਕਰ ਦਿੱਤਾ। ਐਮਸੀਐਕਸ ’ਤੇ ਅਕਤੂਬਰ ਡਿਲੀਵਰੀ ਲਈ ਸੋਨਾ ਲਗਭਗ 2 ਪ੍ਰਤੀਸ਼ਤ ਵਧ ਕੇ 1,05,937 ਪ੍ਰਤੀ 10 ਗ੍ਰਾਮ ਹੋ ਗਿਆ ਹੈ, ਜੋ ਕਿ ਇਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸੇ ਤਰ੍ਹਾਂ, ਦਸੰਬਰ ਡਿਲੀਵਰੀ ਲਈ ਚਾਂਦੀ ਵੀ ਲਗਭਗ 2 ਫੀਸਦੀ ਵਧ ਕੇ 1,24,214 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਸਵੇਰ ਦੇ ਕਾਰੋਬਾਰ ’ਚ, ਸੋਨਾ 1,04,883 ਪ੍ਰਤੀ 10 ਗ੍ਰਾਮ ਤੇ ਚਾਂਦੀ 1,24,079 ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ।
ਇਹ ਖਬਰ ਵੀ ਪੜ੍ਹੋ : Afghanistan Earthquake: ਭਿਆਨਕ ਭੂਚਾਲ ਨਾਲ ਕੰਬਿਆ ਅਫਗਾਨਿਸਤਾਨ, 250 ਲੋਕਾਂ ਦੀ ਮੌਤ ਦੀ ਖਬਰ