ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Gold-Silver P...

    Gold-Silver Price Today: ਨਵੇਂ ਮਹੀਨੇ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵੀ ਹੋਈਆਂ ਅਪਡੇਟ

    Gold-Silver Price Today
    Gold-Silver Price Today: ਨਵੇਂ ਮਹੀਨੇ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵੀ ਹੋਈਆਂ ਅਪਡੇਟ

    Gold-Silver Price Today: ਨਵੀਂ ਦਿੱਲੀ (ਏਜੰਸੀ)। 1 ਅਕਤੂਬਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨਿਵੇਸ਼ਕਾਂ ਲਈ ਮਹੱਤਵਪੂਰਨ ਬਣੀਆਂ ਹੋਈਆਂ ਹਨ। ਵਿਸ਼ਵ ਬਾਜ਼ਾਰ ’ਚ ਉਤਾਰਾਅ-ਚੜ੍ਹਾਅ ਤੇ ਭੂ-ਰਾਜਨੀਤਿਕ ਤਣਾਅ ਵਿਚਕਾਰ ਨਿਵੇਸ਼ਕ ਆਪਣੇ ਪੋਰਟਫੋਲੀਓ ਦੀ ਸੁਰੱਖਿਆ ਲਈ ਸੋਨਾ ਤੇ ਚਾਂਦੀ ਨੂੰ ਸੁਰੱਖਿਅਤ ਪਨਾਹਗਾਰ ਮੰਨ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੋਨਾ ਤੇ ਚਾਂਦੀ ਅਜਿਹੇ ਨਿਵੇਸ਼ ਹਨ ਜੋ ਬਾਜ਼ਾਰ ’ਚ ਅਨਿਸ਼ਚਿਤਤਾ ਤੇ ਜੋਖਮ ਦੇ ਸਮੇਂ ਨਿਵੇਸ਼ਕਾਂ ਦੀ ਰੱਖਿਆ ਕਰਨ ਲਈ ਮੱਦਦ ਕਰਦੇ ਹਨ। ਪਿਛਲੇ 20 ਸਾਲਾਂ ’ਚ, ਸੋਨੇ ਦੀਆਂ ਕੀਮਤਾਂ 7,638 ਰੁਪਏ ਪ੍ਰਤੀ (2005) ਤੋਂ ਵੱਧ ਕੇ 1,00,000 ਰੁਪਏ ਤੋਂ ਜ਼ਿਆਦਾ ਹੋ ਗਈਆਂ ਹਨ।

    ਇਹ ਖਬਰ ਵੀ ਪੜ੍ਹੋ : CM Punjab: ਪੰਜਾਬ ਬਣੇਗਾ ‘ਇਨਵੈਸਟਰ-ਫਰਸਟ ਸਟੇਟ’, CM ਮਾਨ ਨੇ ਦਿੱਤਾ ਨਿਵੇਸ਼ ਦਾ ਵੱਡਾ ਸੱਦਾ

    ਇਹ ਕੀਮਤਾਂ ਜੂਨ 2025 ਦੀਆਂ ਹਨ। ਇਸ ਸਮੇਂ ਦੌਰਾਨ ਸੋਨੇ ਦੀਆਂ ਕੀਮਤਾਂ ’ਚ 1,200 ਫੀਸਦੀ ਤੱਕ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਸਾਲ (ਵਾਈਟੀਡੀ) ਸੋਨੇ ਦੀਆਂ ਕੀਮਤਾਂ ’ਚ 31 ਫੀਸਦੀ ਦਾ ਵਾਧਾ ਹੋਇਆ ਹੈ, ਤੇ ਲਗਾਤਾਰ ਰਿਕਾਰਡ ਉਚਾਈ ਨਾਲ ਇਹ 2025 ਦੇ ਸਿਖਰ ਪ੍ਰਦਰਸ਼ਨ ਕਰਨ ਵਾਲੇ ਨਿਵੇਸ਼ ਵਿਕਲਪਾਂ ’ਚ ਸ਼ਾਮਲ ਹੈ। ਚਾਂਦੀ ਨੇ ਵੀ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਪਿਛਲੇ ਕੁੱਝ ਮਹੀਨਿਆਂ ’ਚ ਚਾਂਦੀ ਦੀ ਕੀਮਤ 1 ਲੱਖ ਰੁਪਏ ਕਿਲੋਗ੍ਰਾਮ ਤੋਂ ਉਪਰ ਬਣੀ ਹੋਈ ਹੈ। 2005-2025 ਵਿਚਕਾਰ ਚਾਂਦੀ ਦੀਆਂ ਕੀਮਤਾਂ ’ਚ 668 ਫੀਸਦੀ ਦਾ ਵਾਧਾ ਕੀਤਾ ਗਿਆ ਹੈ। Gold-Silver Price Today

    1 ਅਕਤੂਬਰ 2025 ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ | Gold-Silver Price Today

    • MCX ਸੋਨਾ : 1,16,810 ਰੁਪਏ /10 ਗ੍ਰਾਮ
    • MCX ਚਾਂਦੀ : 1,43,700 ਰੁਪਏ/ਕਿਲੋਗ੍ਰਾਮ
    • 24 ਕੈਰੇਟ ਸੋਨਾ : 1,43,700 ਰੁਪਏ/10 ਗ੍ਰਾਮ
    • 22 ਕੈਰੇਟ ਸੋਨਾ : 1,07,754 ਰੁਪਏ/10 ਗ੍ਰਾਮ
    • ਚਾਂਦੀ (999 ਫਾਈਨ) : 1,43,700/ਕਿਲੋਗ੍ਰਾਮ

    ਦਿੱਲੀ ’ਚ ਕੀਮਤਾਂ | Gold-Silver Price Today

    1. ਸੋਨਾ : 1,17,240 ਰੁਪਏ/10 ਗ੍ਰਾਮ
    2. ਐਮਸੀਐਕਸ ਸੋਨਾ : 1,16,810 ਰੁਪਏ /10 ਗ੍ਰਾਮ
    3. ਚਾਂਦੀ : 1,43,390 ਰੁਪਏ/ਕਿਲੋਗ੍ਰਾਮ

    ਖਾਸ ਕਰਕੇ ਪ੍ਰਚੂਨ ਗਾਹਕਾਂ ਲਈ, ਗਹਿਣੇ ਬਣਾਉਣ ਵਾਲੇ ਬਿੱਲ ’ਚ ਮੇਕਰ ਚਾਰਜ਼, ਟੈਕਸ ਅਤੇ ਜੀਐੱਸਟੀ ਸ਼ਾਮਲ ਕਰ ਸਕਦੇ ਹਨ, ਜਿਸ ਨਾਲ ਅੰਤਿਮ ਕੀਮਤ ’ਚ ਵਾਧਾ ਹੋ ਸਕਦਾ ਹੈ।